ਲੋਕ ਭਲਾਈ ਦੇ ਕੰਮਾਂ ਤੇ ਅਧਾਰਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੋਕ ਭਲਾਈ ਦੇ ਕੰਮਾਂ ਤੇ ਅਧਾਰਿਤ ਐਜੂਕੇਸ਼ਨ ਰੀਲੀਫ ਐਂਡ ਵੈਲਫੇਅਰ ਸੋਸਾਇਟੀ, ਰਜਿ: ਪਟਿਆਲਾ ਅਤੇ ਆਨੰਦ ਮਾਰਗ ਯੂਨੀਵਰਸਲ ਰਲੀਫ ਟੀਮ ਦੇ ਉਪਰਾਲੇ ਸਦਕਾ ਮਿਤੀ 16—05—2022 ਦਿਨ ਸੋਮਵਾਰ ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਆਨੰਦ ਮਾਰਗ ਦੇ ਸੰਸਥਾਪਕ ਸ੍ਰੀ ਸ੍ਰੀ ਆਨੰਦ ਮੂਰਤੀ ਜੀ ਦੇ ਜਨਮ ਦਿਨ ਦੇ ਮੌਕੇ ਤੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਅਤੇ ਪ੍ਰਧਾਨਗੀ ਮਾਨਯੋਗ ਡਾ. ਬਲਬੀਰ ਸਿੰਘ ਐਮ.ਐਲ.ਏ. ਪਟਿਆਲਾ ਦਿਹਾਤੀ ਜੀ ਮੁੱਖ ਮਹਿਮਾਨ ਨੇ ਕੀਤਾ। ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਖਾਸ ਕਰਕੇ ਡਾ. ਸੁਰਜੀਤ ਸਿੰਘ ਵਰਮਾ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਜੋਲੀ ਜਨਰਲ ਸਕੱਤਰ ਅਤੇ ਧਰਮਵੀਰ ਸ਼ਰਮਾ ਜੀ (ਵਿੱਤ ਸਕੱਤਰ) ਜੀ ਦੀ ਭਰਪੂਰ ਪ੍ਰਸੰਸਾ ਕੀਤੀ।
ਸੰਸਥਾ ਦੇ ਅਚਾਰੀਆ ਦਾਦਾ ਕਰਨਾਨੰਦ ਜੀ ਨੇ ਮੁੱਖ ਮਹਿਮਾਨ ਜੀ ਦਾ ਪਹੁੰਚਣ ਤੇ ਸੁਆਗਤ ਕੀਤਾ ਅਤੇ ਖੂਨਦਾਨ ਕਰਨ ਦੇ ਲਾਭ ਅਤੇ ਆਨੰਦਮਈ ਸੰਸਾਰਕ ਜਿੰਦਗੀ ਜੀਣ ਲਈ ਲੋਕਾਂ ਦਾ ਮਾਰਗ ਦਰਸ਼ਨ ਕੀਤਾ। ਖੂਨਦਾਨ ਕੈਂਪ ਵਿੱਚ ਤਕਰੀਬਨ 50 ਯੂਨਿਟ ਬਲੱਡ ਜਮ੍ਹਾਂ ਕਰਵਾਇਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ 78 ਵਾਰੀ ਖੂਨਦਾਨ ਕਰ ਚੁੱਕੇ, ਰਕੇਸ਼ ਵਰਮੀ ਜੀ ਨੇ ਖੂਨਦਾਨ ਕਰਨ ਦੇ ਫਾਇਦੇ ਬਾਰੇ ਲੋਕਾਂ ਨੂੰ ਚਾਨਣਾ ਪਾਇਆ। ਵੈਸ਼ਨੂ ਦੇਵੀ ਮੰਦਿਰ ਦੇ ਪ੍ਰਧਾਨ ਸ੍ਰੀ ਕੁਲਭੂਸ਼ਨ ਕਪਿਲਾ ਪ੍ਰਧਾਨ ਅਤੇ ਸ੍ਰੀ ਕਮਲ ਸ਼ਰਮਾ ਚੇਅਰਮੈਨ ਵੀ ਖੂਨਦਾਨ ਕਰਨ ਵਾਲਿਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ, ਕੈਂਪ ਵਿੱਚ ਡਾ. ਵਿਕਰਮਜੀਤ ਸਿੰਘ, ਡਾ. ਵਿਪਨ ਕੁਮਾਰ, ਸ੍ਰੀ ਦਵਿੰਦਰ ਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਨਾ ਨੇ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਭਰਪੂਰ ਸਹਿਯੋਗ ਦਿੱਤਾ। ਇਸ ਸਮਾਗਮ ਦੇ ਸਟੇਜ ਸਕੱਤਰ ਦੀ ਭੂਮਿਕਾ ਸ੍ਰ. ਪ੍ਰਿਤਪਾਲ ਸਿੰਘ ਭੰਡਾਰੀ ਜੀ ਨੇ ਬਾਖੂਬੀ ਨਿਭਾਈ।

