ਸਾਥੀ ਬਲਵਿੰਦਰ ਸਿੰਘ ਸੰਧੂ ਪ੍ਰਧਾਨ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੀ ਰਿਟਾਇਰਮੈਂਟ ਉਪਰੰਤ ਸਨਮਾਨ ਸਮਾਰੋਹ
ਪਟਿਆਲਾ : (/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਸਰਕਲ ਪਟਿਆਲਾ ਵੱਲੋਂ ਸਾਥੀ ਬਲਵਿੰਦਰ ਸਿੰਘ ਸੰਧੂ ਸੂਬਾ ਪ੍ਰਧਾਨ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੀ ਪਾਵਰਕਾਮ ਵਿਚੋਂ ਬਤੌਰ ਏ.ਜੇ.ਈ. ਦੀ ਅਸਾਮੀ ਤੋਂ ਰਿਟਾਇਰਮੈਂਟ ਹੋਣ ਉਪਰੰਤ ਸਾਥੀ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ—ਵੱਖ ਸਰਕਲਾਂ ਤੋਂ ਆਗੂ ਅਤੇ ਵਰਕਰ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਥੀ ਸੰਧੂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਏ। ਸਨਮਾਨ ਸਮਾਰੋਹ ਸਮੇਂ ਬੋਲਦਿਆਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਬ੍ਰਿਜ ਲਾਲ, ਨਛੱਤਰ ਸਿੰਘ ਰਣੀਆ, ਸੁਖਦੇਵ ਸਿੰਘ ਬੱਗੀਪਤਨੀ, ਬਲਕਾਰ ਸਿੰਘ ਭੁੱਲਰ, ਗੁਰਦਿੱਤ ਸਿੰਘ ਸੰਧੂ, ਲੱਲੂ ਰਾਮ, ਸਿਕੰਦਰ ਨਾਥ, ਪੂਰਨ ਸਿੰਘ ਗੁਮਟੀ, ਪੰਜਾਬ ਕਿਸਾਨ ਸਭਾ ਦੇ ਉਪ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਅਜਮੀਲ ਖਾਂ ਆਦਿ ਆਗੂਆਂ ਨੇ ਉਹਨਾਂ ਦੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਸਾਥੀ ਬਲਵਿੰਦਰ ਸਿੰਘ ਸੰਧੂ ਇਮਾਨਦਾਰ, ਮਿਹਨਤੀ ਤੇ ਮਿੱਠ ਬੋਲੜੇ ਸੁਭਾ ਵਾਲੇ ਆਗੂ ਹਨ, ਜਿਨ੍ਹਾਂ ਬਿਜਲੀ ਕਾਮਿਆਂ ਦੇ ਸੰਘਰਸ਼ਾਂ ਦੀ ਅਗਵਾਈ ਤੋਂ ਬਿਨ੍ਹਾਂ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਜਿੱਥੇ ਬਿਜਲੀ ਮੁਲਾਜਮਾਂ ਦੇ ਹਿੱਤਾਂ ਦੀ ਰਾਖੀ ਕੀਤੀ ਉੱਥੇ ਪਾਵਰਕਾਮ ਵਿੱਚ ਵੀ ਮਿਹਨਤ ਤੇ ਈਮਾਨਦਾਰੀ ਨਾਲ ਡਿਊਟੀ ਨਿਭਾਈ।
ਕਿਸਾਨ ਸੰਘਰਸ਼ ਵਿੱਚ ਦੂਜੇ ਸਾਥੀਆਂ ਨਾਲ ਮਿਲ ਕੇ ਵਡਮੁੱਲਾ ਯੋਗਦਾਨ ਪਾਇਆ। ਜਥੇਬੰਦੀ ਵਿੱਚ ਬਤੌਰ ਸੂਬਾ ਪ੍ਰਧਾਨ 2014 ਤੋਂ ਸ਼ਲਾਘਾਯੋਗ ਸੇਵਾਵਾਂ ਕੀਤੀਆਂ। ਇਸ ਤੋਂ ਪਹਿਲਾਂ ਡਵੀਜਨ ਅਤੇ ਸਰਕਲ ਸਕੱਤਰ ਦੇ ਅਹੁਦੇ ਤੇ ਸੇਵਾਵਾਂ ਨਿਭਾਈਆਂ। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵਿੱਚ ਵੀ ਮੈਂਬਰ ਵੱਜੋਂ ਅਣਥੱਕ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਵੱਖ—ਵੱਖ ਸਰਕਲਾਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਸਾਥੀ ਜੀ ਨੂੰ ਮਮੈਂਟੋ, ਲੋਈਆਂ, ਸ਼ਾਲਾਂ, ਸਿਰੋਪੇ ਅਤੇ ਹੋਰ ਸਨਮਾਨ ਚਿੰਨ ਭੇਂਟ ਕੀਤੇ ਗਏ। ਉਹਨਾਂ ਦੀ ਧਰਮ ਪਤਨੀ ਨੂੰ ਵੀ ਸੂਬਾ ਕਮੇਟੀ ਵੱਲੋਂ ਸ਼ਾਲ ਭੇਂਟ ਕਰਕੇ ਸਾਥੀ ਸੰਧੂ ਨੂੰ ਪਰਿਵਾਰ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸਾਥੀ ਹਰਮੀਤ ਸਿੰਘ ਪਠਾਨਮਾਜਰਾ ਐਮ.ਐਲ.ਏ. ਜੀ ਦੀ ਧਰਮ ਪਤਨੀ ਵਲੋਂ ਵੀ ਉਹਨਾ ਦੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ ਗਈ। ਸਾਥੀ ਬਲਵਿੰਦਰ ਸਿੰਘ ਸੰਧੂ ਨੇ ਸਾਥੀਆਂ ਵੱਲੋਂ ਸਨਮਾਨ ਦੇਣ ਤੇ ਧੰਨਵਾਦ ਕਰਦਿਆਂ ਸੇਵਾ ਮੁਕਤੀ ਬਾਅਦ ਵੀ ਮਿਹਨਤਕਸ਼ ਲੋਕਾਂ ਤੇ ਬਿਜਲੀ ਮੁਲਾਜਮਾਂ ਦੇ ਹੱਕਾਂ ਤੇ ਪਹਿਰਾ ਦੇਣ ਦਾ ਅਹਿਦ ਕੀਤਾ। ਉਨ੍ਹਾਂ ਸਾਥੀਆਂ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਜਥੇਬੰਦੀ ਨੂੰ ਮਜਬੁਤ ਕਰਨ ਦੀ ਤਾਕੀਦ ਕੀਤੀ। ਸਨਮਾਨ ਸਮਾਰੋਹ ਦੇ ਅੰਤ ਵਿੱਚ ਸਾਥੀ ਰਾਜਿੰਦਰ ਸਿੰਘ ਰਾਜਪੁਰਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਪਟਿਆਲਾ ਸਰਕਲ ਵਲੋਂ ਆਏ ਸਾਥੀਆਂ ਲਈ ਲੰਗਰ ਦਾ ਯੋਗ ਪ੍ਰਬੰਧ ਕੀਤਾ ਗਿਆ। ਸਟੇਜ ਸਕੱਤਰ ਦਾ ਫਰਜ ਸਾਥੀ ਵਿਸ਼ਵਨਾਥ ਵਲੋਂ ਬਾਖੂਬੀ ਨਿਭਾਇਆ ਗਿਆ।

