ਪੰਜਾਬਪਟਿਆਲਾ

ਪਟਿਆਲਾ : ਆਟੋ ਰਿਕਸ਼ਾ ‘ਚ ਲੜਕੀ ਨਾਲ ਜਬਰ ਜਿਨਾਹ ਦੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ

ਸ਼ਿਕਾਇਤ ਪੁੱਜਣ ‘ਤੇ ਪੁਲਿਸ ਵੱਲੋਂ ਮਾਮਲਾ 24 ਘੰਟਿਆਂ ‘ਚ ਸੁਲਝਾਉਣ ਦਾ ਦਾਅਵਾ
ਪਟਿਆਲਾ 22 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ)
ਔਰਤਾਂ ਨਾਲ ਛੇੜਛਾੜ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਦਿਨ-ਬ ਦਿਨ ਵੱਧਦੀਆਂ ਹੀ ਜਾ ਰਹੀਆਂ। ਅਜਿਹਾ ਇਕ ਮਾਮਲਾ ਸਦਰ ਥਾਣਾ ਪੁਲਿਸ ਕੋਲ ਪੁੱਜਣ ਤੇ ਜਬਰ ਜਿਨਾਹ ਦਾ ਸ਼ਿਕਾਰ ਲੜਕੀ ਦੇ ਬਿਆਨਾਂ ‘ਤੇ ਪੁਲਿਸ ਨੇ ਆਟੋ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕਰ ਲਈ ਹੈ।

ਇਸ ਸਬੰਧੀ ਥਾਣਾ ਸਦਰ ਦੇ ਮੁਖੀ ਪੁਲਿਸ ਅਧਿਕਾਰੀ ਪ੍ਰਤਾਪ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਸਪੀ ਪਟਿਆਲਾ ਵਿਕਰਮਜੀਤ ਸਿੰਘ ਦੁੱਗਣ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਫਲਤਾ ਹੱਥ ਲੱਗੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਕੌਲੀ ਦੀ ਬਾਲਗ ਲੜਕੀ ਜਦੋਂ ਆਟੋ ਰਿਕਸ਼ਾ ‘ਚ ਸਵਾਰ ਹੋ ਕੇ ਆਪਣੇ ਘਰ ਪਰਤ ਰਹੀ ਸੀ ਤਾਂ ਆਟੋ ਚਾਲਕ ਨੇ ਮਾੜੀ ਨੀਅਤ ਨਾਲ ਲੜਕੀ ਨਾਲ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੇਚਕਸ ਨਾਲ ਉਸ ‘ਤੇ ਵਾਰ ਕੇ ਸੱਟਾਂ ਵੀ ਲਗਾਈਆਂ। ਇਸ ਸਬੰਧ ‘ਚ ਪੁਲਿਸ ਕੋਲ ਸ਼ਿਕਾਇਤ ਪੁੱਜਣ ਅਤੇ ਲੜਕੀ ਨੇ ਆਪਣੇ ਬਿਆਨਾਂ ‘ਚ ਲਿਖਵਾਇਆ ਕਿ 19 ਅਕਤੂਬਰ ਨੂੰ ਉਹ ਆਟੋ ਰਿਕਸ਼ਾ ਨੰ: ਪੀਬੀ-11ਏ-6993 ‘ਚ ਸਵਾਰ ਹੋ ਕੇ ਆਪਣੇ ਘਰ ਪਰਤ ਰਹੀ ਸੀ ਤਾਂ ਆਟੋ ਚਾਲਕ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੇਚਕਸ ਨਾਲ ਉਸ ‘ਤੇ ਵਾਰ ਕਰਕੇ ਸੱਟਾਂ ਵੀ ਲੱਗਾ ਦਿੱਤੀਆਂ। ਇਸ ਉਪਰੰਤ ਐਸਪੀ ਸਿਟੀ ਵਰੁਣ ਸ਼ਰਮਾ ਦੀ ਅਗਵਾਈ ‘ਚ ਪੁਲਿਸ ਪਾਰਟੀ ਨੂੰ ਮਾਮਲੇ ਦੀ ਜਾਂਚ ਤਾਇਨਾਤ ਕੀਤਾ ਗਿਆ। ਪੁਲਿਸ ਪਾਰਟੀ ਨੇ ਗੰਭੀਰਤਾ ਵਿਖਾਉਂਦਿਆਂ 24 ਘੰਟੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾ ਲਿਆ ਹੈ। ਥਾਣਾ ਮੁਖੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੋਸ਼ੀ ਸੁਖਦੇਵ ਸਿੰਘ ਉਰਫੂ ਸੋਨੂੰ ਪੁੱਤਰ ਦਲੀਪ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ, ਪਿੰਡ ਅਲੀਪੁਰ ਅਰਾਈਂ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰ: 210 ਐਕਟ ਦੀ ਧਾਰਾ 376/511/354/ਬੀ/323-506 ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਉਰਫ ਸੋਨੂੰ ਖਿਲਾਫ਼ ਥਾਣਾ ਤ੍ਰਿਪੜੀ ਵਿਖੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਵਾਰਦਾਤ ਦੌਰਾਨ ਦੋਸ਼ੀ ਕੋਲੋਂ ਆਟੋ ਰਿਕਸ਼ਾ ਅਤੇ ਪੇਚਕਸ ਬਰਾਮਦ ਕਰਕੇ ਹੋਰ ਵੀ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *