ਪਟਿਆਲਾ

ਟੈਕਸ਼ਾਸ ਵਿੱਚ ਹੋਈ ਨਿਰਦੋਸ਼ਾਂ ਦੀ ਹੱਤਿਆ ਦੇ ਰੋਸ਼ ਵਿੱਚ ਗੂਰੂ ਨਾਨਕ ਇੰਸਟੀਚਿਊਟ ਵਿਖੇ ਕਢਿਆ ਕੈਂਡਲ ਮਾਰਚ

ਪਟਿਆਲਾ (ਮਧੂਸਾਰ ਬਿਊਰੋ) ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਖੇ ਯੂਨਾਇਟੇਡ ਸਟੇਟ ਟੈਕਸ਼ਾਸ ਵਿਖੇ ਹੋਏ ਹਾਦਸੇ ਦੇ ਰੋਸ਼ ਵਿਚ ਕੈਂਡਲ ਮਾਰਚ ਕੱਢਿਆ ਗਿਆ। ਟੈਕਸਾਸ ਰਾਜ ਦੇ ਪ੍ਰਾਇਮਰੀ ਸਕੂਲ ਦੇ 18 ਸਾਲਾਂ ਦੇ ਵਿਦਿਆਰਥੀ ਵੱਲੋਂ ਅੰਧਾ ਧੁੰਦ ਫਾਈਰਿੰਗ ਕਰਕੇ ਨਿਰਦੋਸ਼ 19 ਬੱਚਿਆਂ ਸਮੇਤ 21ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਇਹ ਬਹੁਤ ਹੀ ਦਰਦਨਾਕ ਘਟਨਾ ਹੈ।

ਜਿਸ ਲਈ ਗੂਰੂ ਨਾਨਕ ਇੰਸਟੀਚਿਊਟ ਨੇ ਦੁੱਖ ਪ੍ਰਗਟ ਕਰਦੇ ਹੋਏ, ਇੰਸਟੀਚਿਊਟ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ।ਇੰਸਟੀਚਿਊਟ ਵਿਖੇ ਨਿਰਦੋਸ਼ ਵਿਅਕਤੀਆਂ ਦੀ ਹੋਈ ਹੱਤਿਆ ਕਾਰਣ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਿਦਆਰਥੀਆਂ ਅਤੇ ਸਟਾਫ਼ ਵੱਲੋਂ ਕੈਂਡਲ ਜਲਾ ਕੇ ਅਤੇ ਥੋੜ੍ਹੀ ਦੇਰ ਦਾ ਮੋਨ ਰੱਖ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਗਈ। ਗੁਰੂ ਨਾਨਕ ਇੰਸਟੀਚਿਊਟ ਵੱਲੋਂ ਦੇਸ਼ ਵਿਦੇਸ਼ ਵਿੱਚ ਘਟ ਰਹੀਆਂ ਅਜਿਹੀਆਂ ਘਟਨਾਵਾਂ ਲਈ ਵਿਦਆਰਥੀਆਂ ਨੂੰ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਂਦਾ ਹੈ, ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਸੁਰੱਖਿਆ ਦਾ ਮਾਹੌਲ ਬਣਾ ਸਕਣ।

Leave a Reply

Your email address will not be published. Required fields are marked *