ਪਟਿਆਲਾ

ਤ੍ਰਿਭਵਨ ਗੁਪਤਾ ਨੇ ਸਮਰ ਕੈਂਪ ਵਿੱਚ ਕੀਤੀ ਸ਼ਿਰਕਤ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਰਾਸ਼ਟਰੀ ਜਯੋਤੀ ਕਲਾ ਮੰਚ ਵਲੋਂ ਲੱਗਣ ਵਾਲੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਰ ਕੈਂਪ ਵਿੱਚ 3 ਤੋਂ 15 ਸਾਲ ਦੇ ਬੱਚਿਆਂ ਲਈ ਚਿਲਡਰਨ ਮੈਮੋਰੀਅਲ ਸਕੂਲ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਹੈ। ਜੋ ਕਿ ਮੋਹਨ ਲਾਲ ਚੁੱਘ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਡਾਂਸ, ਮਿਊਜਿਕ, ਆਰਟ ਐਂਡ ਕਰਾਫਟ, ਪੇਂਟਿੰਗ, ਗੰਨ ਸ਼ੂਟਿੰਗ, ਯੋਗਾ, ਤਾਈ ਕਮਾਡੋ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਵਿੱਚ ਬੱਚਿਆਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਬੱਚੇ ਦਿੱਲ ਲਗਾ ਕੇ ਗਤੀ ਵਿਧੀਆਂ ਸਿੱਖ ਰਹੇ ਹਨ।

ਅੱਜ ਸ੍ਰੀ ਤ੍ਰਿਭਵਨ ਗੁਪਤਾ ਪ੍ਰਧਾਨ ਦੁਸ਼ਹਿਰਾ ਕਮੇਟੀ ਐਸ.ਐਸ.ਟੀ. ਨਗਰ ਪਹੁੰਚੇ ਅਤੇ ਜਿਸ ਦੀ ਪ੍ਰਧਾਨਗੀ ਇੰਜੀ: ਹਰਬੰਸ ਸਿੰਘ ਕੁਲਾਰ ਅਤੇ ਇੰਜੀ: ਨਰਿੰਦਰ ਸਿੰਘ ਨੇ ਕੀਤੀ। ਜਿਸ ਵਿੱਚ ਤ੍ਰਿਭਵਨ ਗੁਪਤਾ ਨੇ ਰਿੱਬਨ ਕੱਟ ਕੇ ਕੈਂਪ ਵਿੱਚ ਸ਼ਾਮਲ ਹੋਏ ਅਤੇ ਬੱਚਿਆਂ ਨੂੰ ਆਸ਼ਿਰਵਾਦ ਦਿੱਤਾ ਅਤੇ ਹਰਬੰਸ ਸਿੰਘ ਕੁਲਾਰ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਬੱਚਿਆਂ ਨੇ ਆਪਣੇ ਕਲਾ ਦੇ ਜੋਹਰ ਦਿਖਾ ਕੇ ਸਾਰਿਆਂ ਨੂੰ ਅਚੰਬਿਤ ਕਰ ਦਿੱਤਾ। ਇਹ ਸਾਰਾ ਪ੍ਰੋਗਰਾਮ ਡਾਇਰੈਕਟਰ ਰਾਕੇਸ਼ ਠਾਕੁਰ ਦੀ ਸਰਪ੍ਰਸਤੀ ਵਿੱਚ ਆਯੋਜਿਤ ਹੋ ਰਿਹਾ ਹੈ ਅਤੇ ਜਿਸ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਸਿਖਲਾਈ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *