ਵਾਅਦਿਆਂ ਦਾ ਖਿਆਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵਲੋਂ ਜਿਲਾ ਸਦਰ ਮੁਕਾਮਾ ਤੇ ਜੋਰਦਾਰ ਰੋਸ ਰੈਲੀਆਂ ਕੀਤੀਆਂ — ਦਰਸ਼ਨ ਲੁਬਾਣਾ

ਪਟਿਆਲਾ 10 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਵੇਂ ਕਿ ਸੂਬੇ ਵਿੱਚ ਜਿਥੇ ਗਰਮੀ ਦਾ ਪਾਰਾ ਅਸਮਾਨ ਨੂੰ ਛੂਹ ਰਿਹਾ ਸੀ ਉੱਥੇ ਹੀ ਪੁਰਾਣੀ “ਪੈਨਸ਼ਨ ਪ੍ਰਾਪਤੀ ਮੋਰਚੇ” ਵਲੋਂ ਜਿਲਾ ਸਦਰ ਮੁਕਾਮਾ ਤੇ ਜੋਰਦਾਰ ਰੋਸ ਰੈਲੀਆਂ ਕਰਕੇ ਝੰਡਾ ਮਾਰਚ ਕੀਤਾ ਤੇ ਆਪਣੀਆਂ ਮੰਗਾਂ ਦਾ ਯਾਦ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ। ਭਾਵੇਂ ਕਿ ਆਮ ਆਦਮੀ ਪਾਰਟੀ ਵਲੋਂ ਇਹ ਭਰੋਸੇ ਦਿਤੇ ਜਾਂਦੇ ਰਹੇ ਕਿ ਆਮ ਆਦਮੀ ਦੀ ਸਰਕਾਰ ਬਨਣ ਤੇ ਪਹਿਲੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਪੁਰਾਣੀ ਪੈਨਸ਼ਨ ਬਹਾਲੀ ਦਾ ਫੈਸਲਾ ਲੈ ਲਿਆ ਜਾਵੇਗਾ। ਪਰੰਤੂ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਇਸ ਤਰ੍ਹਾਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਵੀ ਢੇਰ ਸਾਰੇ ਵਾਅਦੇ ਕੀਤੇ ਜਾਂਦੇ ਰਹੇ। ਅੱਜ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਕਾਮਿਆਂ, ਬੇ—ਰੋਜਗਾਰਾਂ ਆਦਿ ਵਰਗਾਂ ਵਲੋਂ ਪਹਿਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਵਿਰੁੱਧ ਮੋਰਚੇ ਲਗ ਰਹੇ ਹਨ, ਟੈਂਕੀਆਂ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰੰਤੂ ਭਗਵੰਤ ਮਾਨ ਸਰਕਾਰ ਵਿੱਚ ਵੀ ਕੋਈ ਸੁਣਵਾਈ ਨਹੀਂ ਹੈ।
ਪਟਿਆਲਾ ਦੇ ਮੁਲਾਜਮਾਂ ਨੇ ਵੀ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਸੱਦੇ ਤੇ ਅਤੇ ਹੋਰ ਲਮਕਾ ਅਵਸਥਾ ਵਿੱਚ ਚਲ ਰਹੀਆਂ ਮੰਗਾਂ ਨੂੰ ਲੈ ਕੇ ਆਪਣਾ ਮੋਰਚਾ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਦਫਤਰ ਬਾਹਰ ਸ਼ੁਰੂ ਕੀਤਾ ਸੜਕ ਤੇ ਤਪਦੀ ਧੁੱਪ ਦੇ ਕਹਿਰ ਵਿੱਚ ਜੰਮ ਕੇ ਰੋਸ ਰੈਲੀ ਕੀਤੀ। ਯੂਨੀਅਨ ਨੇ ਮੰਗ ਕੀਤੀ ਕਿ ਰਾਕੇਸ਼ ਕੁਮਾਰ ਦੀ ਬਦਲੀ ਰੱਦ ਕੀਤੀ ਜਾਵੇ। ਇਸ ਉਪਰੰਤ ਸਮੂੰਹ ਮੁਲਾਜਮ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਮੁਲਾਜਮ ਮੰਗਾ ਦਾ ਯਾਦ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜੀਆਂ ਮੰਗ ਪੱਤਰ ਰੈਲੀ ਵਾਲੀ ਥਾਂ ਤੇ ਤਹਿਸੀਲਦਾਰ ਵਲੋਂ ਪਹੁੰਚ ਕੇ ਪ੍ਰਾਪਤ ਕੀਤਾ। ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਸਮੇਤ ਜਥੇਬੰਦੀ ਦੇ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਮਾਧੋ ਲਾਲ, ਰਾਮ ਲਾਲ ਰਾਮਾ, ਪ੍ਰਵੀਨ ਕੁਮਾਰ, ਗੁਰਦਰਸ਼ਨ ਸਿੰਘ, ਅਸ਼ੋਕ ਕੁਮਾਰ ਬਿੱਟੂ, ਸ਼ਿਵ ਚਰਨ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਕੁਲਵਿੰਦਰ ਸਿੰਘ, ਰਾਕੇਸ਼ ਕੁਮਾਰ, ਅਜੈ ਕੁਮਾਰ ਸਿੱਪਾ, ਤਰਲੋਚਨ ਮਾੜੂ, ਦਰਸ਼ੀ ਕਾਂਤ, ਪ੍ਰਕਾਸ਼ ਸਿੰਘ ਲੁਬਾਣਾ, ਸੁਨੀਲ ਦੱਤ, ਤਰਲੋਚਨ ਮੰਡੋਲੀ, ਇੰਦਰਪਾਲ ਵਾਲਿਆ, ਸਤਨਾਮ ਸਿੰਘ, ਗੁਰਿੰਦਰ ਸਿੰਘ, ਗੁਰਮੇਲ ਸਿੰਘ, ਰਾਮ ਕੈਲਾਸ਼, ਕਾਕਾ ਸਿੰਘ, ਸ਼ਾਮ ਸਿੰਘ, ਆਦਿ ਹਾਜਰ ਸਨ।

