ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਾਲਾਨਾ ਅੰਤਰ ਰਾਸ਼ਟਰੀ ਕਾਨਫਰੰਸ ਲੜੀ ਸਬੰਧੀ ਕੀਤੀ ਗਈ ਪਹਿਲੀ ਮੀਟਿੰਗ

ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਵਾਇਸ ਚਾਂਸਲਰ ਡਾ ਪਰਿਤ ਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਾਲਾਨਾ ਅੰਤਰਰਾਸ਼ਟਰੀ ਕਾਨਫਰੰਸ ਲੜੀ ਬਾਰੇ ਪਹਿਲੀ ਇਕੱਤਰਤਾ ਹੋਈ। ਜ਼ਿਕਰਯੋਗ ਹੈ ਕਿ ਇਹ ਕਾਨਫਰੰਸ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਸਮਕਾਲੀ ਸਰੋਕਾਰ” ਵਿਸ਼ੇ ਤੇ ਹਰ ਸਾਲ ਕਰਵਾਈ ਜਾਵੇਗੀ। ਕਾਨਫਰੰਸ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਵਾਈਸ-ਚਾਂਸਲਰ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਦਰਸ਼ਨ, ਭਾਸ਼ਾ, ਸਮਾਜ-ਸ਼ਾਸਤਰ ਅਤੇ ਵਿਗਿਆਨ ਸੰਬੰਧੀ ਪ੍ਰਾਪਤ ਹੁੰਦੀ ਸੇਧ ਬਾਰੇ ਖੋਜ-ਭਰਪੂਰ ਪਰਚੇ ਪੜ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਇਲਾਵਾ ਅੰਤਰਰਾਸ਼ਟਰੀ ਖੋਜੀਆਂ ਅਤੇ ਵਿਦਵਾਨਾਂ ਨੂੰ ਇਸ ਕਾਨਫਰੰਸ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਕਾਨਫਰੰਸ ਵਿਚ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਲਈ ਰਜਿਸਟ੍ਰੇਸ਼ਨ ਫੀਸ ਤੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮੂਹ ਵਿਦਵਾਨ ਕੈਂਪਸ ਵਿਖੇ ਪਰਚੇ ਪੜ੍ਹਨਗੇ ਜਦਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਲਈ ਆਨਲਾਈਨ ਸਹੂਲਤ ਦਿੱਤੀ ਜਾਵੇਗੀ। ਅੱਜ ਦੀ ਇਕੱਤਰਤਾ ਵਿੱਚ ਇਸ ਕਾਨਫਰੰਸ ਦੇ ਸਿਰਲੇਖ, ਮੁੱਖ ਵਿਸ਼ੇ ਅਤੇ ਉਪ ਵਿਸ਼ਿਆ ਸਬੰਧੀ ਵਿਚਾਰ ਕੀਤੀ ਗਈ ਅਤੇ ਫੈਸਲਾ ਕੀਤਾ ਕਿ ਉਕਤ ਦੋ ਰੋਜ਼ਾ ਕਾਨਫਰੰਸ ਉਕਤ ਕਾਨਫਰੰਸ 2-3 ਮਾਰਚ, 2023 ਨੂੰ ਕਰਵਾਈ ਜਾਵੇਗੀ। ਇਸ ਇਕੱਤਰਤਾ ਵਿੱਚ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਅਤੇ ਮੁਖੀ, ਪੰਜਾਬੀ ਵਿਭਾਗ, ਡਾ. ਅੰਕਦੀਪ ਕੌਰ ਅਟਵਾਲ, ਲੋਕ ਸੰਪਰਕ ਅਫਸਰ ਅਤੇ ਮੁਖੀ, ਅੰਗਰੇਜ਼ੀ ਵਿਭਾਗ, ਡਾ. ਕਿਰਨਦੀਪ ਕੌਰ, ਮੁਖੀ ਧਰਮ ਅਧਿਐਨ ਵਿਭਾਗ, ਡਾ ਹਰਦੇਵ ਸਿੰਘ, ਧਰਮ ਅਧਿਐਨ ਵਿਭਾਗ, ਡਾ. ਨਵਸ਼ਗਨ ਕੌਰ, ਡਾ. ਹਰਨੀਤ ਕੌਰ, ਡਾ. ਨਰਿੰਦਰ ਕੌਰ, ਅਤੇ ਡਾ. ਸਵਰਲੀਨ ਕੌਰ ਸ਼ਾਮਲ ਹੋਏ।

Leave a Reply

Your email address will not be published. Required fields are marked *