ਪੰਜਾਬਪਟਿਆਲਾ

ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਵਿਖੇ ਰੈੱਡ ਕਰਾਸ ਦਿਵਸ ਮਨਾਇਆ।

ਪਟਿਆਲਾ (ਮਧੂਸਾਰ ਬਿਊਰੋ) ਭਾਈ ਘਨੱਈਆ ਜੀ ਅਤੇ ਸਰ ਜੀਨ ਹੈਨਰੀ ਡਿਉਨਾ ਜੀ ਨੂੰ ਸਮਰਪਿਤ ਅੰਤਰ ਰਾਸ਼ਟਰੀ ਰੈੱਡ ਕਰਾਸ ਦਿਵਸ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੂੜਵਸੇਵਾ ਕੇਂਦਰ ਸਾਕੇਤ ਹਸਪਤਾਲ ਵਿਖੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸਿਵਲ ਸਰਜਨ ਵਲੋਂ ਭੇਜੇ ਡੀ ਐਮ ਸੀ ਡਾਕਟਰ ਸਾਜਿਲਾ ਖਾਨ ਜੀ ਨੇ ਭਾਈ ਘਨੱਈਆ ਜੀ ਅਤੇ ਸਰ ਜੀਨ ਹੈਨਰੀ ਡਿਊਨਾ ਜੀ ਦੀਆਂ ਤਸਵੀਰਾਂ ਤੇ ਫੁੱਲ ਅਰਪਨ ਕਰਕੇ ਕਿਹਾ ਕਿ ਸੰਸਾਰ ਵਿੱਚ ਸਿਹਤ ਦੀ ਉਨੱਤੀ ਸੁਰੱਖਿਆ ਦੇ ਕਾਰਜ ਪੀੜਤਾਂ ਦੀ ਮਦਦ ਅਤੇ ਅਮਨ ਸ਼ਾਂਤੀ ਸਦਭਾਵਨਾ ਮਿਲਵਰਤਣ ਹਿਤ ਰੈੱਡ ਕਰਾਸ ਵਲੰਟੀਅਰ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ ਅਤੇ ਸਾਨੂੰ ਰਲਕੇ ਨਸ਼ਿਆ ਅਪਰਾਧਾਂ ਹਾਦਸਿਆਂ ਬਿਮਾਰੀਆਂ ਨੂੰ ਰੋਕਣ ਅਤੇ ਨੋਜਵਾਨਾਂ ਨੂੰ ਸਮਝਾਉਣ ਲਈ ਯਤਨ ਕਰਨੇ ਚਾਹੀਦੇ ਹਨ। ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਨੇ ਦੱਸਿਆ ਕਿ ਨਸ਼ਿਆ ਕਾਰਨ ਹੋ ਰਹੀ ਬਰਬਾਦੀ ਰੋਕਣ ਹਿਤ ਉਨਾਂ ਦੇ ਸਟਾਫ ਮੈਂਬਰ ਦਿਨ ਰਾਤ ਮਰੀਜਾਂ ਦੀ ਸੇਵਾ ਸੰਭਾਲ, ਨਸ਼ਿਆ ਅਪਰਾਧਾਂ ਹਾਦਸਿਆਂ ਬਿਮਾਰੀਆਂ ਏਡਜ਼ ਕਾਲਾ ਪੀਲੀਆ ਰੋਕਣ ਲਈ ਵਿਦਿਆਰਥੀਆਂ ਮਜਦੂਰਾਂ ਆਮ ਨਾਗਰਿਕਾਂ ਨੋਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਜਾਣਕਾਰੀ ਦੇ ਰਹੇ ਹਨ ਤਾਂ ਜੋ ਬੱਚਿਆਂ ਨੋਜਵਾਨਾਂ ਅਤੇ ਲੋਕਾਂ ਨੂੰ ਬਚਾਇਆ ਜਾਵੇ।

