ਪੰਜਾਬਪਟਿਆਲਾ

ਮਾਮੂਲੀ ਬਰਸਾਤ ਕਾਰਨ ਅਮਲੋਹ ਸ਼ਹਿਰ ਹੋਇਆ ਜਲਥਲ,ਲੱਖਾ ਰੁਪਏ ਦੀ ਲਾਗਤ ਨਾਲ ਮੰਗਵਾਈ ਕੈਬੀ ਮਸ਼ੀਨ ਵੀ ਕਿਸੇ ਕੰਮ ਨਾ ਆਈ :– ਰਾਜੂ ਖੰਨਾ।

ਨਗਰ ਕੌਂਸਲ ਅਮਲੋਹ ਦੇ ਪ੍ਰਬੰਧਾਂ ਦੀ ਬਰਸਾਤੀ ਪਾਣੀ ਨੇ ਖੋਲੀ ਪੋਲ।

ਸੜਕ ਉੱਚੀ ਚੁੱਕਣ ਕਾਰਨ ਪਿੰਡ ਟਿੱਬੀ ਵੀ ਬਰਸਾਤੀ ਪਾਣੀ ਨਾਲ ਘਿਰਿਆ, ਪਿੰਡ ਵਾਸੀਆਂ ਜਲਦ ਸਮੱਸਿਆ ਹੱਲ ਲਈ ਪ੍ਰਸ਼ਾਸਨ ਨੂੰ ਕੀਤੀ ਪੁਕਾਰ।

ਅਮਲੋਹ,17 ਜੂਨ (ਮਧੂਸਾਰ ਬਿਊਰੋ) ਭਾਵੇਂ ਕਿ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅਮਲੋਹ ਸ਼ਹਿਰ ਵਾਸੀਆਂ ਦੀ ਗੰਦੇ ਪਾਣੀ ਦੀ ਸਮੱਸਿਆ ਨੂੰ ਲੈਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਸੀਵਰੇਜ ਤਾ ਪਾ ਦਿੱਤਾ ਗਿਆ ਸੀ।ਪਰ ਮੌਜੂਦਾ ਸਮੇਂ ਥਾ ਥਾ ਤੋਂ ਸੀਵਰੇਜ ਬਲਾਕ ਹੋਣ ਕਾਰਨ ਅਮਲੋਹ ਸ਼ਹਿਰ ਦੇ ਵਾਸੀ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਇਸ ਸੀਵਰੇਜ ਨੂੰ ਅਜੇ ਤੱਕ ਸਾਫ਼ ਨਹੀ ਕਰਵਾ ਸਕਿਆ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮਾਮੂਲੀ ਬਰਸਾਤ ਕਾਰਨ ਅਮਲੋਹ ਸ਼ਹਿਰ ਗੰਦੇ ਪਾਣੀ ਕਾਰਨ ਜਲਥਲ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਸ਼ਹਿਰ ਦੀ ਹਰ ਛੋਟੀ ਵੱਡੀ ਸਮੱਸਿਆ ਹੱਲ ਕੀਤੀ ਗਈ ਸੀ।ਜਿਸ ਵਿੱਚ ਪੂਰਾ ਸ਼ਹਿਰ ਐਟਰਲਾਕਿੰਗ ਕੀਤਾ ਗਿਆ।ਰੌਸਨੀ ਦਾ ਪ੍ਰਬੰਧ ਕੀਤਾ ਗਿਆ। ਸਫ਼ਾਈ ਦਾ ਪੂਰਾ ਧਿਆਨ ਰੱਖਿਆ ਗਿਆ।ਪਰ ਜਦੋਂ ਤੋਂ ਨਗਰ ਕੌਂਸਲ ਅਮਲੋਹ ਤੇ ਕਾਂਗਰਸ ਕਾਬਜ ਹੋਈ ਉਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜ ਹੀ ਨਹੀ ਸੰਭਾਲੇ ਗਏ। ਭਾਵੇਂ ਕਿ ਹੁਣ ਸਰਕਾਰ ਬਦਲ ਚੁੱਕੀ ਹੈ।

