ਪਟਿਆਲਾ

ਸੰਗੀਤ ਥੈਰੋਪੀ ਨਾਲ ਅਨੇਕਾਂ ਹੀ ਕਸਟਾਂ ਤੇ ਬਿਮਾਰੀਆਂ ਦਾ ਨਿਵਾਰਣ ਸੰਭਵ – ਡਾ.ਜਗਮੋਹਨ ਸ਼ਰਮਾ

ਰਾਮ ਸੰਗੀਤ ਸਭਾ ਵਲੋਂ ਮਹੀਨਾਵਾਰੀ ਕੈਰੋਕੇ ਗੀਤ ‌‌ਸੰਗੀਤ ਤੇ ਸੱਭਿਆਚਾਰ ਪ੍ਰੋਗਰਾਮ ਆਯੋਜਿਤ

ਪਟਿਆਲਾ 31 ਮਈ ਮਧੂਸਾਰ ਬਿਊਰੋ) ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸੰਗੀਤਕਾਰ ਤੇ ਸਾਹੀ ਸਹਿਰ ਦੇ ਗੌਰਮਿੰਟ ਕਾਲਜ ਫਾਰ ਗਰਲਜ਼ ਦੇ ਸਾਬਕਾ ਸੰਗੀਤ ਪ੍ਰੋਫੈਸ਼ਰ ਡਾ.ਜਗਮੋਹਨ ਸ਼ਰਮਾ ਨੇ ਰਾਮ ਸੰਗੀਤ ਸਭਾ ਪਟਿਆਲਾ ਵਲੋਂ ਰਾਮ ਸੰਗੀਤ ਆਡੀਟੋਰੀਅਮ ਵਿਖੇ ਆਯੋਜਿਤ ਮਹੀਨਾਵਾਰ ਗੀਤ ਸੰਗੀਤ ਗੋਸ਼ਟੀ ਤੇ ਸੱਭਿਆਚਾਰ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਕੀਤਾ। ੳਹਨਾਂ ਕਿਹਾ ਕਿ ਸੰਗੀਤ ਜਿਥੇ ਦਿੱਲ ਦੇ ਰੋਗਾਂ ਲਈ ਇੱਕ ਮੱਲਮ ਦਾ ਕੰਮ ਕਰਦਾ ਹੈ ਉਥੇ ਅਨੇਕਾਂ ਕਸਟਾਂ ਦਾ ਨਿਵਾਰਣ ਕਰਨ ਵਿੱਚ ਸਹਾਈ ਹੁੰਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਿੱਥੇ ਰਾਮ ਸੰਗੀਤ ਸਭਾ ਦੇ ਕੰਮਾਂ ਦੀ ਪੁਰਜ਼ੋਰ ਤਾਰੀਫ਼ ਕੀਤੀ ਉਥੇ ਨਾਲ ਹੀ ਦੱਸਿਆ ਕੀ ਇਸ ਸੰਸਥਾ ਦੇ ਡਾਇਰੈਕਟਰ ਡਾ. ਰਾਮ ਅਰੋੜਾ ਇੱਕ ਅਜਿਹੇ ਡਾਕਟਰੀ ਪੇਸ਼ੇ ਤੇ ਸੰਗੀਤਕ ਪਰਿਵਾਰ ਨਾਲ ਸਬੰਧ਼ ਰੱਖਦੇ ਹਨ ਜੋ ਕਿ ਪਿਛਲੀ ਇਕ ਸਦੀ ਤੋਂ ਸੰਗੀਤ ਦੀ ਨਿਰਵਿਘਨ ਅਤੇ ਨਿਸਵਾਰਥ ਸੇਵਾ ਕਰਦਾ ਆ ਰਿਹਾ ਹੈ। ਦੰਦਾਂ ਦੇ ਮਸ਼ਹੂਰ ਡਾਕਟਰ ਦੇਵਕ੍ਰਿਸ਼ਨ ਅਰੋਡ਼ਾ ਜੋਕਿ ਪਟਿਆਲਾ ਘਰਾਣੇ ਦੇ ਇਕ ਉੱਘੇ ਸੰਗੀਤਕਾਰ ਹੋਣ ਦੇ ਨਾਲ ਨਾਲ ਉੱਚ ਕੋਟੀ ਦੇ ਵਾਗਿਯਕਾਰ ਵੀ ਸਨ l ਉਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਕਲਾਕਾਰ ਨਤਮਸਤਕ ਹੋ ਕੇ ਗਾਉਂਦੇ ਹਨ l ਸੰਗੀਤ ਸਭਾ ਦੇ ਆਯੋਜਕਾਂ ਨੂੰ ਵਧਾਈ ਦਿੰਦੇ ਹੋਏ ਡਾ ਸ਼ਰਮਾ ਨੇ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਆਪਸੀ ਭਾਈਚਾਰਾ ਵੀ ਵੱਧਦਾ ਹੈ।

ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਵਰਿਸ਼ਟ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਪ੍ਰਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਦੱਸਿਆ ਕਿ ਅੱਜ ਹਰ ਵਰਗ ਵਲੋਂ ਕੈਰੋਕੇ ਸੰਗੀਤ ਨੂੰ ਅਪਣਾਇਆ ਜਾ ਰਿਹਾ ਹੈ ਤੇ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ ਅਤੇ ਸਰੋਤਿਆਂ ਵਲੋ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਮ ਸੰਗੀਤ ਸਭਾ ਵਲੋਂ ਗੀਤ ਸੰਗੀਤ ਤੇ ਹਿੰਦੀ ਭਾਸ਼ਾ ਦੀ ਪ੍ਰਫੁੱਲਤਾ ਲਈ ਪਾਏ ਜਾ ਰਹੇ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਆਪਣੇ ਵਲੋਂ ਰਾਮ ਸੰਗੀਤ ਸਭਾ ਤੇ ਜ਼ਰੂਰਤਮੰਦ ਕਲਾਕਾਰਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।
ਸਭਾ ਦੇ ਨਿਰਦੇਸ਼ਕ ਡਾ. ਰਾਮ ਅਰੋੜਾ ਤੇ ਬਿੰਦੁ ਅਰੋੜਾ ਨੇ ਜੀ ਆਇਆਂ ਕਿਹਾ ਜਦਕਿ ਸਭਾ ਦੇ ਸੀਨੀਅਰ ਮੈਬਰਾਂ ਡੀ.ਐਸ.ਪੁਰੀ ਤੇ ਅਸ਼ਵਨੀ ਮਹਿਤਾ ਸੈਕਟਰੀ ਮਾਰਕੀਟ ਕਮੇਟੀ ਧੂਰੀ ਨੇ ਧੰਨਵਾਦੀ ਸ਼ਬਦ ਕਹੇ। ਮੰਚ ਸੰਚਾਲਨ ਮੈਡਮ ਬਿੰਦੁ ਅਰੋੜਾ ਅਤੇ ਪਰਮਜੀਤ ਚਾਵਲਾ ਬਿਊਟੀ ਕਿਊਨ 2022 ਲੇਡੀਜ਼ ਵਿੰਗ ਰਾਜਿੰਦਰਾ ਜਿਮਖਾਨਾ ਤੇ ਮਹਿੰਦਰਾ ਕਲੱਬ ਪਟਿਆਲਾ ਨੇ ਸਾਂਝੇ ਤੌਰ ਤੇ ਕੀਤਾ ਤੇ ਐਂਕਰ ਜੋੜੀ ਨੇ ਖੂਬਸੂਰਤ ਸ਼ੇਅਰੋ ਸ਼ਾਇਰੀ ਤੇ ਹਾਸਰਸੀ ਚੁਟਕਲਿਆਂ ਨਾਲ ਸਰੋਤਿਆਂ ਨੂੰ ਅੰਤ ਤੱਕ ਬੰਨੀ ਰੱਖਿਆ।
