ਪਟਿਆਲਾ

ਨਵ ਨਿਯੁਕਤ ਡੀ.ਐਫ.ਸੀ. ਮਿਸ: ਰਵਿੰਦਰ ਕੌਰ ਸਨਮਾਨਿਤ

ਪਟਿਆਲਾ 9 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੌਰਮਿੰਟ ਫੇਅਰ ਪ੍ਰਾਈਜ਼ ਸ਼ਾਪ ਐਸੋਸੀਏਸ਼ਲ ਪਟਿਆਲਾ ਵੱਲੋਂ ਡੀ.ਐਫ.ਸੀ. ਮਿਸ: ਰਵਿੰਦਰ ਕੌਰ ਵਲੋਂ ਪਟਿਆਲਾ ਦਫਤਰ ਵਿਖੇ ਜੁਆਇੰਨ ਕਰਨ ਤੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਅਮਰਿੰਦਰ ਸਿੰਘ ਇੰਚਾਰਜ ਡਿਸਟਰੀਬਿਊਸ਼ਨ ਪਟਿਆਲਾ ਮੈਡਮ ਪੂਜਾ ਬਾਂਸਲ, ਮੈਡਮ ਜਸਲੀਨ ਕੌਰ, ਮੈਡਮ ਗਗਨ ਦੀਪ ਕੌਰ ਫੂਡ ਸਪਲਾਈ ਇੰਸਪੈਕਟਰ ਵੀ ਮੌਜੂਦ ਸਨ। ਇਸ ਮੌਕੇ ਡੀ.ਐਫ.ਸੀ. ਰਵਿੰਦਰ ਕੌਰ ਜੀ ਨੇ ਡਿਪੂ ਹੋਲਡਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰਧਾਨ ਮੰਤਰੀ ਕੇ.ਵਾਈ. ਕਣਕ ਵੀ ਤੁਹਾਡੇ ਕੋਲ ਜਲਦੀ ਤੋਂ ਜਲਦੀ ਮੁਹਈਆ ਕਰਵਾਈ ਜਾਵੇਗੀ,

ਤੁਸੀਂ ਜਿਸ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਪਟਿਆਲੇ ਵਿੱਚ ਕਣਕ ਦੀ ਵੰਡ ਕਰਦੇ ਹੋ ਮੈਨੂੰ ਵਿਸ਼ਵਾਸ਼ ਹੈ ਕਿ ਤੁਸੀਂ ਇਸ ਵਾਰ ਵੀ ਕਣਕ ਦੀ ਵੰਡ ਵਧੀਆ ਤਰੀਕੇ ਨਾਲ ਕਰੋਗੇ ਅਤੇ ਡੀ.ਐਫ.ਸੀ. ਸਾਹਿਬ ਰਵਿੰਦਰ ਕੌਰ ਨੇ ਕਿਹਾ ਕਿ ਤੁਹਾਡੀ ਬਹੁਤ ਜਲਦੀ ਬਣਦੀ ਕਮਿਸ਼ਨ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਇਸ ਮੌਕੇ ਡੀ.ਐਫ.ਸੀ. ਸਾਹਿਬ ਨੇ ਕਿਹਾ ਕਿ ਜੇਕਰ ਤੁਹਾਨੂੰ ਵੀ ਕੋਈ ਇੰਸਪੈਕਟਰ ਵੰਡ ਵਲੋਂ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਸਿੱਧੇ ਆ ਕੇ ਮਿਲੋ। ਇਸ ਮੌਕੇ ਰਾਸ਼ਨ ਡਿਪੂ ਐਸੋਸੀਏਸ਼ਨ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਪਰਦੀਪ ਕਪਿਲਾ, ਦਿਹਾਤੀ ਪ੍ਰਧਾਨ ਗੁਰਿੰਦਰ ਸਿੰਘ ਲਾਲੀ, ਸਤੀਸ਼ ਕੁਮਾਰ ਰੁਜਾ, ਬਲਜਿੰਦਰ ਸਿੰਘ ਮਿੰਟੂ, ਜਗਦੀਸ਼ ਸਿੰਘ ਜੱਗੀ, ਅਰੁਣ ਕੁਮਾਰ, ਸੁਰਿੰਦਰ ਕੁਮਾਰ ਅਤੇ ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ ਪੰਜਾਬ ਹਾਜਰ ਸਨ।

Leave a Reply

Your email address will not be published. Required fields are marked *