ਪਟਿਆਲਾ

ਜੰਗਾਂ ਆਫਤਾਵਾਂ ਹਾਦਸਿਆਂ ਬਿਮਾਰੀਆਂ ਨੂੰ ਰੋਕਣ ਲਈ ਨੇਕ ਦਿਲ ਪਰਉਪਕਾਰੀ ਇਨਸਾਨਾਂ ਦੀ ਜਰੂਰਤ

ਪਟਿਆਲਾ (ਮਧੂਸਾਰ ਬਿਊਰੋ) ਜੰਗਾਂ ਲੜਾਈਆਂ ਨਫਰਤਾਂ ਬਿਮਾਰੀਆ ਆਫਤਾਵਾਂ ਅਤੇ ਪ੍ਰਮਾਣੂ ਹਥਿਆਰਾਂ ਦੇ ਵਧਣ ਨਾਲ ਮਾਨਵਤਾ ਜਾਤੀ ਦੇ ਵਿਨਾਸ਼ ਦੇ ਹਾਲਾਤ ਵਧਦੇ ਜਾ ਰਹੇ ਹਨ ਕਿਉਂਕਿ ਬੱਚਿਆਂ ਨੋਜਵਾਨਾਂ ਅਤੇ ਇਨਸਾਨਾਂ ਦੇ ਦਿਲ ਦਿਮਾਗ ਆਦਤਾਂ ਭਾਵਨਾਵਾਂ ਅਤੇ ਦੇਖਣ ਸੁਨਣ ਵਿੱਚ ਤਬਾਹੀ ਬਰਬਾਦੀ ਦੇ ਵਿਚਾਰ ਕਰ ਵੇਲੇ ਉਜਾਗਰ ਹੋ ਰਹੇ ਹਨ ਇਹ ਵਿਚਾਰ ਸਰਕਾਰੀ ਬਿਕਰਮ ਕਾਲਜ ਆਫ ਕਮਰਸ ਪਟਿਆਲਾ ਵਿਖੇ ਮਨਾਏ ਗਏ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਨੇ ਪ੍ਰਗਟ ਕੀਤੇ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਜਿਨਾਂ ਦੇ ਦਿਲ ਦਿਮਾਗ ਵਿਚਾਰਾਂ ਵਿੱਚ ਨਫਰਤ ਆਕੜ ਹੰਕਾਰ ਲਾਲਚ ਗੁੱਸੇ ਬਦਲੇ ਦੀਆਂ ਭਾਵਨਾਵਾਂ ਹੋਣ ਉਸ ਇਨਸਾਨ ਰਾਹੀ ਹੀ ਮਾਨਵਤਾ ਇਨਸਾਨੀਅਤ ਵਾਤਾਵਰਣ ਪਸੂ ਪੰਛੀਆਂ ਅਮਨ ਸ਼ਾਂਤੀ ਸਦਭਾਵਨਾ ਮਿਲਵਰਤਣ ਸਿਹਤ ਤੰਦਰੁਸਤੀ ਸੁਰੱਖਿਆ ਭਾਈਚਾਰੇ ਦੀ ਤਬਾਹੀ ਹੁੰਦੀ ਹੈ ਇਸ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਸਾਲ ਵਿਸ਼ਾ ਦਿੱਤਾ ਹੈ ਕਿ ਦਿਲਾਂ ਵਿੱਚ ਪ੍ਰੇਮ ਹਮਦਰਦੀ ਨਿਮਰਤਾ ਸਹਿਣਸ਼ੀਲਤਾ ਇਨਸਾਨੀਅਤ ਜਗਾਓ ਅਤੇ ਸੱਭ ਦੀ ਸੁਰੱਖਿਆ ਬਚਾਓ ਮਦਦ ਸਨਮਾਨ ਉਨੱਤੀ ਖੁਸ਼ਹਾਲੀ ਤੰਦਰੁਸਤੀ ਹਿਤ ਯਤਨ ਕਰੋ।

ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ ਕਾਉਸਲਰ ਪਰਵਿੰਦਰ ਵਰਮਾ ਅਤੇ ਅਮ੍ਰਿੰਤ ਪਾਲ ਨੇ ਕਿਹਾ ਕਿ ਨਫਰਤ ਲਾਲਚ ਆਕੜ ਹੰਕਾਰ ਵਾਲੇ ਲੋਕਾਂ ਨੇ ਬਚਪਨ ਜਵਾਨੀ ਤੋਂ ਖੇਡਾਂ ਕਸਰਤਾਂ ਪ੍ਰੇਮ ਹਮਦਰਦੀ ਨਿਮਰਤਾ ਸਹਿਣਸ਼ੀਲਤਾ ਅਨੁਸਾਸ਼ਨ ਖੋਹਕੇ ਉਨਾਂ ਨੂੰ ਨਸ਼ਿਆ ਫਾਸਟ ਫੂਡ ਜੰਕ ਫੂਡ ਤੇਜ ਰਫਤਾਰ ਵਹੀਕਲ ਅਤੇ ਖੁੱਲੀ ਆਜ਼ਾਦੀ ਆਰਾਮ ਪ੍ਰਸਤੀ ਦੇਕੇ ਬਚਪਨ ਜਵਾਨੀ ਨੂੰ ਨਸ਼ਈ ਬਿਮਾਰ ਕੰਮਚੋਰ ਆਰਾਮਪ੍ਰਸਤ ਬਣਾ ਦਿੱਤਾ ਹੈ। ਸ੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਅੱਜ ਦੇ ਗਲੋਬਲ ਵਾਰਮਿੰਗ ਪ੍ਰਦੂਸ਼ਣ ਅਤੇ ਨਫਰਤਾਂ ਦੇ ਹਾਲਾਤ ਇਸ ਕਰਕੇ ਵੀ ਬਣੇ ਕਿ ਅਸੀਂ ਬਾਬਾ ਨਾਨਕ ਦੇਵ ਜੀ ਦੀ ਮਹਾਨ ਬਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨੂੰ ਭੁੱਲਕੇ ਭੂੱਮੀ ਪਾਣੀ ਹਵਾਵਾਂ ਦਰਖਤਾਂ ਪ੍ਰੇਮ ਹਮਦਰਦੀ ਨਿਮਰਤਾ ਸਹਿਣਸ਼ੀਲਤਾ ਦੇ ਕਤਲ ਕੀਤੇ ਹਨ ਅਤੇ ਆਪਣੇ ਬੱਚਿਆਂ ਨੋਜਵਾਨਾਂ ਅਤੇ ਆਉਣ ਵਾਲੀਆਂ ਨਸਲਾਂ ਲਈ ਕੁਝ ਵੀ ਚੰਗਾ ਸਿਹਤਮੰਦ ਨਹੀਂ ਛੱਡਿਆ ਇਸ ਲਈ ਮਿੱਟੀ ਪਾਣੀ ਭੋਜਨ ਹਵਾਵਾਂ ਮਾਨਵਤਾ ਪ੍ਰਤੀ ਵਫਾਦਾਰ ਰਹੋ। ਇਸ ਮੌਕੇ ਵਿਦਿਆਰਥੀਆਂ ਨੂੰ ਰੈੱਡ ਕਰਾਸ ਸਬੰਧੀ ਪ੍ਰਸ਼ਨ ਵੀ ਪੁਛੇ ਅਤੇ ਠੀਕ ਜਬਾਬ ਦੇਣ ਵਾਲੇ ਅਤੇ ਚੰਗੀ ਪੇਟਿੰਗ ਕਰਨ ਵਾਲਿਆ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ ਕੁਸਮ ਅਤੇ ਕਾਲਜ ਰੈਡ ਕਰਾਸ ਇੰਚਾਰਜ਼ ਡਾ ਤਰਨਦੀਪ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਹਤ ਤੰਦਰੁਸਤੀ ਫਸਟ ਏਡ ਫਾਇਰ ਸੇਫਟੀ ਖੁਸ਼ਹਾਲ ਸੁਰੱਖਿਅਤ ਜਿੰਦਗੀ ਅਤੇ ਭਵਿੱਖ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਲਾਹੇਵੰਦ ਰਹਿੰਦੇ ਹਨ ਜਦਕਿ ਪੜਾਈ ਤਾਂ ਸਾਰਾ ਸਾਲ ਹੁੰਦੀ ਰਹਿੰਦੀ ਹੈ ਪਰ ਵੱਡਮੁੱਲੇ ਵਿਚਾਰ ਬੱਚਿਆਂ ਨੋਜਵਾਨਾਂ ਨੂੰ ਮਾਨਵਤਾ ਪਰਿਵਾਰ ਦੇਸ ਸਮਾਜ ਵਰਤਮਾਨ ਦੇ ਮਦਦਗਾਰ ਮਿੱਤਰ ਬਣਾਉਂਦੇ ਹਨ।

Leave a Reply

Your email address will not be published. Required fields are marked *