ਸਿਵਲ ਸਰਜਨ ਵੱਲੋਂ ਕੋਵਿਡ ਟੀਕਾਕਰਨ ਕੈਂਪਾ ਦੀ ਕੀਤੀ ਚੈਕਿੰਗ।
ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਸੰਪੁਰਣ ਟੀਕਾਕਰਨ ਕਰਵਾਉਣ ਤੇਂ ਦਿੱਤਾ ਜੋਰ।
ਜਿਲ੍ਹੇ ਵਿੱਚ 2455 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।
ਜਿਲ੍ਹੇ ਵਿੱਚ ਅੱਜ ਵੀ ਕੋਈ ਵੀ ਕੋਵਿਡ ਪੋਜਟਿਵ ਕੇਸ ਨਹੀ ਹੋਇਆ ਰਿਪੋਰਟ: ਸਿਵਲ ਸਰਜਨ
ਪਟਿਆਲਾ 9 ਅਪਰੈਲ (ਮਧੂਸਾਰ ਬਿਊਰੋ) ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਵਿੱਚ ਤੇਜੀ ਲਿਆਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵਲੋਂ ਲਗਾਏ ਜਾ ਰਹੇ ਟੀਕਾਕਰਨ ਕੈਂਪਾ ਦਾ ਨਿਰੀਖਣ ਕੀਤਾ ਅਤੇ ਉਹਨਾਂ ਪੁਲਿਸ ਲਾਈਨਜ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਅਤੇ ਮਾਡਲ ਟਾਉਨ ਵਿਖੇ ਲਗਾਏ ਕੋਵਿਡ ਟੀਕਾਕਰਨ ਕੈਂਪਾ ਦੀ ਚੈਕਿੰਗ ਵੀ ਕੀਤੀ।ਇਸ ਮੋਕੇ ਜਿਲਾ੍ਹ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਉਹਨਾਂ ਨਾਲ ਹਾਜਰ ਸਨ।ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇਂ ਕਿਹਾ ਕਿ ਕੋਵਿਡ ਤੋਂ ਪੁਰਨ ਸੁੱਰਖਿਆ ਲਈ ਟੀਕਾਕਰਨ ਹੀ ਇੱਕ ਮਜਬੂਤ ਹਥਿਆਰ ਹੈ ਜਿਸ ਨਾਲ ਅਸੀਂ ਬਿਮਾਰੀ ਦੀ ਗੰਭੀਰਤਾ ਤੋਂ ਬੱਚ ਸਕਦੇ ਹਾਂ।ਉਹਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਲੋਕਾਂ ਨੇਂ ਅਜੇ ਤੱਕ ਆਪਣਾ ਕੋਵਿਡ ਟੀਕਾਕਰਨ ਨਹੀ ਕਰਵਾਇਆ ਜਾਂ ਵੈਕਸਿਨ ਦੀ ਦੂਜੀ ਡੋਜ ਡਿਉ ਹੈ ਉਹ ਨਿਸ਼ਚਿਤ ਸਮੇਂ ਤੇਂ ਵੈਕਸਿਨ ਦੀ ਦੁੂਜੀ ਡੋਜ ਲਗਵਾਉਣੀ ਯਕੀਨੀ ਬਣਾਉਣ।ਇਸ ਦੇ ਨਾਲ ਹੀ ਯੋਗ ਨਾਗਰਿਕ ਵੈਕਸਿਨ ਦੀ ਬੂਸਟਰ ਡੋਜ ਜੋ ਕਿ ਦੂਜੀ ਡੋਜ ਦੇ 9 ਮਹੀਨੇ ਬਾਦ ਲਗਾਈ ਜਾਂਦੀ ਹੈ ਵੀ ਲਗਾਉਣੀ ਨਾ ਭੁੱਲਣ।
ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੌਗ ਨਾਲ ਹੀ ਇਸ ਬਿਮਾਰੀ ਨੁੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ।ਅੱਜ ਜਿਲ੍ਹੇ ਵਿੱਚ 2455 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 25 ਲੱਖ 48 ਹਜਾਰ 316 ਹੋ ਗਈ ਹੈ।ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋਂ ਵੀ ਬਲਾਕ ਭਾਦਸੌਂ ਦੇ ਪਿੰਡ ਸਕਰਾਲੀ ਵਿਖੇ ਲਗਾਏ ਕੋਵਿਡ ਕੈਂਪ ਦਾ ਨਿਰੀਖਣ ਕੀਤਾ।ਉਹਨਾਂ ਕਿਹਾ ਕੱਲ ਮਿਤੀ 10 ਅਪਰੈਲ ਦਿਨ ਐਤਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਮਾਤਾ ਕੁਸ਼ਲਿਆ ਹਸਪਤਾਲ, ਸਪੈਸ਼ਲ ਕੈਂਪ ਮੰਦਰ ਮਾਤਾ ਕਾਲੀ ਦੇਵੀ, ਸਮਾਣਾ ਦੇ ਸਬ ਡਵੀਜਨ ਹਸਪਤਾਲ ,ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ,ਰਾਜਪੁਰਾ ਦੇ ਸਿਵਲ ਹਸਪਤਾਲ,ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
ਅੱਜ ਜਿਲੇ ਵਿੱਚ ਪ੍ਰਾਪਤ 293 ਕੋਵਿਡ ਰਿਪੋਰਟਾਂ ਵਿਚੋਂ ਲਗਾਤਾਰ ਦੂਜੇ ਦਿਨ ਵੀ ਕੋਈ ਵੀ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ।ਜਿਸ ਕਾਰਣ ਜਿਲ੍ਹੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 62042 ਹੀ ਹੈ ਅਤੇ ਕੋਵਿਡ ਤੋਂ ਇੱਕ ਹੋਰ ਮਰੀਜ ਦੇ ਠਕਿ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,582 ਹੋ ਗਈ ਹੈ।ਐਕਟਿਵ ਕੇਸਾਂ ਦੀ ਗਿਣਤੀ 02 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1458 ਹੀ ਹੈ। ਸਿਹਤ ਟੀਮਾਂ ਜਿੱਲੇ ਵਿੱਚ ਅੱਜ 415 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,33,816 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62,042 ਕੋਵਿਡ ਪੋਜਟਿਵ, 11,71,504 ਨੈਗੇਟਿਵ ਅਤੇ ਲਗਭਗ 270 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

