ਪੰਜਾਬਪਟਿਆਲਾ

ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ’ਚ ਸਿੱਖਿਆ ਨੀਤੀ ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ

ਸਿੱਖਿਆ ਨੀਤੀ 2020 ਵੱਡੀਆਂ ਤਬਦੀਲੀਆਂ ਲੈ ਕੇ ਆਵੇਗੀ ਪ੍ਰੋ. (ਡਾ.) ਯਸ਼ ਪਾਲ ਸ਼ਰਮਾ

ਬਹਾਦਰਗੜ੍ਹ, 20 ਮਈ (ਮਧੂਸਾਰ ਬਿਊਰੋ) ਪਟਿਆਲਾ-ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਵਿਖੇ “ਰਾਸ਼ਟਰੀ ਸਿੱਖਿਆ ਪੋਲਸੀ-2020” ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡੀਨ ਅਕੈਡਮਿਕ ਪ੍ਰੋ. (ਡਾ.) ਯਸ਼ ਪਾਲ ਸ਼ਰਮਾ, ਪੰਜਾਬੀ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪੁੱਜੇ। ਜਦੋਂ ਕਿ ਰਿਸੋਰਸ ਪਰਸਨ ਦੇ ਤੌਰ ਤੇ ਸਿੱਖਿਆ, ਪ੍ਰੋ. (ਡਾ.) ਜਤਿੰਦਰ ਗਰੋਵਰ, ਪੰਜਾਬ ਯੂਨੀਵਰਸਿਟੀ, ਪ੍ਰੋ. (ਡਾ.) ਇੰਦਰਜੀਤ ਕੌਰ, ਦੇਸ਼ ਭਗਤ ਯੂਨੀਵਰਸਿਟੀ, ਪ੍ਰੋ. (ਡਾ.) ਰਮੇਸ਼ ਚੰਦ, ਹਿਮਾਂਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ, ਪ੍ਰੋ (ਡਾ.) ਰਾਜਵੀਰ ਸਿੰਘ, ਕੁਰੂਕੇਸ਼ਤਰਾ ਯੂਨੀਵਰਸਿਟੀ, ਕੁਰੂਕੇਸ਼ਤਰਾ ਨੇ ਸਿੱਖਿਆ ਪਾਲਸੀ 2020 ਤੇ ਅਹਿਮ ਜਾਣਕਾਰੀ ਦਿੰਦਿਆਂ ਆਪਣੇ ਵਿਚਾਰ ਵਿਿਦਆਰਥੀਆਂ ਅਤੇ ਖੋਜਕਰਤਾਵਾਂ ਨਾਲ ਸਾਂਝੇ ਕੀਤੇ। ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਸਕੱਤਰ ਮੈਡਮ ਅਨੂਪਿੰਦਰ ਕੌਰ ਸੰਧੂ ਵਲੋਂ ਸੈਮੀਨਾਰ ਦੌਰਾਨ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ।

ਕਾਲਜ ਦੇ ਡਾ. ਮੰਜੂ ਸੂਦ ਅਤੇ ਵਾਈਸ ਪ੍ਰਿੰਸੀ. ਚਰਨਜੀਤ ਸਿੰਘ ਸੋਹੀ ਨੇ ਆਏ ਸਾਰੇ ਰਿਸਰਚ ਸਕਾਲਰ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਜਾਣ-ਪਛਾਣ ਕਰਵਾਈ। ਇਸ ਮੌਕੇ ਪ੍ਰੋ. (ਡਾ.) ਯਸ਼ ਪਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿੱਖਿਆ ਪਾਲਸੀ 2020 ਦੀ ਤੇ ਹੋਰ ਰਹੇ ਇਸ ਰਾਸ਼ਟਰੀ ਪੱਧਰ ਤੇ ਸੈਮੀਨਾਰ ਦੌਰਾਨ ਵਿਚਾਰ ਵਟਾਂਦਰੇ ਅਤੇ ਪੇਪਰ ਪੜ੍ਹਨ ਨਾਲ ਕਾਫੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪਾਲਸੀ ਸਿੱਖਿਆ ਦੇ ਢਾਂਚੇ ’ਚ ਵੱਡੀਆ ਤਬਦੀਲੀਆਂ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇਸ ਸਿਰਫ਼ ਉੱਚ ਸਿੱਖਿਆ ’ਚ ਹੀ ਨਹੀਂ ਸਗੋਂ ਸੈਕੰਡਰੀ, ਹਾਈ ਸਿੱਖਿਆ ਦੇ ਪੱਧਰ ਚ’ ਵੀ ਵਿਿਦਆਰਥੀਆਂ ਲਈ ਸਹਾਇਕ ਹੋਵੇਗੀ। ਉਨ੍ਹਾਂ ਆਖਿਆ ਕਿ ਜਸਦੇਵ ਸਿੰਘ ਸੰਧੂ ਕਾਲਜ ਚ’ ਕਾਲਜ ਆਫ਼ ਐਜੂਕੇਸ਼ਨ ਵਲੋਂ ਨੈਸ਼ਨਲ ਪਾਲਸੀ ਤੇ ਸੈਮੀਨਾਰ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸ ਨਾਲ ਰਿਸਰਚ ਸਕਾਲਰ ਅਤੇ ਵਿਿਦਆਰਥੀਆਂ ਨੂੰ ਵੱਡਾ ਲਾਭ ਪੁੱਜੇਗਾ। ਸੈਮੀਨਾਰ ਦੌਰਾਨ 22 ਦੇ ਕਰੀਬ ਪੇਪਰ ਪੜ੍ਹੇ ਗਏ। ਇਸ ਮੌਕੇ ਸੰਸਥਾ ਦੇ ਮੈਨੇਜਰ ਸਰਤਾਜ ਸਿੰਘ ਸੰਧੂ, ਰਜਿਸਟਰਾਰ ਰਾਜ ਕੁਮਾਰ ਗੁਲੇਰੀਆ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਿਦਆਰਥੀਆਂ ਹਾਜ਼ਰ ਸਨ।

Leave a Reply

Your email address will not be published. Required fields are marked *