ਪ੍ਰੋਗਰਾਮ ਵਿੱਚ ਕਈ ਪ੍ਰਪੱਕ ਕਲਾਕਾਰਾਂ ਨੇ ਆਪਣੇ ਆਪਣੇ ਮਨਪਸੰਦ ਗੀਤਾਂ ਨੂੰ ਕੈਰੋਕੇ ਸੰਗੀਤ ਦੀ ਸਹਾਇਤਾ ਨਾਲ ਬਾਖੂਬੀ ਪੇਸ਼ ਕੀਤਾ। ਨਵੇਂ ਉਭਰਦੇ ਗਾਇਕਾਂ ਤੇ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ। ਪ੍ਰੋਗਰਾਮ ਦੀ ਵਿਸ਼ੇਸ਼ਤਾ ਰਹੀ ਕਿ ਇਕੋ ਹੀ ਪ੍ਰੋਗਰਾਮ ਵਿੱਚ ਜਿਥੇ ਕਲਾਕਾਰਾਂ ਨੇ ਕੇ.ਐਲ.ਸਹਿਗਲ, ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਮੁਕੇਸ਼,ਯਸੂਦਾਸ,ਆਦਿ ਲੀਜੈਂਡ ਕਲਾਕਾਰਾਂ ਦੇ ਵਲੋਂ ਗਾਏ ਸਦਾਬਹਾਰ ਗੀਤਾਂ ਨੂੰ ਕੈਰੋਕੇ ਸੰਗੀਤ ਦੀ ਸਹਾਇਤਾ ਨਾਲ ਪੇਸ਼ ਕੀਤਾ ਉਥੇ ਉਹਨਾਂ ਨੇ ਅਜੋਕੇ ਸਿੰਗਰਾਂ ਜਿਵੇਂ ਕਿ ਕਮਲ ਖਾਨ, ਉਦਿਤ ਨਾਰਾਇਣ, ਕੁਮਾਰ ਸਾਨੁੰ,ਮੀਕਾ ਸਿੰਘ ਅਨੁਰਾਧਾ ਪੌਡਵਾਲ ਆਦਿ ਦੇ ਗਾਏ ਸਾਫ਼ ਸੁਥਰੇ ਗੀਤ ਵੀ ਸੁਣਾਏ। ਆਵਾਜ਼ ਤੇ ਰੌਸ਼ਨੀ ਪ੍ਰਬੰਧ ਨਰਿੰਦਰ ਅਰੋੜਾ ਦਾ ਸੀ ਜੋਕਿ ਤਸੱਲੀਬਖ਼ਸ਼ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਵਾਜ ਪੰਜਾਬ ਦੀ ਸੁਮੰਗਲ ਅਰੋੜਾ, ਮੈਡਮ ਬਿੰਦੁ ਅਰੋੜਾ, ਅਰੁਨੇਸ਼ ਸ਼ਰਮਾ ਸਾਇੰਸ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਪੜ, ਡਾ. ਬਿ੍ਜੇਸ਼ ਮੋਦੀ, ਪ੍ਰੇਮ ਸੇਠੀ, ਕੁਲਦੀਪ ਗਰੋਵਰ, ਕਮਲਜੀਤ ਸੇਠੀ, ਸਤਪਾਲ ਸਿੰਘ, ਰੇਨੂੰ ਵਰਮਾ,ਭੁਪਿੰਦਰ ਸਿੰਘ,ਮਨਜੀਤ ਕੌਰ, ਰੂਬੀ ਕਪੂਰ, ਅਸ਼ਵਨੀ ਗੋਇਲ, ਨਰਿੰਦਰ ਅਰੋੜਾ, ਕੁਮਾਰ ਵਿਨੇ, ਮਨਜੀਤ ਰਾਏ, ਆਸ਼ਾ ਸ਼ਰਮਾ, ਨਰੇਸ਼ ਮਲਹੋਤਰਾ,ਹਰਜੀਤ ਸਿੰਘ ‌ਵੀ ਹਾਜਰ ਸਨ।

Leave a Reply

Your email address will not be published. Required fields are marked *