ਤਨਖਾਹ ਨਾ ਮਿਲਣ ਦੇ ਰੋਸ ਵਜੋਂ ਜਲ ਸਰੋਤ ਮੁਲਾਜਮਾਂ ਨੇ ਥਾਲੀਆਂ ਖੜਕਾਕੇ ਰੋਸ ਰੈਲੀ ਕੀਤੀ
ਪਟਿਆਲਾ 25 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਲੋਕ ਨਿਰਮਾਣ ਜਲ ਸਰੋਤ ਵਿਭਾਗ ਦੇ ਤੀਜਾ ਅਤੇ ਚੋਥਾ ਦਰਜਾ ਮੁਲਾਜਮਾਂ ਨੂੰ ਦੁਸਰਾ ਮਹੀਨਾ ਵੀ ਪੂਰਾ ਹੋਣ ਤੇ ਤਨਖਾਹਾਂ ਨਾ ਮਿਲਣ ਤੇ ਭਾਖੜਾ ਮੇਨ ਲਾਇਨ ਸਰਕਲ ਕੰਪਲੈਕਸ ਵਿਖੇ ਰੋਹ ਸਰਕਲ ਕੰਪਲੈਕਸ ਵਿਖੇ ਰੋਹ ਭਰਪੂਰ ਰੈਲੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ, ਇਸ ਮੌਕੇ ਤੇ ਕੰਮ ਕਾਜੀ ਮਹਿਲਾਵਾਂ ਵੀ ਸ਼ਾਮਲ ਹੋਈਆਂ। ਜਿਹਨਾਂ ਦੇ ਹੱਥਾਂ ਵਿੱਚ ਥਾਲੀਆਂ ਫੜੀਆਂ ਹੋਈਆਂ ਸਨ ਤੇ ਇਹਨਾਂ ਨੂੰ ਖੜਕਾਕੇ ਨਿਵੇਕਲਾ ਸਨੇਹਾ ਦਿੱਤਾ ਕਿ ਉਹਨਾਂ ਦੇ ਬੱਚਿਆਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਕਾਲਜਾਂ/ਸਕੂਲਾਂ ਵਿੱਚ ਦਾਖਲੇ ਨਹੀਂ ਮਿਲ ਰਹੇ, ਕਿਉਂਕਿ ਉਹਨਾਂ ਪਾਸ ਫੀਸਾਂ ਦੇਣ ਲਈ ਪੈਸੇ ਨਹੀਂ ਹਨ। ਇਸ ਮੌਕੇ ਤੇ ਮੁਲਾਜਮਾਂ ਨੇ ਕੰਪਲੈਕਸ ਵਿੱਚ ਰੋਸ ਮਾਰਚ ਵੀ ਕੀਤਾ, ਮੁਲਾਜਮ ਮੰਗ ਕਰ ਰਹੇ ਸਨ ਕਿ ਵਿਭਾਗ ਵਿੱਚ ਨਵੇਂ ਤੈਨਾਤ ਹੋਏ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਇਸ ਪਾਸੇ ਵਲੋਂ ਨਿੱਜੀ ਧਿਆਨ ਦੇ ਕੇ ਜਲ ਸਰੌਤ ਵਿਭਾਗ ਦੇ ਮੁਲਾਜਮਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ,
ਇਹ ਵੀ ਮੰਗ ਕੀਤੀ ਕਿ ਵਿਭਾਗ ਵਿਚਲੀਆਂ ਖਾਲੀ ਪਈਆਂ ਕਲਰਕਾਂ ਦੀਆਂ ਅਸਾਮੀਆਂ ਤੇ ਚੋਥਾ ਦਰਜਾ ਮੁਲਾਜਮਾਂ ਨੂੰ, ਕਲਰਕਾਂ ਤੋਂ ਸੀਨੀਅਰ ਸਹਾਇਕ, ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦੀਆਂ ਅਸਾਮੀਆਂ ਸਿਘਰ ਹੀ ਪੱਦ ਉਨਤੀਆਂ ਕੀਤੀਆਂ ਜਾਣ, ਮੁੱਖ ਇੰਜੀਨੀਅਰ / ਨਹਿਰਾ—1 ਦੀ ਜਿੰਮੇਵਾਰੀ ਦਾ ਭਾਰ ਇੰਜ: ਆਈ.ਡੀ. ਗੋਇਲ ਜੀ, ਮੁੱਖ ਇੰਜੀਨੀਅਰ/ਹੈਡ ਕੁਆਟਰ ਜਲ ਸਰੋਤ ਨੂੰ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਰੈਲੀ ਦੀ ਅਗਵਾਈ ਤੇ ਸੰਬੋਧਨ ਜਿਹਨਾਂ ਆਗੂਆਂ ਨੇ ਕੀਤੀ ਉਸ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਪ੍ਰਿਤਮ ਚੰਦ ਠਾਕੁਰ, ਸੁਰਜ ਪਾਲ ਯਾਦਵ, ਗੁਰਦਰਸ਼ਨ ਸਿੰਘ, ਬਲਬੀਰ ਸਿੰਘ, ਨਿਰਮਲ ਸਿੰਘ, ਪ੍ਰਵੀਨ ਕੁਮਾਰ, ਅਮਰਨਾਥ ਨਾਰੜੂ, ਭਰਪੂਰ ਸਿੰਘ, ਰਾਮ ਲਾਲ ਰਾਮਾ, ਇੰਦਰਪਾਲ ਸਿੰਘ, ਪ੍ਰਕਾਸ਼ ਲੁਬਾਣਾ, ਦਿਆ ਸ਼ੰਕਰ, ਸ਼ਾਮ ਸਿੰਘ, ਰਾਮ ਪਾਲ, ਕਾਕਾ ਸਿੰਘ, ਜਗਤਾਰ ਸਿੰਘ, ਮੇਘਰਾਜ, ਗੁਲਾਬ ਸਿੰਘ, ਬੀਰ ਸਿੰਘ, ਕੁਲਵਿੰਦਰ ਸਿੰਘ, ਚੰਦਨ ਸਿੰਘ, ਮੰਗਤ ਰਾਮ, ਹਰੀ ਰਾਮ ਨਿੱਕਾ, ਸਵਿਤਰੀ ਦੇਵੀ, ਪਰਮਜੀਤ ਕੌਰ, ਸੁੱਧਾ ਦੇਵੀ, ਜੀਤ ਕੌਰ ਆਦਿ ਹਾਜਰ ਸਨ।

