ਪਟਿਆਲਾ

ਨੈਕ ਪੀਅਰ ਟੀਮ ਵੱਲੋਂ ਖ਼ਾਲਸਾ ਕਾਲਜ ਪਟਿਆਲਾ ਦਾ ਦੌਰਾ ਸਫਲਤਾਪੂਰਵਕ ਸੰਪੰਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਵਿਖੇ ਨੈਕ ਪੀਅਰ ਟੀਮ ਵੱਲੋਂ ਕਾਲਜ ਦੀ ਗ੍ਰੇਡੇਸ਼ਨ ਸਬੰਧੀ ਕੀਤਾ ਜਾ ਰਿਹਾ ਦੋ ਰੋਜ਼ਾ ਦੌਰਾ ਅੱਜ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਦੋ ਰੋਜ਼ਾ ਦੌਰੇ ਦੇ ਦੂਸਰੇ ਦਿਨ ਨੈਕ ਪੀਅਰ ਟੀਮ ਦੇ ਚੇਅਰਪਰਸਨ ਡਾ. ਜੋਗਿੰਦਰਾ ਸਿੰਘ ਬਿਸ਼ੇਨ, ਪ੍ਰੋ-ਵਾਈਸ ਚਾਂਸਲਰ ਸਵਾਮੀ ਰਾਮਾਨੰਦ ਤੀਰਥ ਮਰਾਠਵਾੜਾ ਯੂਨੀਵਰਸਿਟੀ ਨਾਂਦੇੜ ਮੈਂਬਰ ਕੋਆਰਡੀਨੇਟਰ ਡਾ.ਰਜਿੰਦਰਨ ਸ਼ਾਨਮੁਗਮ, ਪ੍ਰੋਫੈਸਰ ਐਂਡ ਹੈੱਡ ਡਿਪਾਰਟਮੈਂਟ ਆਫ ਇਕਨੌਮਿਕਸ, ਗਾਂਧੀਗ੍ਰਾਮ ਰੂਰਲ ਇੰਸਟੀਚਿਊਟ ਡੀਮਡ ਟੂ. ਵੀ. ਯੂਨੀਵਰਸਿਟੀ, ਗਾਂਧੀਗ੍ਰਾਮ, ਅਤੇ ਮੈੰਬਰ ਡਾ. ਸਵਾਮੀ ਭੂਦੇਵਾਨੰਦਾ, ਸਾਬਕਾ ਪਿ੍ਰੰਸੀਪਲ ਰਾਧਾ ਕਿ੍ਰਸ਼ਨਨ ਮਿਸ਼ਨ ਰੈਜ਼ੀਡੈਂਸੀਅਲ ਕਾਲਜ, ਅਧਿਅਕਸ਼ ਰਾਮਾਕਿ੍ਰਸ਼ਨਾ ਮੈਥ ਬੋਲਪੁਰ ਵੱਲੋਂ ਅੱਜ ਸਵੇਰੇ ਕਾਲਜ ਦੌਰੇ ਦੀ ਸ਼ੁਰੂਆਤ ਕਾਲਜ ਕੈਂਪਸ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਗਈ। ਫਿਰ ਉਨ੍ਹਾਂ ਵੱਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਵਾਤਾਵਰਣ ਪਾਰਕ ਅਤੇ ਬੋਟੈਨੀਕਲ ਗਾਰਡਨ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਬਾਅਦ ਟੀਮ ਵੱਲੋਂ ਆਪਣੀ ਰਿਪੋਰਟ ਤਿਆਰ ਕੀਤੀ ਗਈ। ਜਿਸ ਉਪਰੰਤ ਰਿਪੋਰਟ ਵਿਚਲੇ ਨੁਕਤਿਆਂ ਸਬੰਧੀ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਅੰਤ ਵਿਚ ਟੀਮ ਵੱਲੋਂ ਕਾਲਜ ਦੇ ਸਮੁੱਚੇ ਸਟਾਫ ਨਾਲ ਐਗਜਿਟ ਮੀਟਿੰਗ ਕੀਤੀ ਗਈ।

ਇਸ ਮੌਕੇ ਟੀਮ ਦੇ ਚੇਅਰਪਰਸਨ ਡਾ. ਜੋਗਿੰਦਰਾ ਸਿੰਘ ਬਿਸੇਨ ਨੇ ਕਾਲਜ ਦੌਰੇ ਦੌਰਾਨ ਦੋ ਦਿਨਾਂ ਵਿੱਚ ਕੀਤੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਅਧਿਆਪਕ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਹਨ । ਇਸ ਲਈ ਅਧਿਆਪਕ ਦੇ ਮੋਢਿਆਂ ਉਤੇ ਬਹੁਤ ਵੱਡੀ ਜਿੰਮੇਵਾਰੀ ਹੈ। ਉਨ੍ਹਾਂ ਕਾਲਜ ਦੇ ਵਧੀਆ ਪ੍ਰਬੰਧ ਤੇ ਮਹਿਮਾਨ ਨਿਵਾਜ਼ੀ ਦੀ ਤਾਰੀਫ ਵੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਸਿੱਖਾਂ ਦੀਆਂ ਭਾਰਤ ਲਈ ਕੁਰਬਾਨੀਆਂ ਦੀ ਸਰਾਹਨਾ ਵੀ ਕੀਤੀ । ਡਾ. ਰਜਿੰਦਰਨ ਸ਼ਾਨਮੁਗਮ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਹੋਮ ਸਾਇੰਸ ਵਿਭਾਗ ਵਿੱਚ ਅਥਾਹ ਸੰਭਾਵਨਾਵਾਂ ਜਿਸ ਲਈ ਨਿੱਠ ਕੇ ਕਾਰਜ ਕਰਨ ਦੀ ਲੋੜ ਹੈ । ਡਾ. ਸਵਾਮੀ ਭੂਦੇਵਾਨੰਦਾ ਨੇ ਕਿਹਾ ਕਿ ਉਨ੍ਹਾਂ ਦਾ ਕਾਲਜ ਦਾ ਦੌਰਾ ਬਹੁਤ ਹੀ ਬਿਹਤਰੀਨ ਰਿਹਾ । ਉਨ੍ਹਾਂ ਨੂੰ ਬਹੁਤ ਕੁਝ ਨਵਾਂ ਵੇਖਣ ਅਤੇ ਸਿੱਖਣ ਨੂੰ ਵੀ ਮਿਲਿਆ। ਕਾਲਜ ਦੇ ਚੰਗੇ ਪ੍ਰਬੰਧ ਲਈ ਉਨ੍ਹਾਂ ਨੇ ਸਟਾਫ ਦੀ ਸਰਾਹਨਾ ਵੀ ਕੀਤੀ । ਟੀਮ ਵਲੋਂ ਆਪਣੀ ਰਿਪੋਰਟ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਸੋਂਪ ਦਿੱਤੀ ਗਈ। ਅੰਤ ਉੱਪਰ ਰਾਸ਼ਟਰੀ ਗਾਣ ਨਾਲ ਇਹ ਦੌਰਾ ਸਫਲਤਾਪੂਰਵਕ ਸੰਪੰਨ ਹੋ ਗਿਆ। ਦੋ ਦਿਨਾਂ ਇਸ ਦੌਰੇ ਦੌਰਾਨ ਕਾਲਜ ਵਿੱਚ ਸੁਖਦ ਤੇ ਸਦਭਾਵਨਾ ਵਾਲਾ ਮਾਹੌਲ ਬਣਿਆ ਰਿਹਾ।

Leave a Reply

Your email address will not be published. Required fields are marked *