ਉਨਾਂ ਨੇ ਦਾਖਲ ਮਰੀਜਾਂ ਨੂੰ ਠੀਕ ਕਰਨ ਅਤੇ ਨਸ਼ਾ ਮੁਕਤ ਕਰਨ ਹਿਤ ਓਟ ਸਿਸਟਮ ਅਤੇ ਕਾਉਂਸਲਿੰਗ ਬਾਰੇ ਜਾਣਕਾਰੀ ਦਿੱਤੀ। ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਨੇ ਭਾਈ ਘਨੱਈਆ ਜੀ ਸਰ ਜੀਨ ਹੈਨਰੀ ਡਿਉਨਾ ਜੀ, ਫਲੋਰੈਸ ਨਾਇਟਿੰਗੈਲ ਭਗਤ ਪੂਰਨ ਸਿੰਘ ਜੀ ਦੇ ਮਹਾਨ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਪਵਨ ਗੋਇਲ ਨੇ ਕਿਹਾ ਕਿ ਨਿਮਰਤਾ ਪ੍ਰੇਮ ਇਨਸਾਨੀਅਤ ਹਮਦਰਦੀ ਸਹਿਣਸ਼ੀਲਤਾ ਨਾਲ ਸਨਮਾਨਿਤ ਵਿਆਕਤੀ ਚਲਦੇ ਫਿਰਦੇ ਰੈੱਡ ਕਰਾਸ ਵਰਕਰ ਹਨ। ਸ੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਮਿੱਟੀ ਦੇ ਕਸੋਰੇ ਵੰਡਦੇ ਹੋਏ ਕਿਹਾ ਕਿ ਰੈੱਡ ਕਰਾਸ ਸਾਕੇਤ ਹਸਪਤਾਲ ਵਿਖੇ ਦਾਖਲ ਮਰੀਜਾਂ ਨੂੰ ਬਹੁਤ ਪਿਆਰ ਸਤਿਕਾਰ ਹਮਦਰਦੀ ਨਾਲ ਠੀਕ ਕੀਤਾ ਜਾਂਦਾ ਅਤੇ ਪਟਿਆਲਾ ਰੈੱਡ ਕਰਾਸ ਤੋਂ ਸੇਵਾਮੁਕਤ ਹੋਕੇ ਵੀ ਸ੍ਰੀ ਕਾਕਾ ਰਾਮ ਵਰਮਾ ਸ੍ਰੀ ਹਰਿੰਦਰ ਸਿੰਘ ਕਰੀਰ ਫਸਟ ਏਡ ਸੀ ਪੀ ਆਰ ਜਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਹਤ ਸੰਭਾਲ ਬਾਰੇ ਲਗਾਤਾਰ ਜਾਗਰਿਤੀ ਪੈਦਾ ਕਰ ਰਹੇ ਹਨ ਅਤੇ ਸਾਕੇਤ ਹਸਪਤਾਲ ਦੇ ਸਾਰੇ ਕਰਮਚਾਰੀ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ। ਸ੍ਰੀਮਤੀ ਅਮਰਜੀਤ ਕੌਰ ਪਰਵਿੰਦਰ ਵਰਮਾ ਕਾਉਸਲਰ ਮੈਡੀਕਲ ਅਫਸਰ ਡਾਕਟਰ ਪਰਵੇਜ ਫਾਰੂਕੀ ਨੇ ਕਿਹਾ ਕਿ ਨਸ਼ਿਆ ਵਿਰੁਧ ਸਾਨੂੰ ਸਾਰਿਆਂ ਨੂੰ ਜੰਗੀ ਪੱਧਰ ਤੇ ਲਹਿਰ ਚਲਾਉਣੀ ਚਾਹੀਦੀ ਹੈ ਅਤੇ ਸਿੱਖਿਅਕ ਸੰਸਥਾਵਾਂ ਵਿਖੇ ਵਾਰ ਵਾਰ ਨਸ਼ਿਆ ਸਿਹਤ ਸੰਭਾਲ ਅਪਰਾਧਾਂ ਹਾਦਸਿਆਂ ਬਿਮਾਰੀਆਂ ਕਾਰਨ ਹੋ ਰਹੀ ਬੱਚਿਆ ਨੋਜਵਾਨਾਂ ਅਤੇ ਮਾਪਿਆਂ ਦੀ ਤਬਾਹੀ ਨੂੰ ਰੋਕਿਆ ਜਾਵੇ। ਸ੍ਰੀ ਉਪਕਾਰ ਸਿੰਘ ਨੇ ਸਾਕੇਤ ਹਸਪਤਾਲ ਸਟਾਫ ਅਤੇ ਦਾਖਲ ਮਰੀਜਾਂ ਨੂੰ ਮਿੱਟੀ ਦੇ ਕਸੋਰੇ ਦੇਕੇ ਕਿਹਾ ਕਿ ਪਿਆਸੇ ਪੰਛੀਆਂ ਲਈ ਪੀਣ ਦਾ ਪਾਣੀ ਰਖਿਆ ਜਾਵੇ ਅਤੇ ਵੱਧ ਤੋਂ ਵੱਧ ਪੋਦੇ ਲਗਾਏ ਜਾਣ। ਸਾਰਿਆਂ ਨੇ ਪ੍ਰਣ ਕੀਤਾ ਕਿ ਚੰਗੀ ਸਿਹਤ ਤੰਦਰੁਸਤੀ ਸੁਰੱਖਿਆ ਖੁਸ਼ਹਾਲੀ ਸਨਮਾਨ ਉਨੱਤੀ ਹਿਤ ਰਲਕੇ ਯਤਨ ਕਰਦੇ ਰਹਾਂਗੇ।

Leave a Reply

Your email address will not be published. Required fields are marked *