ਅੰਮ੍ਰਿਤਸਰਪੰਜਾਬ

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਕਰਵਾਇਆ ਗਿਆ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ

ਅੰਮ੍ਰਿਤਸਰ, 20 ਅਪ੍ਰੈਲ (ਮਧੂਸਾਰ ਬਿਊਰੋ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਹੋਮੀ ਬਾਬਾ ਕੈਂਸਰ ਹਸਪਤਾਲ ਅਤੇ ਟਾਟਾ ਮੈਮੋਰੀਅਲ ਕੈਂਸਰ, ਮੁੰਬਈ ਨਾਲ ਸਾਂਝੇ ਤੌਰ ਤੇ ‘ਅਸੈਸ ਟੂ ਅਫੋਰਡੇਬਲ ਕੈਂਸਰ ਕੇਅਰ ਫਾਰ ਵਨ ਐਂਡ ਆਲ’ ਪ੍ਰੋਜੈਕਟ ਅਧੀਨ ‘ਏ ਡਿਸਟਰਿਕ ਲੈਵਲ ਟ੍ਰੈਨਿੰਗ ਆਫ਼ ਮੈਡੀਕਲ ਆਫਿਸਰਸ’ ਵਿਸ਼ੇ ਤੇ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ. ਕਾਨਫਰੰਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਂਸਰ ਜਿਵੇਂਕਿ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦੇ ਕੈਂਸਰ, ਮੂੰਹ ਦੇ ਕੈਂਸਰ, ਚਮੜੀ ਦਾ ਕੈਂਸਰ ਆਦਿ ਤੋਂ ਬਚਾਅ ਦੇ ਤਰੀਕਿਆ ਤੇ ਖਾਸ ਤੌਰ ਤੇ ਗੱਲ ਕੀਤੀ ਗਈ. ਇਸ ਮੌਕੇ ਤੇ ਡਾ. ਅਸ਼ੀਸ਼ ਗੁਲੀਆ, ਡਿਪਟੀ ਡਾਇਰੈਕਟਰ, ਟਾਟਾ ਮੈਮੋਰੀਅਲ ਕੈਂਸਰ, ਮੁਬੰਈ ਨੇ ਬਤੋਰ ‘ਚੀਫ ਗੈਸਟ’ ਅਤੇ ਡਾ. ਅਮਰਜੀਤ ਸਿੰਘ ਅਸਿਸਟੈਂਟ ਸਿਵਲ ਸਰਜਨ, ਅੰਮ੍ਰਿਤਸਰ ਨੇ ਬਤੋਰ ‘ਗੈਸਟ ਆਫ ਆਨਰ’ ਵਜੋਂ ਸ਼ਿਰਕਤ ਕੀਤੀ.

ਇਸ ਮੌਕੇ ਡਾ. ਅਸ਼ੀਸ਼ ਗੁਲੀਆ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੀ ਮੈਨੇਜਮੈਂਟ ਦੀ ਸ਼ਲਾਘਾਂ ਕਰਦਿਆ ਕਿਹਾ ਕਿ ਟਾਟਾ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੁਆਰਾ ਪੰਜਾਬ ਵਿੱਚ ਕੈਂਸਰ ਦੇ ਇਲਾਜ ਲਈ ਅਤਿ^ਆਧੁਨਿਕ ਤਕਨੀਕਾ ਦਾ ਇਸਤਮਾਲ ਕਰਕੇ ਕੈਂਸਰ ਦਾ ਸਮੇਂ ਸਿਰ ਪਤਾ ਲਗਾਉਣ ਅਤੇ ਵਧੀਆ ਇਲਾਜ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ. ਇਸ ਮੌਕੇ ਤੇ ਡਾ. ਅਮਰਜੀਤ ਸਿੰਘ, ਅਸਿਸਟੈਂਟ ਸਿਵਲ ਸਰਜਨ, ਅੰਮ੍ਰਿਤਸਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਅਤੇ ਟਾਟਾ ਹਸਪਤਾਲ ਦੇ ਐਮ.ਓ.ਯੂ. ਅਧੀਨ ਸਰਕਾਰੀ ਡਾਕਟਰ ਟ੍ਰੇਂਡ ਕੀਤੇ ਜਾ ਰਹੇ ਹਨ, ਜੋ ਕਿ ਕੈਂਸਰ ਦੇ ਇਲਾਜ ਲਈ ਮਰੀਜ਼ਾ ਨੂੰ ਸਮੇਂ ਸਿਰ ਅਤੇ ਸਹੀ ਜਾਣਕਾਰੀ ਦੇ ਸਕਦੇ ਹਨ. ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਇਸ ਦਾ ਕਾਫੀ ਲਾਭ ਮਿਲ ਰਿਹਾ ਹੈ. ਡਾ. ਏ.ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਨੇ ਪੰਜਾਬ ਭਰ ਅਤੇ ਟਾਟਾ ਮੈਮੋਰੀਅਲ, ਮੁਬੰਈ ਤੋਂ ਆਏ ਮਹਿਮਾਨਾ ਦਾ ਸੁਆਗਤ ਕਰਦਿਆਂ ਕੈਂਸਰ ਦੀ ਜਲਦ ਪਹਿਚਾਨ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ.

