ਪਟਿਆਲਾ

503 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।

ਘਰ ਘਰ ਦਸਤਕ ਮੁਹਿੰਮ ਤਹਿਤ ਵੀ ਹੋ ਰਿਹਾ ਹੈ ਕੋਵਿਡ ਟੀਕਾਕਰਨ ।

ਅੱਜ ਜਿਲ੍ਹੇ ਵਿੱਚ ਇੱਕ ਕੋਵਿਡ ਪੋਜਟਿਵ ਕੇਸ ਹੋਇਆ ਰਿਪੋਰਟ: ਸਿਵਲ ਸਰਜਨ

ਪਟਿਆਲਾ 3 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਪ੍ਰਾਪਤ 221 ਕੋਵਿਡ ਰਿਪੋਰਟਾਂ ਵਿਚੋਂ ਇੱਕ ਕੋਵਿਡ ਪੋਜਟਿਵ ਰਿਪੋਰਟ ਹੋਇਆ ਹੈ ਜੋ ਕਿ ਰਾਜਪੁਰਾ ਸ਼ਹਿਰ ਨਾਲ ਸਬੰਧਤ ਹੈ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 62,244 ਹੋ ਗਈ ਹੈੈ ਅਤੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,783 ਹੈ।ਐਕਟਿਵ ਕੇਸਾਂ ਦੀ ਗਿਣਤੀ 04 ਹੈ।ਅੱਜ 148 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,52,278 ਸੈਂਪਲ ਲਏ ਜਾ ਚੁੱਕੇ ਹਨ।ਜਿਸ ਵਿਚੋਂ ਜਿਲ੍ਹਾ ਪਟਿਆਲਾ ਦੇ 62,244 ਕੋਵਿਡ ਪੋਜਟਿਵ, 11,89,929 ਨੈਗੇਟਿਵ ਅਤੇ ਲਗਭਗ 105 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 503 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਕੱਲ ਮਿਤੀ 4 ਜੂਨ ਦਿਨ ਸ਼ਨੀਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਡਿਸਪੈਂਸਰੀ ਧੀਰੂ ਕੀ ਮਾਜਰੀ, ਪ੍ਰਤਾਪ ਨਗਰ, ਸਿਕਲੀਗਰ ਬਸਤੀ, ਰਾਜਪੁਰਾ ਕਲੋਨੀ, ਮਥੂਰਾ ਕਲੋਨੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਆਰਿਆ ਸਮਾਜ, ਬਿਸ਼ਨ ਨਗਰ, ਨਿਉ ਯਾਦਵਿੰਦਰਾ ਕਲੋਨੀ, ਅਨੰਦ ਨਗਰ ਬੀ, ਜੁਝਾਰ ਨਗਰ, ਕਾਲੀ ਦੇਵੀ ਮੰਦਰ, ਮੋਦੀ ਖਾਨਾ, ਸੀ 109 ਫੋਕਲ ਪੁਆਇੰਟ, ਸਮਾਣਾ ਦੇ ਸਿਵਲ ਹਸਪਤਾਲ ,ਨਾਭਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਸਬ ਡਵੀਜਨ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ, ਅਧੀਨ ਆਉਂਦੇ ਪਿੰਡਾਂ ਅਤੇ ਘਰ ਘਰ ਦਸਤਕ ਪੋ੍ਰਗਰਾਮ ਤਹਿਤ ਕੋਵਿਡ ਵੀ ਟੀਕਾਕਰਨ ਕੀਤਾ ਜਾਵੇਗਾ।

Leave a Reply

Your email address will not be published. Required fields are marked *