ਪਰ ਅਮਲੋਹ ਸ਼ਹਿਰ ਦੀਆਂ ਸਮੱਸਿਆਂਵਾਂ ਗਲੀ ਗਲੀ ਵਾਜਾਂ ਮਾਰ ਰਹੀਆਂ ਹਨ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਪਿਛਲੇ ਦਿਨਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਸਫ਼ਾਈ ਕਰਨ ਲਈ ਕੈਬੀ ਮਸ਼ੀਨ ਤਾ ਮੰਗਵਾਈ ਗਈ।ਪਰ ਉਹ ਵੀ ਸ਼ਹਿਰ ਵਾਸੀਆਂ ਦੇ ਕਿਸੇ ਕੰਮ ਨਹੀਂ ਆ ਰਹੀ। ਜਦੋਂ ਕਿ ਨਗਰ ਕੌਂਸਲ ਨੂੰ ਚਾਹੀਦਾ ਸੀ ਕਿ ਬਰਸਾਤਾਂ ਤੋਂ ਪਹਿਲਾਂ ਹੀ ਸੀਵਰੇਜ ਦੀ ਸਫ਼ਾਈ ਕਰਕੇ ਬਲੋਕਿੰਗ ਖੋਲੀ ਜਾਦੀ। ਪਰ ਇਹ ਨਹੀ ਹੋ ਸਕੀਆ।ਜਿਸ ਕਾਰਨ ਅੱਜ ਮਾਮੂਲੀ ਬਰਸਾਤ ਨੇ ਨਗਰ ਕੌਂਸਲ ਅਮਲੋਹ ਦੀ ਪੋਲ ਖੋਲ ਕੇ ਰੱਖ ਦਿੱਤੀ। ਹਾਲ ਇਹ ਹੈ ਕਿ ਬਾਜ਼ਾਰਾਂ ਵਿੱਚ ਬਰਸਾਤ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਖੜ੍ਹਾ ਹੈਂ ਜਿਸ ਕਾਰਨ ਦੁਕਾਨਦਾਰਾਂ ਨੂੰ ਜਿਥੇ ਵੱਡੀ ਸਮੱਸਿਆ ਇਹ ਗੰਦਾ ਪਾਣੀ ਬਣਿਆ ਹੋਇਆਂ ਹੈ। ਉਂਥੇ ਪਾਣੀ ਕਾਰਨ ਖਰੀਦਦਾਰ ਵੀ ਦੁਕਾਨਾਂ ਵਿੱਚ ਨਹੀ ਆ ਰਿਹਾ। ਰਾਜੂ ਖੰਨਾ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਪਿੰਡ ਟਿੱਬੀ ਦੇ ਵਾਸੀ ਗੰਦੇ ਬਰਸਾਤੀ ਪਾਣੀ ਕਾਰਨ ਸੰਤਾਪ ਭੋਗਣ ਲਈ ਮਜਬੂਰ ਹਨ। ਕਿਉਂਕਿ ਪਿੰਡ ਟਿੱਬੀ ਦੀ ਸੜਕ ਜੋ ਪੀ ਡਬਲਿਊ ਡੀ ਵਿਭਾਗ ਵੱਲੋਂ ਬਣਾਈ ਗਈ ਹੈ।ਉਸ ਨੂੰ ਲੋੜ ਤੋਂ ਵੱਧ ਉੱਚਾ ਕਰ ਦਿੱਤਾ ਗਿਆ ਹੈ।ਜਿਸ ਕਾਰਨ ਆਲੇ ਦੁਆਲੇ ਦੇ ਘਰ ਨੀਵੇਂ ਹੋਣ ਕਾਰਨ ਅੱਜ ਉਂਥੇ ਵੀ ਬਰਸਾਤ ਕਾਰਨ ਜਲਥਲ ਹੋ ਚੁੱਕਾ ਹੈ।ਜਿਸ ਕਾਰਨ ਲੋਕਾਂ ਦੇ ਘਰਾ ਵਿੱਚ ਗੰਦਾ ਪਾਣੀ ਜਾ ਵੜਿਆ। ਰਾਜੂ ਖੰਨਾ ਨੇ ਪੰਜਾਬ ਸਰਕਾਰ,ਨਗਰ ਕੌਂਸਲ ਅਮਲੋਹ, ਜ਼ਿਲ੍ਹਾ ਪ੍ਰਸ਼ਾਸਨ,ਤੇ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਿਥੇ ਅਮਲੋਹ ਸ਼ਹਿਰ ਦੇ ਬੰਦ ਪਏ ਸੀਵਰੇਜ ਨੂੰ ਤੁਰੰਤ ਚਲਾਇਆ ਜਾਵੇ। ਉਥੇ ਪਿੰਡ ਟਿੱਬੀ ਵਾਸੀਆਂ ਦੀ ਸਮੱਸਿਆ ਵੱਲ ਤੁਰੰਤ ਧਿਆਨ ਦੇ ਕੇ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।ਤਾ ਜੋ ਅੱਗੇ ਹੋਣ ਵਾਲੀਆਂ ਬਰਸਾਤਾਂ ਕਾਰਨ ਅਮਲੋਹ ਸ਼ਹਿਰ ਤੇ ਪਿੰਡ ਟਿੱਬੀ ਵਾਸੀਆਂ ਨੂੰ ਕਿਸੇ ਕਿਸਮ ਦੀ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *