ਅੰਮ੍ਰਿਤਸਰ

ਅੰਮਿਤਸਰ ਟਰੈਫਿਕ ਪੁਲਸ ਨੇ ਸ਼ਹਿਰ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ੇ ਹਟਾਏ

ਅਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਅਰੁਨ ਪਾਲ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਪੀਪੀਐਸ ਏਡੀਸੀਪੀ, ਟਰੈਫਿਕ ਅਤੇ ਸ੍ਰੀ ਇਕਬਾਲ ਸਿੰਘ ਏਸੀਪੀ ਟ੍ਰੈਫਿਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੈਫਿਕ ਦੇ ਚਾਰੇ ਜ਼ੋਨਾਂ ਦੇ ਇੰਚਾਰਜ ਅਤੇ ਟਰੈਫਿਕ ਸਟਾਫ, ਕਮਿਸ਼ਨਰੇਟ ਪੁਲੀਸ ,ਅੰਮ੍ਰਿਤਸਰ ਵੱਲੋ ਆਪਣੇ ਆਪਣੇ ਜੋਨ ਦੇ ਏਰੀਆ ਜਿਵੇ ਕਿ ਸ਼ਹੀਦਾਂ ਸਾਹਿਬ, ਭਰਾਵਾਂ ਦੇ ਢਾਬੇ ‘ਤੋ ਸਿਕੰਦਰੀ ਗੇਟ ਤੱਕ ਦੇ ਏਰੀਆ, ਛੇਹਰਟਾ ਚੌਕ ਤੇ ਛੇਹਰਟਾ ਬਜਾਰ ਵਿਖੇ ਅਤੇ ਰਤਨ ਸਿੰਘ ਚੌਕ ਤੋ ਫਤਿਹਗੜ ਚੂੜੀਆਂ ਬਾਈਪਾਸ ਤੱਕ ਦੇ ਏਰੀਆ ਦੀਆਂ ਸੜਕਾਂ ਅਤੇ ਫੁੱਟਪਾਥਾ ਉਪਰ ਦੁਕਾਨਦਾਰਾਂ ਅਤੇ ਰੇਹੜੀਆਂ ਫੜੀਆਂ ਵਾਲਿਆਂ ਵੱਲੋ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਉਣ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀਆਂ/ਫੜੀਆਂ ਨਾ ਲੱਗਣ ਦੇਣ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੇਗੂਲੇਟ ਕਰਨ ਵਿਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਤਾਂ ਜੋ ਬਾਹਰੋ ਆਂਉਣ ਵਾਲੇ ਸ਼ਰਧਾਲੂਆਂ, ਟੂਰਿਸਟਾਂ ਤੇ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮੁਹਿੰਮ ਟਰੈਫਿਕ ਸਟਾਫ ਵੱਲੋ ਅੱਗੇ ਵੀ ਜਾਰੀ ਰੱਖੀ ਜਾਵੇਗੀ।

Leave a Reply

Your email address will not be published. Required fields are marked *