ਪਟਿਆਲਾ

ਸ਼ਹੀਦੀ ਦਿਹਾੜੇ ਦੇ ਵਿਸ਼ੇਸ਼ ਮੌਕੇ ਆਪ ਦੇ ਜ਼ੋਨ ਇੰਚਾਰਜ ਮਨੂੰ ਨੇ ਪਰਿਵਾਰ ਸਮੇਤ ਕੀਤਾ ਖੂਨਦਾਨ

ਪਟਿਆਲਾ 31 ਜੁਲਾਈ (ਮਧੂਸਾਰ ਬਿਊਰੋ)
ਦੇਸ਼ ਦੇ ਸ਼ਹੀਦਾਂ ਦੀ ਕਦਰ ਕਰਨ ਵਾਲੇ ਲੋਕ ਵੀ ਹਿੰਦੁਸਤਾਨ ਵਿਚ ਘੱਟ ਨਹੀਂ ਹਨ। ਇਹੀ ਲੋਕ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਹਮੇਸ਼ਾ ਲਈ ਯਾਦ ਰੱਖਦੇ ਹਨ ਅਤੇ ਉਨ੍ਹਾਂ ਦੀ ਹੋਂਦ ਬਣਾਈ ਰੱਖਣ ਵਿਚ ਅਹਿਮ ਰੋਲ ਅਦਾ ਕਰਦੇ ਹਨ। ਅਜਿਹੇ ਦੇਸ਼ਭਗਤ ਲੋਕਾਂ ਵਿਚੋਂ ਹੀ ਇਕ ਨਾਂਅ ਹੈ ‘ਜਰਨੈਲ ਸਿੰਘ ਮਨੂੰ’, ਜੋ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਹੀ ਮੋਹਰੀ ਰਹੇ ਹਨ।

ਉਨ੍ਹਾਂ ਨੇ ਸਮਾਜ ਭਲਾਈ ਦੇ ਕੰਮਾਂ ਲਈ ਹੀ ‘ਇਨਕਲਾਬੀ ਨੌਜਵਾਨ ਸਭਾ’ ਨਾਂਅ ਦੀ ਸੰਸਥਾ ਬਣਾਈ ਸੀ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਹੋਸ਼ਿਆਰਪੁਰ ਜੋਨ ਦੇ ਇੰਚਾਰਜ ਹਨ। ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਉਨ੍ਹਾਂ ਨੇ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਪਰਿਵਾਰ ਸਮੇਤ ਪਹੁੰਚ ਕੇ ਖੂਨਦਾਨ ਕੀਤਾ। ਇਸ ਮੌਕੇ ਉਨਾਂ੍ਹ ਦੇ ਨਾਲ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ, ਬੇਟੀ ਸਪਨਾ ਕਾਲੇਕਾ, ਦੋ ਬੇਟੇ ਵਿਲੀਅਮ ਕਾਲੇਕਾ ਅਤੇ ਨਵਦੀਪ ਕਾਲੇਕਾ ਵੀ ਸਨ। ਉਹ ਪਹਿਲਾਂ ਵੀ ਕਈ ਵਾਰ ਖੂਨਦਾਨ ਕਰ ਚੁਕੇ ਹਨ ਅਤੇ 23 ਮਾਰਚ ਨੂੰ ਵੀ ਉਨ੍ਹਾਂ ਨੇ ਸਮੂਹ ਪਰਿਵਾਰ ਸਮੇਤ ਖੂਨਦਾਨ ਕੀਤਾ ਸੀ। ਇਸ ਦੌਰਾਨ ਸ੍ਰੀ ਮਨੂੰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ ਉਹ ਵੀ ਖੂਨਦਾਨ ਕਰਕੇ ਸਮਾਜ ਦੀ ਭਲਾਈ ਲਈ ਆਪਣਾ ਅਹਿਮ ਯੋਗਦਾਨ ਦੇਣ। ਇਸ ਮੌਕੇ ਸ੍ਰੀ ਮਨੂੰ ਨੇ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੇ ਡਾ. ਸ਼ਸ਼ੀ ਪ੍ਰਭਾ, ਡਾ. ਜਸਪ੍ਰੀਤ, ਸਟਾਫ ਨਰਸ ਸਰਬਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *