ਪਟਿਆਲਾ

ਦੋ ਵਿਧਾਇਕਾਂ ਦੇ ਦਖਲ ਨਾਲ ਮਾਤਾ ਕੁਸ਼ਲਿਆ ਹਸਪਤਾਲ ਦੀ ਕੰਮ ਛੋੜ ਹੜਤਾਲ ਖਤਮ – ਲੁਬਾਣਾ

ਪਟਿਆਲਾ 11 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੋਥਾ ਦਰਜਾ ਕਰਮਚਾਰੀਆਂ ਵਲੋਂ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਕੰਟਰੈਕਟ / ਆਊਟ ਸੋਰਸ ਕਰਮੀਆਂ ਨੂੰ ਤਨਖਾਹਾਂ ਨਾ ਮਿਲਣ ਤੇ ਕੀਤੀ ਕੰਮ ਛੋੜ ਹੜਤਾਲ ਵਿਧਾਇਕ ਡਾ. ਬਲਬੀਰ ਸਿੰਘ, ਸ੍ਰ. ਅਜੀਤ ਪਾਲ ਸਿੰਘ ਕੋਹਲੀ ਦੇ ਦਖਲ ਨਾਲ ਮੁਲਾਜਮਾਂ ਨੇ ਰੈਲੀ ਕਰਕੇ ਸਮਾਪਤ ਕੀਤੀ ਅਤੇ ਇਹਨਾਂ ਵਿਧਾਇਕਾਂ ਦੀਆਂ ਨਿੱਜੀ ਰਿਹਾਇਸ਼ੀਆਂ ਅੱਗੇ ਕੱਢੀ ਜਾਣ ਵਾਲੀ ਜਾਗੋ ਰੈਲੀ ਵੀ ਮੁਲਤਵੀ ਕੀਤੀ ਗਈ। ਮੁਲਾਜਮਾਂ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਸਮੇਤ ਬਾਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਚਲ ਰਹੀ ਕੰਮ ਛੱਡੋ ਹੜਤਾਲ ਖਤਮ ਕਰਨ ਤੋਂ ਪਹਿਲਾਂ ਦੋਵੋ ਹੜਤਾਲ ਖਤਮ ਕਰਨ ਤੋਂ ਪਹਿਲਾਂ ਦੋਵੇ ਵਿਧਾਇਕਾਂ ਨਾਲ ਗਲਬਾਤ ਹੋਈ, ਉਪਰੰਤ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ ਨਾਲ ਮੰਗਾਂ ਤੇ ਇੱਕ ਲੰਮੀ ਮੀਟਿੰਗ ਹੋਈ। ਜਿਸ ਵਿੱਚ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਕਿਸ਼ਨ, ਗੁਰਦਰਸ਼ਨ ਸਿੰਘ, ਮਾਧੋ ਲਾਲ, ਸੁਖਦੇਵ ਸਿੰਘ ਝੰਡੀ, ਰਾਮ ਲਾਲ ਰਾਮਾ, ਗੁਰਮੀਤ ਕੌਰ, ਨਿਰਮਲਾ, ਮਿਨੂ ਆਦਿ ਆਗੂ ਸ਼ਾਮਲ ਸਨ।

ਲੁਬਾਣਾ ਨੇ ਦੱਸਿਆ ਕਿ ਦੋਵੇ ਵਿਧਾਇਕਾਂ ਵਲੋਂ ਲਗਾਤਾਰ ਯਤਨ ਕਰਕੇ ਗੱਲਬਾਤ ਸ਼ੁਰੂ ਕਰਵਾਈ, ਜਿਸ ਵਿੱਚ ਕੰਟਰੈਕਟ ਕਰਮੀਆਂ ਦੀਆ ਸੀਨੀਆਰਤਾ ਸੂਚੀਆਂ ਬਣਾਉਣ, ਵਰਦੀਆਂ ਦੇਣ, ਬੋਨਸ ਦੇਣ, ਪਹਿਚਾਨ ਕਾਰਡ ਦੇਣ, ਈ.ਪੀ.ਐਫ. ਅਤੇ ਈ.ਐਸ.ਆਈ. ਦੇ ਕਾਰਡ ਦੇਣ ਘੱਟੋ-ਘੱਟ ਉਜਰਤਾ ਦਾ ਬਕਾਇਆ 2020 ਵਾਲਾ ਦੇਣ ਕੰਮ ਦੇ ਘੰਟੇ ਨਿਸ਼ਚਿਤ ਕਰਨ ਕੰਮ ਦੀ ਰੋਟੇਸ਼ਨ ਤਿੰਨ ਤਿੰਨ ਮਹੀਨਿਆਂ ਲਈ ਬਣਾਉਣ, ਤੰਗ ਪ੍ਰੇਸਾਨ ਨਾ ਕਰਨ, ਤਨਖਾਹਾਂ ਇੱਕ ਹਫਤੇ ਦੇ ਅੰਦਰ ਅੰਦਰ ਦੇਣ ਅਤੇ ਪੱਕਾ ਕਰਨ ਲਈ ਸਰਕਾਰ ਵਲੋਂ ਮੰਗੀ ਜਾਣਕਾਰੀ ਸੂਚੀ ਭੇਜਣ ਵਰਗੇ ਇਸ਼ੂਆਂ ਤੇ ਲਿਖਤੀ ਫੈਸਲਾ ਹੋਇਆ। ਇਸ ਉਪਰੰਤ ਇਕ ਜੇਤੂ ਰੇਲੀ ਕਰਕੇ ਕੰਮ ਛੱਡੋ ਹੜਤਾਲ ਸਮਾਪਤ ਕੀਤੀ ਗਈ। ਇਸ ਮੌਕੇ ਤੇ ਅਨਿਲ ਕੁਮਾਰ, ਅਜੇ ਕੁਮਾਰ ਸਿੱਪਾ, ਸ਼ਾਮ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ, ਹਰਦੇਵ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਗੁਰਵਿੰਦਰ ਸਿੰਘ, ਹਰਨੇਕ ਸਿੰਘ, ਧਰਮਿੰਦਰ, ਆਦਿ ਹਾਜਰ ਸਨ।

Leave a Reply

Your email address will not be published. Required fields are marked *