ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ ਨੰਗਲ ਦੇ ਕਮਾਂਡਿੰਗ ਅਫਸਰ ਸ.ਸਰਵਜੀਤ ਸਿੰਘ ਸੈਣੀ ਕੈਪਟਨ (ਇੰਡੀਅਨ ਨੇਵੀ) ਦੀ ਹਦਾਇਤ ਅਨੁਸਾਰ ਅਤੇ ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਦੀ ਯੋਗ ਅਗਵਾਈ ਅਧੀਨ ਰਾਸ਼ਟਰੀ ਪੱਧਰ ‘ਤੇ ਚੱਲ ਰਹੇ ਪੁਨੀਤ ਸਾਗਰ ਅਭਿਆਨ ਤਹਿਤ ਕਾਲਜ ਚੌਗਿਰਦੇ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਗਤੀਵਿਧੀ ਦੌਰਾਨ ਕਾਲਜ ਦੇ ਚੌਗਿਰਦੇ ਵਿੱਚ ਜਿੱਥੇ ਕਿਤੇ ਪਲਾਸਟਿਕ ਉਤਪਾਦ ਮਿਲਿਆ ਉਸ ਨੂੰ ਇਕੱਠਾ ਕਰਕੇ ਕਾਲਜ ਵਿੱਚ ਬਣੇ ਹੋਏ, ਵੇਸਟ ਮਟੀਰੀਅਲ ਪਲਾਂਟ ਵਿੱਚ ਸੁੱਟਿਆ ਗਿਆ। ਇਸ ਤੋਂ ਇਲਾਵਾ ਬਾਰਿਸ਼ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਕਾਲਜ ਦੇ ਚੌਗਿਰਦੇ ਵਿੱਚ ਜਿੱਥੇ ਵੀ ਰੇਨ ਵਾਟਰ ਹਾਰਵੈਸਟਿੰਗ ਲਈ ਪਲਾਂਟ ਲਗਾਏ ਗਏ ਹਨ, ਉਨ੍ਹਾਂ ਦੇ ਨੇੜਲੇ ਸਥਾਨਾਂ ‘ਤੇ ਵੀ ਸਫਾਈ ਕੀਤੀ ਗਈ।

ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਪਲਾਸਟਿਕ ਬਹੁਤ ਹੈ ਅਤੇ ਕੁਦਰਤੀ ਸੰਤੁਲਨ ਨੂੰ ਖਰਾਬ ਕਰਦੀ ਹੈ। ਪਲਾਸਟਿਕ ਪਾਣੀ ਦੇ ਰਸਤਿਆਂ ਦੇ ਵਿੱਚ ਰੁਕਾਵਟ ਵੀ ਪੈਦਾ ਕਰਦੀ ਹੈ ਅਤੇ ਜਿਸ ਨਾਲ ਹੜ੍ਹ ਆਉਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਸ਼ਹਿਰਾਂ ਵਿੱਚ ਸੀਵਰੇਜ ਪ੍ਰਬੰਧ ਦੇ ਵਿੱਚ ਪਲਾਸਟਿਕ ਵੱਡੀ ਸਮੱਸਿਆ ਪੈਦਾ ਕਰ ਰਹੀ ਹੈ। ਇਸ ਲਈ ਸਮੇਂ-ਸਮੇਂ ‘ਤੇ ਸਮਾਜ ਦੇ ਲੋਕਾਂ ਨੂੰ ਚੇਤਨ ਹੋ ਕੇ ਇਸ ਸਬੰਧੀ ਸੋਚਣਾ ਪਵੇਗਾ ਕਿ ਅਸੀਂ ਕਿਹੋ ਜਿਹਾ ਵਾਤਾਵਰਨ ਚਾਹੁੰਦੇ ਹਾਂ। ਇਸ ਮੌਕੇ ਐਨ.ਸੀ.ਸੀ ਨੇਵਲ ਵਿੰਗ ਦੇ ਏ.ਐਨ.ਓ ਡਾ. ਸਰਬਜੀਤ ਸਿੰਘ ਨੇ ਕਾਲਜ ਦੇ ਵੱਖ-ਵੱਖ ਅਜਿਹੇ ਸਥਾਨਾਂ ਦੀ ਚੋਣ ਕੀਤੀ ਜਿੱਥੇ ਪਲਾਸਟਿਕ ਇਕੱਠਾ ਕੀਤਾ ਜਾ ਸਕਦਾ ਹੈ ਜਿਸ ਲਈ ਉਨ੍ਹਾਂ ਨੇ ਐਨ.ਸੀ.ਸੀ ਕੈਡਿਟਸ ਨਾਲ ਮਿਲ ਕੇ ਰਾਸ਼ਟਰੀ ਪੱਧਰ ‘ਤੇ ਚੱਲ ਰਹੇ ਇਸ ਅਭਿਆਨ ਦਾ ਹਿੱਸਾ ਬਣਦੇ ਹੋਏ ਕਿਹਾ ਕਿ ਸਾਡੇ ਕਾਲਜ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਵਾਤਾਵਰਣ ਪ੍ਰਤੀ ਅਗਾਊਂ ਚਿੰਤਤ ਹਾਂ ਅਤੇ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ। ਇਸ ਮੌਕੇ , ਆਰਮੀ ਵਿੰਗ ਦੇ ਏ.ਐਨ.ਓ ਡਾ.ਨਿਸ਼ਾਨ ਸਿੰਘ, ਪ੍ਰੋ. ਬਲਦੇਵ ਸਿੰਘ ਅਤੇ ਐਨ.ਸੀ.ਸੀ ਨੇਵਲ ਵਿੰਗ ਦੇ ਕੈਡਿਟ ਹਾਜ਼ਰ ਸਨ।

Leave a Reply

Your email address will not be published. Required fields are marked *