ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 4 ਨਾਮੀ ਗੈਂਗਸਟਰਾਂ ਸਮੇਤ 16 ਹੋਰ ਵਿਅਕਤੀ ਕੀਤੇ ਗਿਰਫਤਾਰ ਵੱਡੀ ਮਾਤਰਾ ਵਿੱਚ ਹਥਿਆਰ ਕੀਤੇ ਬਰਾਮਦ
ਅੰਮ੍ਰਿਤਸਰ (ਸੁਖਬੀਰ ਸਿੰਘ ਮਧੂਸਾਰ ਬਿਊਰੋ) ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਵੱਡੀ ਖੇਪ ਸਮੇਤ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਨ੍ਹਾਂ ‘ਚ 4 ਗੈਂਗਸਟਰ ਵੀ ਸ਼ਾਮਿਲ ਹਨ। ਐੱਸ.ਪੀ. (ਡੀ) ਮਨੋਜ ਠਾਕੁਰ ਨੇ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫ਼ਰੰਸ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤੋਂ 7 ਰਾਈਫਲ ਤੇ 7 ਪਿਸਤੌਲ ਬਰਾਮਦ ਕੀਤੇ ਹਨ ਅਤੇ ਤਿੰਨ ਗੱਡੀਆਂ ਵੀ ਜ਼ਬਤ ਕਰ ਲਈਆਂ ਹਨ। ਇੰਸਪੈਕਟਰ ਬਲਕਾਰ ਸਿੰਘ ਮੁੱਖ ਅਫਸਰ ਥਾਣਾ ਬਿਆਸ ਨੂੰ ਗੁਪਤ ਸੂਚਨਾ ਮਿਲੀ ਕਿ ਕਲਾਨੌਰੀ ਢਾਬਾ ਜੀ.ਟੀ ਰੋਡ ਬਿਆਸ ਵਿਖੇ ਬਹੁਤ ਸਾਰੇ ਵਿਅਕਤੀ ਹਥਿਆਰਾ ਨਾਲ ਲੈਸ ਬੈਠੇ ਹੋਏ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਬਿਆਸ ਜੀ ਵੱਲੋਂ ਸੁਖਬਰ ਦੀ ਦਸੀ ਹੋਈ ਜਗ੍ਹਾ ਤੇ ਰੇਡ ਕੀਤਾ ਅਤੇ ਮੌਕਾ ਤੋਂ ਹਨ ਲਿਖੇ ਵਿਅਕਤੀਆਂ ਨੂੰ ਨਜਾਇਜ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਡੋਨੀ ਪੁੱਤਰ ਹਰਬੰਸ ਸਿੰਘ ਵਾਸੀ ਪੱਤੀ ਬਲੌਰ ਕੀ ਸਠਿਆਲਾ, ਪ੍ਰਭਜੋਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸ਼ੇਰੋ ਬਾਘਾ, ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਜਵੰਦਪੁਰ ਥਾਣਾ ਵੈਰੋਵਾਲ ਜਿਲ੍ਹਾ ਤਰਨ ਤਾਰਨ, ਗੁਰਦੀ ਸਿੰਘ ਪੁੱਤਰ ਸਰਭਜੀਤ ਸਿੰਘ ਵਾਸੀ ਪੱਤੀ ਗੋਪੀ ਕੀ ਸਠਿਆਲਾ, ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਬੱਲ ਸਰਾਂ, ਨਵਦੀਪ ਸਿੰਘ ਉਰਫ ਨਵ ਪੱਡਾ ਪੁੱਤਰ ਇਕਬਾਲ ਸਿੰਘ ਵਾਸੀ ਕੋਟ ਮਹਿਤਾਬ ਥਾਣਾ ਬਿਆਸ, ਰੁਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਫਾਜਲਪੁਰ ਥਾਣਾ ਵੈਰੋਵਾਲ, ਮਨਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਧਰਦਿਓ ਥਾਣਾ ਮਹਿਤਾ, ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸਠਿਆਲਾ, ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਟਾਂਗਰਾ, ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਚੰਬਲ ਥਾਣਾ ਸਰਹਾਲੀ ਤਰਨ ਤਾਰਨ, ਗੁਰਪ੍ਰੀਤ ਸਿੰਘ ਪੁੱਤਰ ਸਮਰਾਜ ਸਿੰਘ ਵਾਸੀ ਸਠਿਆਲਾ, ਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵੇਰਕਾ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਾਨਾਵਾਲਾ ਕਲਾਂ, ਬੇਅੰਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੋਟਲਾ ਬੱਥੂਨਗਰ, ਵਿਜੇ ਪੁੱਤਰ ਨਰਿੰਦਰ ਸਿੰਘ ਵਾਸੀ ਅਬੋਹਰ ਵਜੋ ਹੋਈ ਹੈ। ਐੱਸ.ਪੀ. (ਡੀ) ਮਨੋਜ ਠਾਕੁਰ ਨੇ ਦੱਸਿਆ ਕਿ ਦੋਸੀਆ ਕੋਲੋਂ 06 ਪਿਸਟਲ 32 ਬੋਰ 08 ਮੈਜਗਜ਼ੀਨ 40 ਜਿੰਦਾ ਰੌਂਦ, 04 ਰਾਈਫਲ 315 ਬੋਰ 04 ਮੈਗਜ਼ੀਨ 30 ਜਿੰਦਾ ਰੌਂਦ, 02 ਰਾਈਫਲ 12 ਬੋਰ 05 ਜਿੰਦਾ ਰੌਂਦ, 01 ਪਿਸਟਲ 30 ਬੋਰ 02 ਮੈਗਜ਼ੀਨ 16 ਜਿੰਦਾ ਰੌਂਦ, 01 ਸਪਰਿੰਗ ਫੀਲਡ ਰਾਈਫਲ ਸਮੇਤ 30 ਰੌਂਦ ਬਰਾਮਦ ਹੋਏ ਹਨ।

