ਪਟਿਆਲਾ

ਵਿਭਾਗ ਕੋਲ ਭੇਜੀ ਸ਼ਿਕਾਇਤ ਤੋਂ ਭੜਕੇ ਅਧਿਆਪਕਾਂ ਵੱਲੋਂ ਸਕੂਲ ਦਾ ਅਕਸ ਵਿਗਾੜਨ ਦੀ ਕੋਸ਼ਿਸ – ਮੈਨੇਜਮੈਂਟ

ਅਧਿਆਪਕਾਂ ਤੇ ਲੱਗੇ ਦੋਸ਼ਾ ਦਾ ਫੈਸਲਾ ਡੀ.ਪੀ.ਆਈ. ਅਤੇ ਮੈਨੇਜਮੈਂਟ ਕਰਨਗੇ – ਜਿੰਦਰਜੀਤ ਢਿਲੋਂ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਲੰਘੇ ਦਿਨੀ ਮਹਿੰਦਰਾ ਕੰਨਿਆਂ ਮਹਾ ਵਿਦਿਆਲਾ ਦੇ ਕੁਲ ਅਧਿਆਪਕਾਂ ਵੱਲੋਂ ਮੀਡੀਆ ਦੇ ਵੱਖ-ਵੱਖ ਸਾਧਨਾਂ ਰਾਹੀ ਸਕੂਲ ਦਾ ਅਕਸ ਵਿਗਾੜਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜਦੋਂਕਿ ਉਨ੍ਹਾਂ ਚਾਰ ਅਧਿਆਪਕਾ ਖਿਲਾਫ ਡੀ.ਪੀ.ਆਈ. ਅਤੇ ਸਕੂਲ ਮੈਨੇਜਮੈਂਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਫੈਸਲਾ ਵਿਚਾਰ ਅਧੀਨ ਹੈ। ਇਸ ਸੰਬੰਧੀ ਸਕੂਲ ਪ੍ਰਸ਼ਾਸਨ ਵੱਲੋਂ ਸ਼ਪਸ਼ਟੀਕਰਨ ਦਿੰਦੇ ਹੋਏ ਦੱਸਿਆ ਗਿਆ ਕਿ ਸਕੂਲ ਦੇ ਕੁਝ ਅਧਿਆਪਕਾਂ ਵੱਲੋਂ ਜਾਣ ਬੁਝ ਕੇ ਅਤੇ ਆਪਣੇ ਖਿਲਾਫ ਡੀ.ਪੀ.ਆਈ. ਅਤੇ ਸਕੂਲ ਮੈਨੇਜਮੈਂਟ ਕੋਲ ਪਹੁੰਚੀ ਸ਼ਿਕਾਇਤ ਤੋਂ ਭੜਕ ਕੇ ਇਹੋ ਜਿਹੀ ਹਰਕਤ ਕੀਤੀ ਜਾ ਰਹੀ ਹੈ। ਸਕੂਲ ਪ੍ਰਿੰਸੀਪਲ – ਜਿੰਦਰਜੀਤ ਢਿਲੋਂ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਸਿੱਖਿਆ ਵਿਭਾਗ ਅਤੇ ਮੈਨੇਜਮੈਂਟ ਦੇ ਫੈਸਲੇ ਤੋਂ ਸਕੂਲ ਮੈਨੇਜਮੈਂਟ ਦੇ ਖਿਲਾਫ ਦੋਸ਼ ਲਗਾਉਣੇ ਗਲਤ ਹਨ, ਜਦੋਂ ਤੱਕ ਡੀ.ਪੀ.ਆਈ. ਵਿਭਾਗ ਅਤੇ ਸਕੂਲ ਮੈਨੇਜਮੈਂਟ ਆਪਣਾ ਤੋਂ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਕੁਝ ਵੀ ਕਹਿਣਾ ਗਲਤ ਹੈ। ਉਨ੍ਹਾਂ ਕਿਹਾ ਕਿ ਉਕਤ ਅਧਿਆਪਕਾ ਵੱਲੋਂ ਸਕੂਲ ਮੈਨੇਜਮੈਂਟ ਖਿਲਾਫ ਦੋਸ਼ਾ ਨੂੰ ਲਗਾਉਣਾ ਅਤੇ ਸਕੂਲ ਵਿੱਚ ਹੋਰਨਾਂ ਅਧਿਆਪਕਾਂ ਅਤੇ ਮੈਨੇਜਮੈਂਟ ਨੂੰ ਮਾੜੀ ਸ਼ਬਦਾਵਲੀ ਬੋਲਣਾ, ਅਨੁਸ਼ਾਸ਼ਨਹੀਨਤਾ ਅਤੇ ਸਕੂਲ ਦਾ ਅਕਸ ਖਾਰਬ ਕਰਨ ਲਈ ਜਾਣ ਬੁਝ ਕੇ ਕੀਤੀਆਂ ਸ਼ਿਕਾਇਤਾਂ ਖਿਲਾਫ ਉਕਤ ਅਧਿਆਪਕਾਂ ਵਿੱਚੋਂ ਇੱਕ ਨੂੰ ਜਾਂਚ ਦੇ ਪੂਰਾ ਹੋਣ ਤੱਕ ਸਸਪੈਂਡ ਕੀਤਾ ਗਿਆ। ਜਦੋਂ ਕਿ ਦੂਸਰੇ ਅਧਿਆਪਕਾਂ ਖਿਲਾਫ ਮੈਨੇਜਮੈਂਟ ਵੱਲੋਂ ਦੂਸਰੀ ਵਾਰ ਕਾਰਨ ਦੱਸੋ ਨੋਟਿਸ ਭੇਜੇ ਜਾ ਚੁੱਕੇ ਹਨਿ, ਜਿਸ ਕਾਰਨ ਫੈਸਲਾ ਵਿਚਾਰ ਅਧੀਨ ਹੈ।

ਇਸ ਤੋਂ ਇਲਾਵਾ ਉਕਤ ਅਧਿਆਪਕਾਂ ਵਿੱਚੋਂ ਇੱਕ ਅਧਿਆਪਕਾ ਵੱਲੋਂ ਡੀ.ਪੀ.ਆਈ. ਵਿਭਾਗ ਤੇ ਕੁਝ ਕਲਰਕ ਕਰਮਚਾਰੀਆਂ ਨੂੰ ਜਾਂਚ ਦੀ ਫਾਇਲ ਦੱਬ ਰੱਖਣ ਦੇ ਦੋਸ਼ ਵੀ ਲਗਾਏ ਹਨ। ਇਸ ਮੌਕੇ ਤੇ ਗੱਲਬਾਤ ਕਰਦਿਆਂ ਸਕੂਲ ਪ੍ਰਸ਼ਾਸ਼ਨ ਨੇ ਦੱਸਿਆ ਕਿ ਉਕਤ ਅਧਿਆਪਕਾ ਵਿੱਚੋਂ ਇੱਕ ਸੀਨੀਅਰ ਅਧਿਆਪਕਾ ਵੱਲੋਂ ਸਕੂਲ ਦੇ ਰਿਕਾਰਡ ਨਾਲ ਛੇੜਛਾੜ ਵੀ ਕੀਤੀ ਗਈ ਸੀ ਜਿਸ ਸੰਬੰਧੀ ਸਕੂਲ ਪ੍ਰਸ਼ਾਸ਼ਨ ਕੋਲ ਉਕਤ ਅਧਿਆਪਕਾ ਦੀ ਵੀਡਿੳ ਵੀ ਮੌਜੂਦ ਹੈ ਅਤੇ ਇਹ ਵੀਡਿੳ ਜਿਲ੍ਹਾ ਸਿੱਖਿਆ ਅਫਸਰ ਸਮੇਤ ਡੀ.ਪੀ.ਆਈ. ਨੁੰ ਵੀ ਭੇਜੀ ਗਈ ਹੈ, ਜਿਸ ਤੇ ਫਿਲਹਾਲ ਕਾਰਵਾਈ ਨਹੀਂ ਹੋਈ ਹੈ। ਇਸ ਤੋਂ ਇਲਾਵਾ ਇਸੇ ਅਧਿਆਪਕਾ ਵੱਲੋਂ ਕਰੋਨਾ ਕਾਲ ਸਮੇਂ ਦੌਰਾਨ ਤਕਰੀਬਨ ਸੱਤ ਮਹੀਨੇ ਸਕੂਲ ਪ੍ਰਸ਼ਾਸ਼ਨ ਨੂੰ ਬਿਨ੍ਹਾ ਸੂਚਿਤ ਕੀਤੇ ਸਕੂਲ ਤੋਂ ਗੈਰ-ਹਾਜ਼ਰ ਰਹਿਣ ਦੀ ਵੀ ਜਾਣਕਾਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ। ਉਕਤ ਤੋਂ ਇਲਾਵਾ ਦੋ ਹੋਰਨਾਂ ਅਧਿਆਪਕਾਂ ਨੇ ਇਸ ਅਧਿਆਪਕਾ ਨਾਲ ਮਿਲਕੇ ਸਕੂਲ ਖਿਲਾਫ ਘਪਲੇਬਾਜੀ ਤੇ ਹੋਰਨਾਂ ਸ਼ਿਕਾਇਤਾ ਸੰਬੰਧੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ, ਜਿਸਤੇ ਸਿੱਖਿਆ ਵਿਭਾਗ ਵੱਲੋਂ ਬਿਨ੍ਹਾਂ ਕਿਸੇ ਨੋਟਿਸ ਦੇ ਚੈਕਿੰਗ ਅਤੇ ਪੜਤਾਲ ਕੀਤੀ ਗਈ, ਪਰ ਉਸ ਪੜਤਾਲ ਦੀ ਜਾਂਚ ਰਿਪੋਰਟ ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਕੂਲ ਨੂੰ ਨਹੀਂ ਦਿੱਤੀ ਗਈ। ਮੈਨੇਜਮੈਂਟ ਨੇ ਹੋਰ ਦੱਸਿਆ ਕਿ ਉਕਤ ਅਧਿਆਪਕਾ ਸਮੇਤ ਤਿੰਨ ਹੋਰਨਾਂ ਅਧਿਆਪਕਾਂ ਨੂੰ ਵੀ ਵੱਖ-ਵੱਖ ਸਮੇਂ ਤੇ ਕਾਰਣ ਦੱਸੋ ਨੋਟਿਸ ਭੇਜੇ ਜਾਂਦੇ ਹਨ ਤਾਂ ਅਧਿਆਪਕਾਂ ਵੱਲੋਂ ਜਵਾਬ ਦੀ ਜਗ੍ਹਾ ਮੈਨੇਜਮੈਂਟ ਦੀ ਹੋਂਦ ਤੇ ਹੀ ਸਵਾਲ ਚੁੱਕੇ ਗਏ ਹਨ। ਜਦੋਂ ਕਿ ਉਕਤ ਮੈਨੇਜਮੈਂਟ ਨੇ ਹੀ ਉਨ੍ਹਾਂ ਦੇ ਨਿਯੁਕਤੀ ਪੱਤਰ ਜਾਰੀ ਕੀਤੇ ਹੋਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਢਿਲੋਂ ਨੇ ਦੱਸਿਆ ਕਿ ਉਕਤ ਅਧਿਆਪਕਾਂ ਵਿੱਚੋਂ ਇੱਕ ਅਧਿਆਪਕਾ ਦੀ ਜਾਂਚ ਡੀ.ਪੀ.ਆਈ. ਵਿਭਾਗ ਅਤੇ ਹੋਰਨਾਂ ਤਿੰਨ ਦੀ ਜਾਂਚ ਸਕੂਲ ਮੈਨੇਜਮੈਂਟ ਵੱਲੋਂ ਕੀਤੀ ਜਾ ਰਹੀ ਹੈ। ਡੀ.ਪੀ.ਆਈ. ਵਿਭਾਗ ਵੱਲੋਂ ਫੈਸਲਾ ਆਉਣ ਤੋ ਬਾਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਡੀ.ਪੀ.ਆਈ. ਵਿਭਾਗ ਵੱਲੋਂ ਸ਼ਿਕਾਇਤਕਰਤਾ ਅਤੇ ਸਕੂਲ ਪ੍ਰਸ਼ਾਸ਼ਨ ਨੂੰ ਹਾਜ਼ਿਰ ਹੋਣ ਲਈ ਮੁੱਖ ਦਫਤਰ ਵਿਖੇ ਬੁਲਾਇਆ ਗਿਆ ਹੈ। ਸਕੂਲ ਪ੍ਰਸ਼ਾਸ਼ਨ ਇਸ ਮਾਮਲੇ ਸੰਬੰਧੀ ਰਿਕਾਰਡ ਸਮੇਤ ਡੀ.ਪੀ.ਆਈ. ਦਫਤਰ ਵਿਖੇ ਅਗਲੇ ਹਫਤੇ ਹਾਜ਼ਰ ਹੋਵੇਗਾ।

Leave a Reply

Your email address will not be published. Required fields are marked *