ਪਟਿਆਲਾ

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪਿੰਡਾਂ ਵਿੱਚ ਮੀਟਿੰਗਾਂ ਕਰਕੇ 12 ਜੁਲਾਈ ਡੀ.ਸੀ. ਦਫਤਰ ਪਟਿਆਲਾ ਦੇ ਘਿਰਾਓ ਦੀਆਂ ਤਿਆਰੀਆਂ ਸ਼ੁਰੂ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾਕਲਾਂ ਅਤੇ ਧਰਮਵੀਰ ਹਰੀਗੜ੍ਹ ਨੇ ਪ੍ਰੈਸ ਨੂੰ ਕਿਹਾ ਕਿ ਪਿਛਲੇ ਦਿਨੀ ਕਮੇਟੀ ਵੱਲੋਂ ਡੀ.ਸੀ. ਦਫਤਰ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਡੀ.ਡੀ.ਪੀ.ਓ. ਪਟਿਆਲਾ ਨਾਲ ਆਗੂ ਦੀ ਮੀਟਿੰਗ ਤੈਅ ਹੋਈ ਜਿਸ ਵਿੱਚ ਜੋ ਸਰਕਾਰ ਨਾਲ ਤੈਅ ਹੋਇਆ ਉਸ ਸਬੰਧੀ ਪਿੰਡਾਂ ਦੇ ਰੁਕੇ ਹੋਏ ਮਾਮਲੇ ਜਲਦ ਨਿਬੇੜਨ ਦਾ ਡੀ.ਡੀ.ਪੀ. ਸਾਹਿਬ ਨੇ ਵਾਇਦਾ ਕੀਤਾ ਪਰ ਮੀਟਿੰਗ ਹੋਈ ਨੂੰ ਕਈ ਦਿਨ ਹੋ ਚੁੱਕੇ ਹਨ ਪਰ ਮਾਮਲੇ ਨਿਬੇੜਨ ਵਿੱਚ ਅਧਿਕਾਰੀਆਂ ਵਲੋਂ ਆਗੂਆਂ ਨੂੰ ਲਾਰੇ ਲਾਏ ਜਾ ਰਹੇ ਹਨ। ਜਿਸ ਸਬੰਧੀ ਆਗੂਆਂ ਨੇ ਵੱਖ—ਵੱਖ ਪਿੰਡਾਂ ਵਿੱਚ ਮੀਟਿੰਗ ਸ਼ੁਰੂ ਕਰਕੇ 12 ਜੁਲਾਈ ਨੂੰ ਡੀ.ਸੀ. ਦਫਤਰ ਪਟਿਆਲਾ ਦੇ ਘਿਰਾਓ ਦੀਆਂ ਤਿਆਰੀਆਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਧਰਨਾ ਹਰ ਹਾਲਤ ਵਿੱਚ ਡੀ.ਸੀ. ਦਫਤਰ ਪਟਿਆਲਾ ਅੱਗੇ ਲੱਗੇਗਾ।

ਉਸ ਤੋਂ ਇਲਾਵਾ ਮਿਤੀ 08—07—2022 ਨੰੂੰ ਐਸ.ਡੀ.ਐਮ. ਨਾਭਾ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਜਬਰ ਵਿਰੋਧੀ ਸਾਝਾ ਮਜਦੂਰ ਮੋਰਚਾ ਵੱਲੋਂ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਮੰਗਾਂ, ਘੱਟ ਗਿਣਤੀਆਂ ਤੇ ਬੁੱਧੀਜੀਵੀਆਂ ਤੇ ਤਸੱਦਦ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਕਰਨ ਸਬੰਧੀ, ਭਾਰਤ ਦੀ ਸਤਾ ਵਿੱਚ ਰਾਜ ਕਰ ਰਹੀ ਫਾਸੀਵਾਦੀ ਭਾਜਪਾ ਸਰਕਾਰ ਦੇ ਫਾਸੀ ਹਮਲੇ ਨੂੰ ਰੋਕਣ ਸੰਬੰਧੀ ਜੋ ਮੰਗ ਪੱਤਰ ਜਬਰ ਵਿਰੋਧੀ ਸਾਂਝਾ ਮਜਦੂਰ ਮੋਰਚਾ ਵਲੋਂ ਦਿੱਤਾ ਜਾ ਰਿਹਾ ਹੈ ਉਸ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸ਼ਮੂਲੀਅਤ ਕਰੇਗੀ।

Leave a Reply

Your email address will not be published. Required fields are marked *