ਪਟਿਆਲਾ

ਐਨ ਸੀ ਸੀ ਕੈਡਿਟਾਂ ਨੇ ਨਸ਼ਿਆ ਅਪਰਾਧਾਂ ਵਿਰੁਧ ਡਟਣ ਦਾ ਪ੍ਰਣ ਕੀਤਾ : ਕਰਨਲ ਕਲਸੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) 5 ਪੰਜਾਬ ਐਨ ਸੀ ਸੀ ਬਟਾਲੀਅਨ ਵਲੋਂ ਪਿੰਡ ਫਤਿਹਪੁਰ ਰਾਜਪੁਤਾ ਦੇ ਨਵੋਦਿਆ ਵਿਦਿਆਲਿਆ ਵਿਖੇ ਚਲਾਏ ਜਾ ਰਹੇ ਸਾਲਾਨਾ ਟਰੇਨਿੰਗ ਕੈਪ ਵਿਖੇ ਕਰਨਲ ਐਨ ਐਸ ਕਲਸੀ ਨੇ ਕੈਡਿਟਾਂ ਨੂੰ ਆਪਣੇ ਆਪ ਲਈ ਆਪਣੇ ਘਰ ਪਰਿਵਾਰ ਰਾਸ਼ਟਰ ਸਮਾਜ ਅਤੇ ਵਾਤਾਵਰਨ ਆਚਰਨ ਸਿਹਤ ਫਰਜ਼ਾਂ ਮਰਿਆਦਾਵਾਂ ਅਤੇ ਨਿਯਮਾਂ ਕਾਨੂੰਨਾਂ ਪ੍ਰਤੀ ਵਫਾਦਾਰ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪੰਜਾਬ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ, ਕੌਂਸਲਰ ਅਮ੍ਰਿੰਤ ਪਾਲ ਸਿੰਘ, ਰੈਡ ਕਰਾਸ ਦੇ ਸੇਵਾਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਅਤੇ ਉਪਕਾਰ ਸਿੰਘ ਨੇ ਨਸ਼ਿਆ ਅਪਰਾਧਾਂ ਹਾਦਸਿਆਂ ਬਿਮਾਰੀਆਂ ਨਫਰਤਾਂ ਆਕੜ ਹੰਕਾਰ ਕਾਰਨ ਬਰਬਾਦ ਹੋ ਰਹੇ ਘਰ ਪਰਿਵਾਰਾਂ ਅਤੇ ਬੱਚਿਆਂ ਅਤੇ ਨੌਜਵਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਬੇਨਤੀ ਕੀਤੀ

ਚੰਗੇ ਮਿੱਤਰ ਵਫਾਦਾਰ ਬੱਡੀ ਬਣਕੇ ਆਪਣੇ ਸਾਥੀਆਂ ਪਰਿਵਾਰਕ ਮੈਂਬਰਾਂ ਅਤੇ ਗਲੀ ਮੁਹੱਲੇ ਦੇ ਨੋਜਵਾਨਾਂ ਨੂੰ ਨਸ਼ਿਆ ਅਪਰਾਧਾਂ ਆਰਾਮ ਪ੍ਰਸਤੀ ਐਸ ਪ੍ਰਸਤੀ ਲਾਲਚ ਆਕੜ ਹੰਕਾਰ ਅਤੇ ਤਣਾਓ ਤੋਂ ਬਚਾਓ ਅਤੇ ਸਖਤ ਮਿਹਨਤ ਸਹਿਣਸ਼ੀਲਤਾ ਸਬਰ ਅਨੁਸ਼ਾਸਨ ਨਾਲ ਜਿ਼ੰਦਗੀ ਵਿਚ ਅਗੇ ਵਧਣ ਸਨਮਾਨ ਖੁਸ਼ੀਆ ਪਾਉਣ ਲਈ ਯਤਨ ਕਰਦੇ ਰਹੋ।ਬਲੱਡ ਬੈਂਕ ਰਾਜਿੰਦਰਾ ਹਸਪਤਾਲ ਦੇ ਪਬਲੀਸਿਟੀ ਅਫਸਰ ਸ੍ਰੀ ਸੁਖਵਿੰਦਰ ਨੇ ਖੂਨ ਦਾਨ ਦੀ ਮਹੱਤਤਾ ਦਸਦੇ ਹੋਏ ਬੇਨਤੀ ਕੀਤੀ ਕਿ ਹਰੇਕ ਸਿਹਤਮੰਦ ਨੋਜਵਾਨ ਜਿਸ ਦੀ ਉਮਰ 18 ਤੋਂ 65 ਸਾਲਾਂ ਤੱਕ ਹੈ ਸਾਲ ਵਿੱਚ ਦੋ ਤਿੰਨ ਵਾਰ ਖੂਨ ਦਾਨ ਕਰਨਾ ਉਸ ਲਈ ਅਤੇ ਮਰੀਜ਼ਾਂ ਲਈ ਲਾਭਦਾਇਕ ਹੈ ਕਿਉਂਕਿ ਲਗਾਤਾਰ ਖੂਨ ਦਾਨ ਕਰਨ ਨਾਲ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਸਨਮਾਨ ਵਧਦੇ ਹਨ ਅਤੇ ਇਨਸਾਨ ਖੂਨ ਲੈਣ ਵਾਲਿਆਂ ਦੀਆਂ ਦੁਆਵਾਂ ਅਸ਼ੀਰਵਾਦ ਧੰਨਵਾਦ ਰਾਹੀ ਸਿਹਤਮੰਦ ਖੁਸ਼ਹਾਲ ਸੁਰੱਖਿਅਤ ਤੰਦਰੁਸਤ ਰਹਿੰਦੇ ਹਨ। ਸਾਰੇ ਕੈਡਿਟਾਂ ਨੇ ਆਪਣੇ ਕਮਾਂਡਿੰਗ ਅਫਸਰ ਕਰਨਲ ਸਾਹਿਬ ਸਾਰੇ ਸਟਾਫ ਮੈਂਬਰਾਂ ਅਤੇ ਬਾਹਰੋ ਆਕੇ ਵੱਡਮੁੱਲੀ ਜਾਣਕਾਰੀ ਦੇਣ, ਕੈਪ ਪ੍ਰਬੰਧਾਂ ਫੌਜੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *