ਜੂਡੋ ਦੇ ਕੁੜੀਆਂ ਦੇ ਜ਼ਿਲਾ ਪੱਧਰੀ ਟੂਰਨਾਮੈਂਟ ਵਿੱਚ ਸ.ਮਿ.ਸ. ਖੇੜੀ ਗੁੱਜਰਾਂ ਦੀ ਸਰੀਤਾ ਨੇ ਹਾਸਲ ਕੀਤਾ ਕਾਂਸੀ ਦਾ ਤਗਮਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਕੂਲ ਖੇਡਾਂ 2023-24 ਦਾ ਕੁੜੀਆਂ ਦਾ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਸ.ਸ.ਸ.ਸ.ਫੀਲਖਾਨਾ (ਪਟਿਆਲਾ) ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਅੰਡਰ-17 ਸਾਲ ਉਮਰ ਵਰਗ ਦੇ -44 ਕਿਲੋ ਭਾਰ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਖਿਡਾਰਣ ਨੇ ਚੰਗੇ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਸਰੀਤਾ ਦੀ ਕੋਚ ਅਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਪੀ.ਟੀ.ਆਈ. ਸ੍ਰੀਮਤੀ ਮਮਤਾ ਰਾਣੀ ਜੀ ਨੇ ਖਿਡਾਰਣ ਦੇ ਇਸ ਪ੍ਰਦਰਸ਼ਨ ਨੇ ਖੁਸ਼ੀ ਪ੍ਰਗਟ ਕੀਤੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀਮਤੀ ਮਮਤਾ ਰਾਣੀ ਜੀ ਨੇ ਸਕੂਲ ਵਿੱਚ ਬੱਚਿਆਂ ਨੂੰ ਜੂਡੋ ਦੀ ਖੇਡ ਪ੍ਰਤੀ ਪ੍ਰੇਰਿਤ ਕਰਨ ਲਈ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਜੂਡੋ ਦਾ ਕੈਂਪ ਵੀ ਲਗਵਾਇਆ ਸੀ
ਉਸ ਕੈਂਪ ਵਿੱਚ ਆਪ ਵੀ ਬੱਚਿਆਂ ਨੂੰ ਜੂਡੋ ਨੇ ਗੁਣ ਸਿਖਾਏ ਸਨ।ਸ੍ਰੀਮਤੀ ਮਮਤਾ ਰਾਣੀ ਜੀ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀਆਂ ਖਿਡਾਰਣ ਨੇ ਜੂਡੋ ਦੇ ਵੱਖ -ਵੱਖ ਉਮਰ ਵਰਗ ਅਤੇ ਭਾਰ ਵਿੱਚ ਭਾਗ ਲਿਆ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਜੂਡੋ ਦੀ ਖੇਡ ਕੁੜੀਆਂ ਲਈ ਆਤਮ ਸੁਰੱਖਿਆ ਲਈ ਵੀ ਬਹੁਤ ਉਪਯੋਗੀ ਹੈ।ਇਸ ਮੌਕੇ ਸ੍ਰੀ ਚਰਨਜੀਤ ਸਿੰਘ, ਸ੍ਰੀ ਬਲਵਿੰਦਰ ਸਿੰਘ ਜੱਸਲ, ਸ੍ਰੀ ਮਨਦੀਪ ਸਿੰਘ ,ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਸੁਰਜੀਤ ਵਾਲੀਆ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਵਰਿੰਦਰ ਕੌਰ ਅਤੇ ਹੋਰ ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਮੌਜੂਦ ਸਨ।

