ਪਟਿਆਲਾ

ਮੁਸ਼ਕਲਾਂ ਉਚਾਈਆਂ ਵੱਲ ਅਤੇ ਆਰਾਮਪ੍ਰਸਤੀ ਮੁੱਫਤਖੋਰੀ ਕੰਮਚੋਰੀ ਤਬਾਹੀ ਵਲ ਲੈਕੇ ਜਾਂਦੇ।

ਪਟਿਆਲਾ 13 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਦੁਬਈ ਦੇ ਸੰਸਥਾਪਕ ਸ਼ੇਖ਼ ਰਾਸ਼ਿਦ ਬਿਨ ਅਲ ਮਕਤੂਮ ਨੂੰ ਜਦੋਂ ਕਿਸੇ ਪੱਤਰਕਾਰ ਨੇ ਉਨ੍ਹਾਂ ਦੇ ਦੇਸ਼ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੇਰੇ ਦਾਦਾ ਪੜਦਾਦਾ ਊਠ ਦੀ ਸਵਾਰੀ ਕਰਦੇ ਕੱਚੇ ਘਰਾਂ ਵਿੱਚ ਰਹਿੰਦੇ ਸਨ ਦੂਰ ਦੁਰਾਡੇ ਤੋਂ ਪਾਣੀ ਭਰਕੇ ਲਿਆਉਦੇ ਅਤੇ ਦਿਨ ਰਾਤ ਸਖਤ ਮਿਹਨਤ ਕਰਦੇ ਸਨ, ਮੇਰੇ ਪਿਤਾ ਵੀ ਊਠ ਦੀ ਸਵਾਰੀ ਕਰਦੇ ਸਨ, ਅਤੇ ਉਹ ਵੀ ਸਖਤ ਮਿਹਨਤ ਕਰਦੇ ਸਨ, ਉਨਾਂ ਸਾਰਿਆਂ ਦੀ ਕਮਾਈ ਦੌਲਤ ਨਾਲ ਅਸੀ ਅਮੀਰ ਹੋਏ ਅਤੇ ਮੈਂ ਮਰਸਡੀਜ਼ ਦੀ ਸਵਾਰੀ ਕਰਦਾ ਹਾਂ,ਮੇਰੀ ਕਮਾਈ ਸਾਨੋ ਸੋਕਤ ਅਨੁਸਾਰ ਮੇਰਾ ਪੁੱਤਰ ਲੈਂਡ ਰੋਵਰ ਦੀ ਸਵਾਰੀ ਕਰਦਾ ਹੈ। ਅਤੇ ਮੇਰਾ ਪੋਤਾ ਲੈਂਡ ਰੋਵਰ ਦੀ ਸਵਾਰੀ ਕਰਨ ਜਾ ਰਿਹਾ ਹੈ। ਪਰ ਮੇਰੇ ਪੜਪੋਤੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦੁਬਾਰਾ ਊਠ ਦੀ ਸਵਾਰੀ ਕਰਨੀ ਪਵੇਗੀ। ਉਹ ਕਿਉਂ ਉਸਨੇ ਪੁੱਛਿਆ? ਅਤੇ ਉਸਦਾ ਜਵਾਬ ਸੀ, ਮੁਸ਼ਕਲਾਂ ਗਰੀਬੀ ਮੁਸੀਬਤਾਂ ਦੇ ਹਾਲਾਤ ਬਚਪਨ ਜਵਾਨੀ ਨੂੰ ਤਾਕਤਵਰ ਅਨੁਸਾਸਿਤ ਆਗਿਆਕਾਰੀ ਵਫਾਦਾਰ ਜੁੰਮੇਵਾਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਹਨ , ਸਖਤ ਮਿਹਨਤੀ ਆਗਿਆਕਾਰੀ ਅਨੁਸਾਸਿਤ ਤਾਕਤਵਰ ਸਬਰ ਸਾਤੀ ਜਿੰਦਗੀ ਅਤੇ ਪਰਿਵਾਰ ਨੂੰ ਆਸਾਨ ਸਮਾਂ ਬਣਾਕੇ ਦਿੰਦੇ ਹਨ। ਆਸਾਨ ਸਮਾਂ ਆਰਾਮਪ੍ਰਸਤੀ ਬਿਨਾਂ ਮਿਹਨਤ ਦੇ ਮਿਲੀ ਧੰਨ ਦੌਲਤ ਵੱਧ ਸਹੂਲਤਾਂ ਬਚਪਨ ਜਵਾਨੀ ਨੂੰ ਕਮਜ਼ੋਰ ਕੰਮਚੋਰ ਨਸ਼ਈ ਅਪਰਾਧੀ ਬਿਮਾਰ ਬਣਾਉਂਦੇ ਹਨ। ਬਹੁਤ ਸਾਰੇ ਲੋਕ ਇਹ ਗੱਲ ਨਹੀਂ ਸਮਝਣਗੇ, ਕਿਉਂਕਿ ਆਰਾਮ ਪ੍ਰਸਤੀ ਐਸ ਪ੍ਰਸਤੀ ਬਿਨਾਂ ਮਿਹਨਤ ਮਜ਼ਦੂਰੀ ਕੀਤੇ ਬਿਨਾਂ ਪਸੀਨਾ ਬਹਾਏ ਮਿਲੇ ਸੁੱਖ ਸਹੂਲਤਾਂ ਧੰਨ ਦੌਲਤ ਅਤੇ ਆਰਾਮ ਪ੍ਰਸਤੀ ਦੇ ਸਾਧਨ ਬਚਪਨ ਜਵਾਨੀ ਨੂੰ ਤਬਾਹ ਬਰਬਾਦ ਨਿਕੰਮੇ ਕੰਮਚੋਰ ਕਮਜੋਰ ਡਰਪੋਕ ਨਸ਼ਈ ਬਣਾਉਂਦੇ ਹਨ

ਇਸ ਲਈ ਸਾਡੇ ਦਾਦੇ ਦਾਦੀਆਂ ਪੜਦਾਦਿਆ ਅਤੇ ਪੜਦਾਦੀਆਂ ਨੇ ਆਪਣੇ ਬੱਚਿਆਂ ਨੋਜਵਾਨਾਂ ਨੂੰ ਆਰਾਮ ਪ੍ਰਸਤੀ ਐਸ ਪ੍ਰਸਤੀ ਮੁਫਤਖੋਰੀ ਕੰਮਜ਼ੋਰੀ ਆਕੜ ਹੰਕਾਰ ਲਾਲਚ ਨਫਰਤਾਂ ਕਰੋਧ ਤੋਂ ਬਚਾਇਆਂ ਅਪਣੇ ਨਾਲ ਹਰ ਕੰਮਕਾਜ ਵਿੱਚ ਨਾਲ ਲਗਾਇਆ ਪਰ ਅੱਜ ਦੇ ਮਾਪੇ ਆਪਣੇ ਬਜੁਰਗਾਂ ਦੀ ਸਖਤ ਮਿਹਨਤ ਇਮਾਨਦਾਰੀ ਵਫਾਦਾਰੀ ਨਾਲ ਕਮਾਈ ਦੌਲਤ ਕੋਠੀਆਂ ਮਹਿਲ ਕਾਰਾਂ ਜੋ ਅੱਜ ਦੇ ਮਾਪਿਆਂ ਨੂੰ ਅਤੇ ਅੱਜ ਦੇ ਬੱਚਿਆਂ ਨੋਜਵਾਨਾਂ ਨੂੰ ਆਸਾਨੀ ਨਾਲ ਮਿਲ ਰਹੀਆਂ ਹਨ, ਸੱਭ ਨੂੰ ਤਬਾਹੀ ਬਰਬਾਦੀ ਬਿਮਾਰੀਆਂ ਪਰੇਸ਼ਾਨੀਆਂ ਅਤਿਆਚਾਰ ਲੁੱਟਮਾਰ ਧੱਕੇਸ਼ਾਹੀ ਅੱਤਵਾਦ ਗੈਗਸਟਰਾਂ ਜੇਲਾਂ ਵਲ ਲੈਕੇ ਜਾ ਰਹੇ ਹਨ। ਪਰ ਤੁਹਾਨੂੰ ਬਚਪਨ ਅਤੇ ਜਵਾਨੀ ਨੂੰ ਬਚਾਉਣ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਸਖਤ ਮਿਹਨਤ ਸਹਿਣਸ਼ੀਲਤਾ ਸਬਰ ਅਨੁਸ਼ਾਸਨ ਵੱਲ ਲੈਕੇ ਜਾਣ ਨਾਲ ਘਰ ਪਰਿਵਾਰਾਂ ਅਤੇ ਦੇਸ ਵਿੱਚ ਸੂਰਮੇ ਪੈਂਦਾ ਕਰਨੇ ਹੋਣਗੇ, ਮੁਫ਼ਤ ਖਾਣ ਵਾਲ਼ੇ ਨਹੀਂ । ਅਸੀਂ ਮੁਸ਼ਕਲਾਂ ਵੇਖੀਆਂ ਅਤੇ ਸਹਾਰੀਆ ਹਨ ਅਤੇ ਬੱਚਿਆਂ ਲਈ ਆਸਾਨੀਆਂ ਪੈਂਦਾ ਕੀਤੀਆਂ ਹਨ। ਸਾਡੇ ਬੱਚਿਆਂ ਨੇ ਆਸਾਨੀਆਂ ਦੇਖੀਆਂ ਹਨ ਔਖੇ ਸਮੇਂ ਨਹੀਂ ਦੇਖੇ, ਸਖਤ ਮਿਹਨਤ ਸਹਿਣਸ਼ੀਲਤਾ ਸਬਰ ਸਾਤੀ ਪ੍ਰੇਮ ਧੰਨਵਾਦ ਭੁੱਖ ਪਿਆਸ ਮੁਸੀਬਤਾਂ ਅਸੀਂ ਦੇਖਣ ਹੀ ਨਹੀਂ ਦਿੰਦੇ। ਅਤੇ ਉਹ ਕੋਈ ਮੰਗ ਜਰੂਰਤ ਇੱਛਾ ਪੂਰੀ ਨਾ ਹੋਣ ‘ਤੇ ਦੁੱਖੀ ਪਰੇਸ਼ਾਨ ਰਹਿਣਗੇ, ਹਥਿਆਰ ਚੁੱਕਣਗੇ ਪਰ ਮਾੜੀਆ ਆਦਤਾਂ ਆਰਾਮ ਪ੍ਰਸਤੀ ਐਸ ਪ੍ਰਸਤੀ ਲੁੱਟਮਾਰ ਹੇਰਾਫੇਰੀ ਤੋਂ ਨਹੀਂ ਬਚ ਸਕਣਗੇ ਅਤੇ ਘਰ ਪਰਿਵਾਰਾਂ ਸਮਾਜ ਦੇਸ ਦੁਨੀਆਂ ਲਈ ਮੁਸ਼ਕਲਾਂ ਪੈਦਾ ਕਰ ਰਹੇ ਹਨ।
ਅੱਲਾਹ ਪਾਕ ਨੇ ਇਨਸਾਨ ਨੂੰ ਸਖਤ ਮਿਹਨਤ ਕਰਕੇ ਇਮਾਨਦਾਰੀ ਵਫਾਦਾਰੀ ਲਈ ਬਣਾਇਆ ਹੈ ਨਾ ਕਿ ਇਸ ਦੁਨੀਆ ਵਿੱਚ ਮੌਜ ਮਸਤੀ ਕਰਨ ਲਈ।

ਇਸੀ ਕਰਕੇ ਜਾਨਵਰਾਂ ਪਸ਼ੂ ਪੰਛੀਆਂ ਕੀੜੇ ਮਕੌੜਿਆਂ ਨੇ ਆਪਣੇ ਬਜੁਰਗਾਂ ਮਾਪਿਆਂ ਤੋਂ ਸਿੱਖਕੇ ਦੋੜਣਾ ਉੱਡਣਾ ਲੜਣਾ ਮੁਕਾਬਲੇ ਕਰਨ, ਆਤਮ ਵਿਸ਼ਵਾਸ ਅਨੁਸ਼ਾਸਨ ਸੁਰੱਖਿਆ ਬਚਾਓ ਮਦਦ ਸਹਿਯੋਗ ਦੇ ਗੁਣ ਸਿੱਖਦੇ ਰਹਿੰਦੇ ਹਨ ਤਾਂ ਹੀ ਉਹ ਸੜਕਾਂ ਜੰਗਲਾਂ ਗਲੀ ਮੁਹੱਲਿਆਂ ਪਾਰਕਾਂ ਹਸਪਤਾਲਾਂ ਵਿੱਚ ਇਨਸਾਨਾਂ ਦੇ ਬੱਚਿਆਂ ਨੋਜਵਾਨਾਂ ਅਤੇ ਬਜੁਰਗਾਂ ਵਾਂਗ ਨਹੀਂ ਮਰਦੇ। ਘਰ ਪਰਿਵਾਰ ਸਮਾਜ ਦੇਸ ਪ੍ਰਦੇਸ ਵਿੱਚ ਅਨੁਸਾਸ਼ਨ ਆਗਿਆਪਾਲਣ ਬਜੁਰਗਾਂ ਦੀ ਕਮਾਂਡ ਅਤੇ ਠੀਕ ਅਗਵਾਈ ਸਖਤ ਮਿਹਨਤ ਇਮਾਨਦਾਰੀ ਵਫਾਦਾਰੀ ਬਚਪਨ ਅਤੇ ਜਵਾਨੀ ਨੂੰ ਮਜ਼ਬੂਤ ਸਿਹਤਮੰਦ ਤੰਦਰੁਸਤ ਸਕਤੀਸਾਲੀ ਬਣਾਉਂਦੇ ਹਨ, ਅਤੇ ਸੌਖ ਆਰਾਮ ਪ੍ਰਸਤੀ ਐਸ ਪ੍ਰਸਤੀ ਕੰਮਚੋਰੀਆਂ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਤੌਰ ਤੇ ਅਤੇ ਇੱਕਠੇ ਕੀਤੇ ਵੱਧ ਲੋੜ ਤੋਂ ਜ਼ਿਆਦਾ ਧੰਨ ਦੌਲਤ ਦੀ ਨਜਾਇਜ਼ ਗਲਤ ਢੰਗ ਤਰੀਕਿਆਂ ਨਾਲ ਵਰਤੋਂ ਬਰਬਾਦੀ ਕਰਵਾਕੇ ਘਰ ਪਰਿਵਾਰ ਦੇਸ ਨੂੰ ਬਰਬਾਦ ਕਮਜੋਰ ਅਤੇ ਗਰੀਬ ਬਣਾਉਂਦੇ ਹਨ ਅਤੇ ਇਨਸਾਨ ਨੂੰ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਸਬੰਧਾਂ ਸਬੰਧੀ ਅਤੇ ਮਾਲੀ ਤੌਰ ਤੇ ਤਬਾਹ ਕਰ ਦਿੰਦੇ ਹਨ। ਜਿਸ ਕੰਮ ਵਿੱਚ ਮਿਹਨਤ ਨਾ ਹੋਵੇ ਉਹ ਕਦੇ ਨਾ ਕਰੋ ਅਤੇ ਬੱਚਿਆਂ ਨੂੰ ਪਿਆਰ ਸਤਿਕਾਰ ਹਮਦਰਦੀ ਦਿਓ ਪਰ ਆਰਾਮ ਪ੍ਰਸਤੀ ਐਸ ਪ੍ਰਸਤੀ ਸੰਵਾਦਾਂ ਫੈਸਨ ਫਾਲਤੂ ਖਰਚਿਆਂ ਵਹਿਲੇ ਰਹਿਣ ਮੋਬਾਈਲ ਅਤੇ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕਜ ਤੋਂ ਬਚਾਕੇ ਘਰ ਪਰਿਵਾਰ ਸਮਾਜ ਦੇਸ ਦਾ ਵਫਾਦਾਰ ਜੁੰਮੇਵਾਰ ਮਦਦਗਾਰ ਚੰਗਾ ਨਾਗਰਿਕ ਬਣਾਕੇ ਖੁਸ਼ਹਾਲੀ ਤਰੱਕੀ ਸਨਮਾਨ ਸਿਹਤ ਸੁਰੱਖਿਆ ਪਾਓ।

Leave a Reply

Your email address will not be published. Required fields are marked *