ਪਟਿਆਲਾ

ਸਤਿਗੁਰ ਟਰੱਸਟ ਪਟਿਆਲਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ ਦਿਵਸ ਮਨਾਇਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਤਿਗੁਰ ਟਰੱਸਟ ਪਟਿਆਲਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ ਦਿਵਸ ਭਾਸ਼ਾ ਵਿਭਾਗ, ਪਟਿਆਲਾ ਦੇ ਹਾਲ ਵਿੱਚ ਮਨਾਇਆ। ਡਾਇਰੈਕਟਰ ਤੇ ਫਾਊਂਡਰ ਇੰਜ. ਜੈ ਸਿੰਘ ਮਠਾੜੂ ਸਤਿਗੁਰ ਟਰੱਸਟ ਪਟਿਆਲਾ ਨੇ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਦਫਤਰ ਬੂਟੇ ਵੀ ਲਗਾਏ। ਸੰਤ ਦਰਸ਼ਨ ਸਿੰਘ ਸ਼ਾਸਤਰੀ ਨੇ ਮੁੱਖ ਮਹਿਮਾਨ ਵਜੋਂ ਇਸ ਦਿਵਸ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨੀ ਬਾਰੇ ਆਪਣਾ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਸਰੋਤਿਆਂ ਨੇ ਮਨ ਬਿਰਤੀਆਂ ਇਕਾਗਰ ਕਰਕੇ ਇਸ ਭਾਸ਼ਣ ਨੂੰ ਸੁਣਿਆ। ਇਸ ਮੌਕੇ ਤੇ ਬ੍ਰਹਮ ਕੁਮਾਰੀ ਰਾਖੀ ਦੀਦੀ ਨੇ, ਜਗਮੋਹਨ ਸਿੰਘ ਜੱਗੀ, ਅਮਰਜੀਤ ਸਿੰਘ ਰਾਮਗੜ੍ਹੀਆਂ, ਸਰਦਾਰਾ ਸਿੰਘ ਸੋਹੀ, ਜਗਜੀਤ ਸਿੰਘ ਸਗੂ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।

Leave a Reply

Your email address will not be published. Required fields are marked *