ਪੰਛੀ ਪਿਆਰ ਦਾ ਸੰਦੇਸ਼ ਦਿੰਦੇ ਹਨ, ਆਓ ਇਨ੍ਹਾਂ ਨੂੰ ਬਚਾਈਏ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਦੇ ਫਾਇਰ ਬ੍ਰਿਗੇਡ ਦਫਤਰ ਵਿਖੇ ਪੰਛੀ ਬਚਾਓ ਜਾਨਵਰ ਬਚਾਓ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਰਿਟਾਇਰਡ ਜਿਲ੍ਹਾ ਖਜਾਨਾ ਅਫਸਰ ਫਕੀਰ ਚੰਦ ਸ਼ਰਮਾ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਪਿਛਲੇ 10 ਸਾਲਾਂ ਤੋਂ ਪੰਛੀ ਬਚਾਓ, ਜਾਨਵਰ ਬਚਾਓ, ਮੁਹਿੰਮ ਚਲਾ ਰਿਹਾ ਹੈ। ਇਸ ਤਹਿਤ ਗਰਮੀ ਦੇ ਮੌਸਮ ਵਿੱਚ ਪੰਛੀਆਂ ਦੇ ਪਾਣੀ ਲਈ ਕਸੌਰੇ ਤਿਆਰ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ, ਸਰਕਾਰ ਦਫਤਰਾਂ, ਧਾਰਮਿਕ ਸਥਾਨਾ, ਸਿੱਖਿਅਕ ਸਥਾਨਾ ਤੇ ਮੁਫਤ ਦੇ ਕੇ ਪੰਛੀਆਂ ਲਈ ਪਾਣੀ ਦਾ ਇੰਤਜਾਮ ਕੀਤਾ ਜਾਂਦਾ ਹੈ

ਇਸ ਦੇ ਨਾਲ ਨਾਲ ਪੰਛੀਆਂ ਵਾਸਤੇ ਕਿੱਕਰ ਦੇ ਘੋਸਲੇ ਬਣਾ ਕੇ ਦਰੱਖਤਾਂ ਤੇ ਵੀ ਟੰਗੇ ਜਾਂਦੇ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਪੰਛੀ ਜਾਨਵਰ ਪ੍ਰੇਮ ਦਾ ਸੰਦੇਸ਼ ਦਿੰਦੇ ਹਨ ਅਤੇ ਕੁਦਰਤ ਦਾ ਸੰਤੁਲਨ ਬਣਾ ਕੇ ਰੱਖਦੇ ਹਨ। ਇਹ ਸਾਡੇ ਗਹਿਰੇ ਮਿੱਤਰ ਹਨ ਅਤੇ ਸਾਨੂੰ ਇਹਨਾਂ ਤੋਂ ਪ੍ਰੇਮ ਅਤੇ ਵਫਾਦਾਰੀ ਸਿੱਖਣ ਦੀ ਲੋੜ ਹੈ। ਰਿਟਾਇਰਡ ਖਜਾਨਾ ਅਫਸਰ ਫਕੀਰ ਚੰਦ ਸ਼ਰਮਾ ਨੇ ਬੋਲਦਿਆਂ ਆਖਿਆ ਕਿ ਉਹ ਕਲੱਬ ਨਾਲ ਜੁੜ ਕੇ ਮਿੱਟੀ ਦੇ ਕਿਸੋਰਿਆਂ ਨੂੰ ਵੰਡਣ ਦੀ ਸੇਵਾ ਕਰ ਰਹੇ ਹਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਗੁਰੂ ਕੇ ਬਾਗ ਵਿੱਚ ਪੌਦੇ ਲਗਾਉਣ ਦੀ ਸੇਵਾ ਵੀ ਨਿਭਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਅਮਨ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ, ਰਾਜੂ, ਰਾਕੇਸ਼ ਆਦਿ ਹਾਜਰ ਸਨ।

