ਪਟਿਆਲਾ

ਖ਼ਾਲਸਾ ਕਾਲਜ, ਪਟਿਆਲਾ ਵਿਖੇ ਸਿਨਰਜੀ ਯੂਨੀਵਰਸਿਟੀ, ਰੂਸ ਦੇ ਮਾਹਿਰਾਂ ਦੁਆਰਾ ਇੰਟਰਐਕਟਿਵ ਸ਼ੈਸ਼ਨ

ਪਟਿਆਲਾ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਸਕੂਲ ਆਫ ਕਾਮਰਸ ਅਤੇ ਮੈਨੇਜਮੈਂਟ ਦੁਆਰਾ ਐਮ.ਬੀ.ਏ.(ਲੀਡਰਸਿਪ ਡਿਵੈਲਪਮੈਂਟ), ਬੀ.ਬੀ.ਏ ਅਤੇ ਬੀ.ਕਾਮ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੱਕ ਇੰਟਰਐਕਟਿਵ ਸੈਸਨ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦਾ ਉਦੇਸ ਆਗਾਮੀ ਗਰਮੀਆਂ ਵਿਚ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਦਾ ਮਾਰਗਦਰਸਨ ਕਰਨਾ ਅਤੇ ਸਿੱਖਿਆ ਦੀ ਗੁਣਵੱਤਾ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਸੀ। ਸੈਸ਼ਨ ਦੀ ਮੇਜ਼ਬਾਨੀ ਸ੍ਰੀਮਤੀ ਅਨਾਸਤਾਸੀਆ ਸਾਨਸੀਨਾ, ਕਾਰਜਕਾਰੀ ਨਿਰਦੇਸਕ, ਅੰਤਰਰਾਸਟਰੀ ਵਿਭਾਗ, ਵਪਾਰਕ ਮਾਮਲੇ, ਸਿਨਰਜੀ ਟਰੱਸਟ, ਮਾਸਕੋ, ਰੂਸ ਦੁਆਰਾ ਕੀਤੀ ਗਈ ਸੀ। ਅਨਾਸਤਾਸੀਆ ਅੰਤਰਰਾਸਟਰੀ ਵਿਦਿਅਕ ਪ੍ਰਣਾਲੀ ਵਿੱਚ ਦੀ ਮਾਹਰ ਹੈ ਜੋ ਅੰਤਰਰਾਸਟਰੀ ਵਿਦਿਆਰਥੀਆਂ ਦੀ ਭਰਤੀ ਅਤੇ ਅੰਤਰਰਾਸਟਰੀ ਵਪਾਰਕ ਸਮਾਗਮਾਂ, ਫੋਰਮ ਅਤੇ ਮਾਸਟਰ ਕਲਾਸਾਂ ਦੇ ਸੰਗਠਨ ਵਿੱਚ ਸਾਮਲ ਹੈ। ਅਨਾਸਤਾਸੀਆ 2015 ਵਿੱਚ ਸਿਨਰਜੀ ਕਾਰਪੋਰੇਸਨ ਵਿੱਚ ਸਾਮਲ ਹੋਈ ਅਤੇ ਵੱਖ-ਵੱਖ ਖੇਤਰਾਂ ਵਿੱਚ ਸਫਲਤਾਪੂਰਵਕ ਸਿਨਰਜੀ ਦੇ ਅੰਤਰਰਾਸਟਰੀ ਪ੍ਰੋਜੈਕਟ ਚਲਾਉਂਦੀ ਹੈ। ਸਿਨਰਜੀ ਕਾਰਪੋਰੇਸਨ ਵਿੱਚ ਸਾਮਲ ਹੋਣ ਤੋਂ ਪਹਿਲਾਂ, ਅਨਾਸਤਾਸੀਆ ਨੇ ਇੰਟਰਨੈਸਨਲ ਲੈਂਗੂਏਜ ਸਕੂਲ ਇੰਗਲਿਸ ਫਸਟ ਦੇ ਸੈਂਟਰ ਡਾਇਰੈਕਟਰ ਵਜੋਂ ਕੰਮ ਕੀਤਾ ਅਤੇ ਆਪਣੇ ਗਾਹਕਾਂ ਨੂੰ ਸਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ। ਅਨਾਸਤਾਸੀਆ ਨੇ ਨੋਵੋਸਿਬਿਰਸਕ ਸਟੇਟ ਟੀਚਰਜ ਟ੍ਰੇਨਿੰਗ ਯੂਨੀਵਰਸਿਟੀ ਤੋਂ ਗ੍ਰੈਜੂਏਸਨ ਕੀਤੀ ਅਤੇ ਰਾਸਟਰੀ ਆਰਥਿਕਤਾ ਅਤੇ ਲੋਕ ਪ੍ਰਸਾਸਨ ਦੀ ਰੂਸੀ ਰਾਸਟਰਪਤੀ ਅਕਾਦਮੀ ਤੋਂ ਐਮ.ਐਸ.ਸੀ ਕੀਤੀ।

ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਤੌਰ ‘ਤੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜੋ ਉਨ੍ਹਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰੇਗਾ ਜੋ ਉਨ੍ਹਾਂ ਨੂੰ ਸਫ਼ਲ ਕੈਰੀਅਰ ਵੱਲ ਲੈ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਅੰਤ ਵਿੱਚ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਸਭ ਤੋਂ ਵਧੀਆ ਗੁਣ ਲਿਆਉਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਵਿਸ਼ਵ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਣਾ ਚਾਹੁੰਦੇ ਹਾਂ। ਪ੍ਰੋਗਰਾਮ ਦੀ ਸਮਾਪਤੀ ਡਿਪਟੀ ਪਿ੍ਰੰਸੀਪਲ ਅਤੇ ਵਿਭਾਗ ਦੇ ਮੁਖੀ ਡਾ: ਜਸਲੀਨ ਕੌਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਲਈ ਉਨ੍ਹਾਂ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਫੈਕਲਟੀ ਮੈਂਬਰਾਂ ਨੂੰ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਗਿਆ।

Leave a Reply

Your email address will not be published. Required fields are marked *