ਪੰਜਾਬਪਟਿਆਲਾ

ਹਲਕਾ ਅਮਲੋਹ ਦੇ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਕੀਤਾ ਗਿਆ ਦਾਵਤ ਸਮਾਗਮ।

ਰਾਜੂ ਖੰਨਾ ਨੇ ਸਮਾਗਮ ਵਿੱਚ ਸ਼ਾਮਲ ਹੋ ਕਿ ਦਿੱਤੀ ਸਮੁੱਚੇ ਭਾਈਚਾਰੇ ਨੂੰ ਵਧਾਈ।

ਅਮਲੋਹ,12 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੁਸਲਿਮ ਭਾਈਚਾਰੇ ਦੇ ਪਿਛਲੇ ਦਿਨੀਂ ਲੰਘੇ ਈਦ ਤਿਉਹਾਰ ਦੇ ਸਬੰਧ ਵਿੱਚ ਅੱਜ ਹਲਕਾ ਅਮਲੋਹ ਦੇ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਮਹਾਰਾਜਾ ਪੈਲਿਸ ਭੱਦਲਥੂਹਾ (ਅਮਲੋਹ) ਵਿਖੇ ਦਾਵਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਿਥੇ ਹਲਕਾ ਅਮਲੋਹ ਤੋਂ ਵੱਖ ਵੱਖ ਧਰਮਾਂ ਦੇ ਆਗੂਆਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਕਿ ਭਾਈਚਾਰੇ ਨਾਲ ਖੁਸ਼ੀ ਸਾਂਝੀ ਕੀਤੀ ਗਈ। ਉਂਥੇ ਇਸ ਦਾਵਤ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਤਿਉਹਾਰ ਤੇ ਵਧਾਈ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਿਉਹਾਰ ਦੁਨੀਆਂ ਭਰ ਵਿੱਚ ਭਾਈਚਾਰੇ ਵੱਲੋਂ ਏਕਤਾ ਦਾ ਸਬੂਤ ਦਿੰਦੇ ਹੋਏ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿਥੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਉਂਥੇ ਇਹ ਤਿਉਹਾਰ ਲੋਕਾਈ ਵਿੱਚ ਵੱਡਾ ਸੰਦੇਸ਼ ਵੀ ਦਿੰਦੇ ਹਨ।

ਰਾਜੂ ਖੰਨਾ ਨੇ ਅੱਜ ਦੇ ਦਾਵਤ ਸਮਾਗਮ ਲਈ ਜਿਥੇ ਮੁਸਲਿਮ ਵਿੰਗ ਦੇ ਸੀਨੀਅਰ ਆਗੂ ਕੇਵਲ ਖਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਉਥੇ ਕੇਵਲ ਖਾ ਧਰਮਗੜ ਦੀ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਦਾਵਤ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜਣ ਤੇ ਹਲਕਾ ਅਮਲੋਹ ਦੇ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ।ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਰਣਜੀਤ ਸਿੰਘ ਘੋਲਾ,ਨਾਜਰਖਾ,ਰਫੀ ਮੁਹੰਮਦ,ਬਾਬਨਦੀਨ,ਸਾਹਬਦੀਨ,ਕੇਵਲ ਖਾ ਖਨਿਆਣ,ਸਲੀਮ ਖਾ,ਸਰਾਜਦੀਨ,ਅਨਵਰ ਖਾਂ, ਅਵਤਾਰ ਸਿੰਘ ਸੰਧਰੌਲੀ, ਸੁਰਜੀਤ ਸਿੰਘ ਸਾਬਕਾ ਸਰਪੰਚ ਬਰੌਗਾ, ਗੁਰਦੀਪ ਸਿੰਘ ਲਾਡੀ ਸਾਬਕਾ ਸਰਪੰਚ ਮਾਜਰਾ ,ਦਿਲਬਰ ਖਾਂ,ਸਿਤਾਰ ਖਾਂ,ਅਕਬਰ ਖਾ,ਸਲਾਮਦੀਨ ਘੁੱਲੂਮਾਜਰਾ, ਗੁਰਜੰਟ ਸਿੰਘ ਬਰੌਗਾ,ਡਾ ਜਸਵੰਤ ਸਿੰਘ,ਬਿੰਦਰ ਸਿੰਘ ਖਨਿਆਣ, ਕਰਨੈਲ ਸਿੰਘ ਕੈਲੀ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਆਗੂ ਮੌਜੂਦ ਸਨ।

Leave a Reply

Your email address will not be published. Required fields are marked *