ਪੰਜਾਬਪਟਿਆਲਾ

ਕੰਟ,ਪੀ ਆਰ ਟੀ ਸੀ ਯੁਨੀਅਨ ਅਜਾਦ ਰਜਿ ਨੰ 31ਦੇ ਨਾਮ ਦੀ ਦੁਰਵਰਤੋਂ ਦੇ ਸਬੰਧ ਵਿੱਚ ਸਖਤ ਨੋਟਿਸ ਜਾਰੀ ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ ।ਇਸ ਦੀ ਪਰਧਾਨਗੀ ਸੂਬਾ ਪ੍ਰਧਾਨ ਜਸਮੇਰ ਸਿੰਘ ਅਤੇ ਸੂਬਾ ਜਰਨਲ ਸਕੱਤਰ ਰੁਪਿੰਦਰ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਬਲਬੀਰ ਸਿੰਘ ਅਤੇ ਬੱਬੂ ਸਰਮਾ ਨੇ ਕੁਝ ਵਿਅਕਤੀਆਂ ਵਲੋਂ ਯੂਨੀਅਨ ਦੇ ਨਾਮ ਨੂੰ ਵਰਤ ਕੇ ਵਰਕਰਾਂ ਤੋਂ ਫੰਡ ਇਕੱਠਾ ਕੀਤੇ ਜਾਣ ਨੂੰ ਸਖਤ ਸਬਦਾ ਵਿੱਚ ਨਿੰਦਿਆ ਹੈ ।ਪਿਛਲੇ ਸਮਿਆ ਵਿੱਚ ਵੀ ਯੂਨੀਅਨ ਨੇ ਕਈ ਵਾਰ ਇਸ ਤਰ੍ਹਾਂ ਦੇ ਸਰਾਰਤੀ ਅਨਸਰਾਂ ਦਾ ਸਾਹਮਣਾ ਕੀਤਾ ਹੈ।ਅਜਾਦ ਜਥੇਬੰਦੀ ਇੱਕ ਜੁਝਾਰੂ ਜਥੇਬੰਦੀ ਹੈ ਜੋ 2007ਤੋਂ ਲਗਾਤਾਰ ਹੱਕੀ ਮੰਗਾ ਨੂੰ ਲੈਕੇ ਲਗਾਤਾਰ ਸੰਘਰਸ ਕਰ ਰਹੀ ਹੈ ਪਰ ਕੁਝ ਸਰਾਰਤੀ ਅਨਸਰਾ ਮੈਨੇਜਮੈਂਟ ਨਾਲ ਮਿਲਕੇ ਸਮੇਂ ਸਮੇਂ ਸਿਰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਮਸਲੇ ਨੂੰ ਗਭੀਰਤਾ ਨਾਲ ਲੈਦੇਆ ਵੱਖ ਵੱਖ ਸਬੰਧਤ ਅਫਸਰਾ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਜਿਸ ਅਧੀਨ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ,ਰਜਿਸਟਰਾਰ ਟਰੇਡ ਯੂਨੀਅਨ ਪੰਜਾਬ ਕਮ ਕਿਰਤ ਕਮਿਸ਼ਨਰ ਮੋਹਾਲੀ ,ਡਿਪਟੀ ਕਮਿਸ਼ਨਰ ਪਟਿਆਲਾ,ਮੈਨੇਜਿੰਗ ਡਾਇਰੈਕਟਰ ਪੀ ਆਰ ਟੀ ਸੀ ਪਟਿਆਲਾ,ਸਹਾਇਕ ਕਿਰਤ ਕਮਿਸ਼ਨਰ ਪਟਿਆਲਾ,ਸੀਨੀਅਰ ਸੁਪਰਡੈਂਟ ਆਫ ਪੁਲਿਸ ਪਟਿਆਲਾ ਨੂੰ ਬੇਨਤੀ ਪੱਤਰ ਭੇਜ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ।ਯੂਨੀਅਨ ਦੀ ਲੈਟਰ ਹੈਡ ਅਤੇ ਰਸ਼ੀਦ ਬੁੱਕ ਦੀ ਦੁਰਵਰਤੋਂ ਕਰਨ ਦੇ ਦੋਸ ਹੇਠ ਮਾਨਯੋਗ ਡਿਪਟੀ ਸੁਪਰਡੈਂਟ ਆਫ ਪੁਲਿਸ ਅਤੇ ਐਸ ਐਚ ਉ ਪੁਲਿਸ ਸਟੇਸ਼ਨ ਡਵੀਜ਼ਨ ਨੰ:4ਲਾਹੌਰੀ ਗੇਟ ਪਟਿਆਲਾ ਨੂੰ ਵੀ ਪੱਤਰ ਰਾਹੀਂ ਲਿਖਤੀ ਸ਼ਿਕਾਇਤ ਕੀਤੀ ਹੈ ।ਇਸ ਮੌਕੇ ਦਰਸ਼ਨ ਸਿੰਘ ਸੁਰਿੰਦਰ ਸਿੰਘ ,ਤਲਵਿੰਦਰ ਸਿੰਘ,ਜਾਨਪਾਲ ਸਿੰਘ ਪਰਵਿੰਦਰ ਤੇਈਪੁਰ, ਲਖਵਿੰਦਰ ਪੰਜੋਲਾ , ਗੁਰਪਿਆਰ ਸਿੰਘ, ਗੁਰਪ੍ਰੀਤ ਸਿੰਘ,ਜਗਮੋਹਣ ਸਿੰਘ,ਜਤਿੰਦਰ ਸਿੰਘ ਬਬਨਪੁਰ,ਰਤਨ ਕੁਮਾਰ ,ਹਰਬੰਸ ਸਿੰਘ ਅਤੇ ਜਗਪਾਲ ਸਿੰਘ ਬੁਢਲਾਡਾ ਸਾਮਿਲ ਸਨ।

Leave a Reply

Your email address will not be published. Required fields are marked *