ਪਟਿਆਲਾ

ਬਸੰਤ ਰਿਤੂ ਕਲੱਬ 100 ਪਿੰਡਾਂ ਵਿੱਚ ਜਲ ਹੀ ਜੀਵਨ ਹੈ ਸਬੰਧੀ ਕੱਢੇਗਾ ਰੈਲੀਆਂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਪਿੰਡ ਸਿਉਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਜਲ ਹੀ ਜੀਵਨ ਹੈ ਅਤੇ ਜਲ ਹੈ ਤਾਂ ਕੱਲ ਹੈ ਵਿਸ਼ੇ ਤੇ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਇੰਜੀਨੀਅਰ ਆਕਰਸ਼ ਸ਼ਰਮਾ, ਇੰਜੀ: ਰੋਬਿਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਵੱਲੋਂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਦੀ ਸਰਪ੍ਰਸਤੀ ਹੇਠ 100 ਪਿੰਡਾਂ ਵਿੱਚ ਜਲ ਹੀ ਜੀਵਨ ਹੈ ਵਿਸ਼ੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਅਤੇ ਸੈਮੀਨਾਰ ਆਯੋਜਨ ਕਰਨ ਦਾ ਪੋ੍ਰਗਰਾਮ ਉਲੀਕਿਆ ਗਿਆ ਹੈ। ਇਹ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਪੜ ਤੋਂ ਸ਼ੁਰੂ ਕੀਤਾ ਗਿਆ ਅਤੇ ਸਰਕਾਰੀ ਸਕੂਲ ਪਿੰਡ ਰੌਂਗਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਉਣਾ ਵਿਖੇ ਬੱਚਿਆਂ ਨੂੰ ਜਾਗਰੂਕਤਾ ਪੈਦਾ ਕਰਦੇ ਹੋਏ ਕਲੱਬ ਦੇ ਸੰਸਥਾਪਕ ਨੇ ਆਖਿਆ ਕਿ ਜਲ ਪ੍ਰਾਕਿਰਤੀ ਦਾ ਉਹ ਸਰੋਤ ਹੈ

ਜਿਸ ਦੀ ਕਿ ਹਰਇੱਕ ਪ੍ਰਾਣੀ ਨੂੰ ਲੋੜ ਹੈ ਅਤੇ ਜਲ ਤੋਂ ਬਿਨਾਂ ਕੋਈ ਵੀ ਪ੍ਰਾਣੀ ਜੀਵਤ ਨਹੀਂ ਰਹਿ ਸਕਦਾ। ਇਸ ਲਈ ਸਾਨੂੰ ਜਲ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਜਲ ਹੈ ਤਾਂ ਕੱਲ ਹੈ, ਉਹਨਾਂ ਇਹ ਵੀ ਆਖਿਆ ਕਿ ਸਰਕਾਰ ਦੀ ਕੋਸ਼ਿਸ਼ ਸਦਕਾ ਅੱਜ ਕਿਸਾਨ ਵੀਰ ਸਿੱਧੀ ਬਿਜਾਈ ਰਾਹੀਂ ਜੀਰੀ ਲਗਾ ਰਹੇ ਹਨ, ਜੋ ਕਿ ਪਾਣੀ ਬਚਾਉਣ ਲਈ ਬਹੁਤ ਸਹਾਇਕ ਹੋਵੇਗਾ। ਜੇ ਅਸੀਂ ਪਾਣੀ ਨੂੰ ਅੱਜ ਨਾ ਬਚਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ ਅਤੇ ਆਉਣ ਵਾਲੀਆਂ ਨਸਲਾਂ ਵਾਸਤੇ ਜੇਕਰ ਪਾਣੀ ਬਚਾਉਣਾ ਹੈ ਤਾਂ ਸਾਨੂੰ ਬੂੰਦ ਬੂੰਦ ਪਾਣੀ ਦੀ ਬਚਾਉਣੀ ਪਵੇਗੀ। ਇਸ ਸੈਮੀਨਾਰ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਜਲ ਹੈ ਤਾਂ ਕੱਲ ਹੈ ਅਤੇ ਜਲ ਹੀ ਜੀਵਨ ਹੈ ਵਿਸ਼ੇ ਤੇ ਰੈਲੀ ਵੀ ਕੱਢੀ ਗਈ। ਇਸ ਪ੍ਰੋਗਰਾਮ ਵਿੱਚ ਕਲੱਬ ਚੇਅਰਮੈਨ ਰਾਮ ਜੀ ਦਾਸ, ਹਰਜੀਤ ਸਿੰਘ, ਅਮਰਜੀਸ਼ ਕੁਮਾਰ, ਇੰਜੀ: ਮੇਹਰਵਾਨ ਸਿੰਘ, ਇੰਜੀ: ਭੋਲਾ ਸਿੰਘ ਆਦਿ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *