ਪਟਿਆਲਾ

ਅਲਾਈਂਸ ਕਲੱਬਾਂ ਦਾ ਕੌਮਾਂਤਰੀ ਪੱਧਰ ਤੇ ਸਮਾਜ ਸੇਵਾ ਵਿੱਚ ਯੋਗਦਾਨ ਸਲਾਘਾਯੋਗ– ਭਗਵਾਨ ਦਾਸ ਗੁੱਪਤਾ

ਪਹਿਲੀ ਅਲਾਈਂਸ ਉਤਰੀ ਇੰਟਰਨੈਸ਼ਨਲ ਮਲਟੀਪਲ ਕਾਨਫਰੰਸ ਦਾ ਸਫਲ ਆਯੋਜਨ

ਪਟਿਆਲਾ 9 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਲਾਂਇੰਸ ਇੰਟਰਨੈਂਸ਼ਨਲ ਕਲੱਬ ਦੇ ਸੰਸਥਾਪਕ ਅਲਾਏ ਸਤੀਸ ਲਖੋਟੀਆ ਦੀ ਸਰਪ੍ਰਸਤੀ ਅਤੇ ਮਲਟੀਪਲ ਚੇਅਰਮੈਨ ਸੁਭਾਸ਼ ਮੰਗਲਾਂ ਦੀ ਪ੍ਰਧਾਨਗੀ ਹੇਠ ਪਹਿਲੀ ਉਤਰੀ ਮਲਟੀਪਲ ਕਾਨਫਰੰਸ ਦਾ ਆਯੋਜਨ ਚੰਡੀਗੜ੍ਹ ਦੇ ਇੱਕ ਫਾਈਵ ਸਟਾਰ ਹੋਟਲ ਵਿਖੇ ਹੋਇਆ। ਕਾਨਫਰੰਸ ਦੇ ਮੁਖ ਮਹਿਮਾਨ ਅਲਾਏ ਕੇ.ਜੀ.ਅਗਰਵਾਲ ਸਾਬਕਾ ਚੇਅਰਮੈਨ ਮਲਟੀਪਲ ਕਾਉਸਲ ਸਨ। ਕਾਨਫਰੰਸ ਦੀ ਸ਼ੁਰੂਆਤ ਕੇ.ਜੀ.ਅਗਰਵਾਲ, ਸੁਭਾਸ਼ ਮੰਗਲਾਂ,ਸਾਮ ਸੁੰਦਰ ਅਰੋੜਾ, ਸ੍ਰੀਮਤੀ ਪ੍ਰਿਯੰਕਾ ਦੀਕਸ਼ਿਤ ਡਿਸਟ੍ਰਿਕਟ ਗਵਰਨਰ,ਐਡਵੋਕੇਟ ਪੰਕਜ ਅਰੋੜਾ ਤੇ ਵਿਨੋਦ ਗਰਗ ਵਲੋਂ ਮਿਲਕੇ ਸਮਾਂ ਰੌਸ਼ਨ ਉਪਰੰਤ ਹੋਈ। ਕਾਨਫਰੰਸ ਵਿੱਚ ਮਲਟੀਪਲ ਕਾਉਸਂ ਵਲੋ ਬੀਤੇ ਸਮੇਂ ਵਿੱਚ ਕੀਤੇ ਕੰਮਾਂ ਦਾ ਵਿਸ਼ਲੇਸ਼ਣ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਪਹਿਲਾਂ ਆਨਲਾਈਨ ਡਿਜੀਟਲ ਬੁਲੇਟਿਨ ਵੀ ਰਲੀਜ਼ ਕੀਤਾ ਗਿਆ।

ਕਾਨਫਰੰਸ ਵਿੱਚ ਸਾਹੀ ਸਹਿਰ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਗੈਰ ਸਰਕਾਰੀ ਸੰਸਥਾਂ ਡਰੀਮਜ਼ ਆਫ਼ ਸੋਸ਼ਲ ਟਰੈਡਜ਼ ( ਦੋਸਤ) ਦੇ ਸੰਸਥਾਪਕ ਭਗਵਾਨ ਦਾਸ ਗੁੱਪਤਾ ਚੇਅਰਮੈਨ ਮੀਡੀਆ ਤੇ ਐਂਟਰਟੇਨਮੈਂਟ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਅਲਾਂਇਸ ਕਲੱਬਾਂ ਦੇ ਅੰਤਰਰਾਸ਼ਟਰੀ ਪੱਧਰ ਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਤੇ ਕੀਤੇ ਚੰਗੇ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਕਾਨਫਰੰਸ ਵਿੱਚ ਉਤਰੀ ਭਾਰਤ ਦੀਆ ਸਮੂੰਹ ਅਲਾਇੰਸ ਕਲੱਬਾਂ ਦੇ ਨੁਮਾਇੰਦੇ ਸ਼ਾਮਲ ਹੋਏ। ਅਲਾਯ ਡਾ.ਤਰਿਪਤਾ ਕੌਰ ਜੁਨੇਜਾ ਕੌਮਾਂਤਰੀ ਮੀਤ ਪ੍ਰਧਾਨ,ਸ੍ਰੀਮਤੀ ਸੰਗੀਤਾ ਜੈਨ ਡਿਸਟ੍ਰਿਕਟ ਗਵਰਨਰ 150, ਐਸ.ਕੇ ਕੋਛੜ ਡਿਸਟ੍ਰਿਕਟ ਗਵਰਨਰ, ਸਤਨਰਾਇਣ ਬਾਂਸਲ ਅਤੇ ਚਮਨ ਲਾਲ ਗੋਇਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਐਡਵੋਕੇਟ ਪੰਕਜ਼ ਅਰੋੜਾ ਨੇ ਬਾਖੂਬੀ ਨਿਭਾਈ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਪਤਵੰਤੇ ਸੱਜਣਾਂ, ਵਿਸ਼ੇਸ਼ ਮਹਿਮਾਨਾਂ, ਸਮੂੰਹ ਡਿਸਟ੍ਰਿਕਟ ਗਵਰਨਰ ਤੇ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਨੁਮਾਇੰਦਿਆਂ ਦਾ ਫੁਲਾਂ ਦੇ ਹਾਰਾਂ ਤੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ਤੇ ੳਹਨਾਂ ਨੂੰ ਮਾਲਾ,ਅੰਗ ਵਸਤਰ ਅਤੇ ਗਿਫਟ ਹੈਂਪਰ ਦੇਕੇ ਸਨਮਾਨ ਕੀਤਾ।

Leave a Reply

Your email address will not be published. Required fields are marked *