ਡਾ. ਅਤੁਲ ਬੁਦੁਖ, ਪ੍ਰੋਫੈਸਰ, ਐਪੀਡੀਮੋਲੋਜੀ ਨੇ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੈਂਸਰ ਦੀ ਬਿਮਾਰੀ ਬਾਰੇ ਵਿਸਤਾਰ ਸਹਿਤ ਲੈਕਚਰ ਦਿੱਤਾ. ਕੈਂਸਰ ਦੀ ਰੋਕਥਾਮ ਵਿੱਚ ਨਰਸਿੰਗ ਸਟਾਫ ਦੀ ਭੂਮਿਕਾ ਤੇ ਤਫਸੀਲ ਨਾਲ ਗੱਲ^ਬਾਤ ਕੀਤੀ ਗਈ. ਡਾ. ਪਰਮਜੋਤ ਬਿੰਦਰਾ ਨੇ ਅੰਮ੍ਰਿਤਸਰ ਵਿੱਚ ਪੈਲੀਏਟਿਵ ਕੇਅਰ ਸੇਵਾਵਾਂ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ. ਅਖੀਰ ਵਿੱਚ ਇੰਪਲੀਮੈਂਸ਼ਨ ਆਫ ਅਰਲੀ ਡਿਟੈਕਸ਼ਨ ਸਬੰਧੀ ਪੈਨਲ ਡਿਸਕਸ਼ਨ ਕੀਤੀ ਗਈ. ਉਪਰੰੰਤ ਡਾ. ਹਰਜੋਤ ਸਿੰਘ, ਆਰਗਨਾਇੰਜਿੰਗ ਸਕੱਤਰ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਵੰਡੇ. ਇਸ ਮੌਕੇ ਤੇ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਐਸ.ਜੀ.ਆਰ.ਡੀ. ਯੂਨੀਵਰਸਿਟੀ, ਡਾ. ਸੀਮਾ ਗੁਲੀਆ, ਡਾ. ਤਪਸ ਡੋਰਾ, ਡਾ. ਦੀਵੇਸ਼ ਚੋਧਰੀ, ਡਾ. ਸ਼ਵੇਤਾ ਥਲਨ, ਡਾ. ਵੰਦਿਤਾ ਪਵਾਹਾ, ਡਾ. ਅਸ਼ੋਕ ਉਪਲ, ਪੀ.ਐਮ.ਸੀ. ਮੈਂਬਰ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ. ਮੈਡੀਕਲ ਕਾਲਜ, ਡਾ. ਨੀਰਜ ਜੈਨ, ਡਾ. ਮੀਨਾ ਸੂਦਨ, ਡਾ. ਕਰਮਜੀਤ ਸਿੰਘ ਗਿੱਲ ਅਤੇ ਹੋਰ ਗਿਆਨਵਾਨ ਸਖਸ਼ੀਅਤਾਂ ਮੌਜੂਦ ਸਨ.

Leave a Reply

Your email address will not be published. Required fields are marked *