ਜਿਲ੍ਹੇ ਵਿੱਚ 07 ਕੋਵਿਡ ਪੋਜਟਿਵ ਕੇਸ ਹੋਏ ਰਿਪੋਰਟ।
ਜਿਲ੍ਹੇ ਵਿੱਚ 3276 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ : ਸਿਵਲ ਸਰਜਨ
ਪਟਿਆਲਾ 7 ਮਈ (ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਚ ਕੋਵਿਡ ਦੀ ਸਥਿਤੀ ਕਾਬੂ ਹੇਠ ਹੈ ਅਤੇ ਅੱਜ ਵੀ ਉਥੋਂ ਦੋ ਕੋਵਿਡ ਪੋਜਟਿਵ ਕੇਸ ਹੋਰ ਆਉਣ ਨਾਲ ਕੁੱਲ ਪੋਜਟਿਵ ਕੇਸਾਂ ਦੀ ਗਿਣਤੀ 127 ਹੋ ਗਈ ਹੈ। ਉਹਨਾਂ ਕਿਹਾ ਕਿ ਸਾਰੇ ਕੋਵਿਡ ਪੋਜਟਿਵ ਕੇਸ ਠੀਕ ਹਨ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹਨ।ਲੋੜ ਅਨੁਸਾਰ ਉਹਨਾਂ ਨੁੰ ਸਿਹਤ ਟੀਮਾਂ ਵੱਲੋਂ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਜਿਲ੍ਹੇ ਵਿੱਚ ਪ੍ਰਾਪਤ 529 ਕੋਵਿਡ ਰਿਪੋਰਟਾਂ ਵਿਚੋਂ 07 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਸ ਵਿਚੋਂ ਤਿੰਨ ਪਟਿਆਲਾ ਸ਼ਹਿਰ, ਦੋ ਬਲਾਕ ਦੁਧਨਸਾਧਾ ਅਤੇ ਦੋ ਲਾਅ ਯੁਨਵਿਰਸਿਟੀ ਨਾਲ ਸਬੰਧਤ ਹੈ। ਜਿਸ ਕਾਰਣ ਜਿਲ੍ਹੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 62,220 ਹੋ ਗਈ ਹੈ ਅਤੇ ਦੋ ਹੋਰ ਮਰੀਜ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,622 ਹੋ ਗਈ ਹੈ।ਐਕਟਿਵ ਕੇਸਾਂ ਦੀ ਗਿਣਤੀ 140 ਹੈ।ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1458 ਹੀ ਹੈ। ਅੱਜ 487 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,42,191 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62,220 ਕੋਵਿਡ ਪੋਜਟਿਵ, 11,79,681 ਨੈਗੇਟਿਵ ਅਤੇ ਲਗਭਗ 290 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 3276 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲੈ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 26 ਲੱਖ 32 ਹਜਾਰ 012 ਹੋ ਗਈ ਹੈ। ਕੱਲ ਮਿਤੀ 08 ਮਈ ਦਿਨ ਐਤਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ , ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਤੇ ਸਕੂਲਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

