ਪਟਿਆਲਾ

ਮੁਲਾਜਮਾਂ ਨੇ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਮੇਤ ਪ੍ਰਮੁੱਖ ਸਕੱਤਰ ਜਲ ਸਰੋਤ ਦਾ ਪੁੱਤਲਾ ਫੂਕਿਆ

ਜਿਸ ਵਿੱਚ ਨਿਕੰਮਾ ਕਿਹਾ ਗਿਆ ਅਤੇ ਤਨਖਾਹਾਂ ਦਾ ਬੱਜਟ ਜਾਰੀ ਨਾ ਕਰਨ ਤੇ ਕੀਤਾ ਮੁਜਾਹਰਾ

ਪਟਿਆਲਾ 13 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਪਟਿਆਲਾ ਇਕਾਈ ਨੇ “ਆਪ ਸਰਕਾਰ” ਵਲੋਂ ਮਿਤੀ 29 ਜੂਨ ਨੂੰ ਜਾਰੀ ਪੱਤਰ ਜੋ ਵੱਖ—ਵੱਖ ਵਿਭਾਗ ਨੂੰ ਸੰਬੋਧਨ ਹੈ ਕਿ ਜਿਹਨਾਂ ਅਧਿਕਾਰੀਆਂ/ਕਰਮਚਾਰੀਆਂ ਨੇ ਆਪਣੀ 15, 20, 25 ਅਤੇ 30 ਸਾਲ ਸੇਵਾ ਪੂਰੀ ਕਰ ਲਈ ਹੈ ਤੇ ਵਿਭਾਗ ਵਿੱਚ ਨਿਕੰਮੇ ਰਹੇ ਹਨ ਦੀਆਂ ਸੂਚੀਆਂ ਸਰਕਾਰ ਨੂੰ ਤੁਰੰਤ ਭੇਜੀਆਂ ਜਾਣ, ਇਹ ਪੱਤਰ ਸਿੰਚਾਈ ਵਿਭਾਗ ਵਿੱਚ ਕਾਹਲੀ ਨਾਲ ਪ੍ਰਮੁੱਖ ਸਕੱਤਰ ਜਲ ਸਰੋਤ ਲਾਗੂ ਕਰਨ ਲਈ ਸਮਾਂਬੱਧ ਕੀਤਾ ਗਿਆ ਹੈ। ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਤੀਜਾ ਅਤੇ ਚੋਥਾ ਦਰਜਾ ਮੁਲਾਜਮਾਂ ਵਲੋਂ ਇਸ ਪੱਤਰ ਦਾ ਡੱਟਵਾ ਵਿਰੋਧ ਕਰਦੇ ਹੋਏ ਇੱਥੇ ਵਣਪਾਲ ਜੰਗਲਾਤ ਦਫਤਰ ਅੱਗੇ ਚਲ ਰਹੇ ਦਿਨ ਰਾਤ ਦੇ ਧਰਨੇ ਦੇ “ਮੋਰਚਾ ਕੈਂਪ” ਅੱਗੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ, ਜਿੱਥੇ ਜੰਗਲਾਤ ਕਾਮਿਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਅਤੇ ਸਰਕਾਰ ਵਲੋਂ ਇਸ ਦਾ ਬੱਜਟ ਜਾਰੀ ਨਾ ਕਰਨ ਵਿਰੁੱਧ ਇਸ ਤਰ੍ਹਾਂ ਸਿਹਤ ਵਿਭਾਗ, ਪਨਗਰੇਨ, ਹੈਲਥ ਮਿਸ਼ਲ ਅਧੀਨ ਹਸਪਤਾਲਾਂ ਆਦਿ ਅਦਾਰਿਆਂ ਵਿੱਚ ਡੇਲੀਵੇਜਿਜ਼, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਤਨਖਾਹਾਂ ਦਾ ਬੱਜਟ ਵੀ ਜਾਰੀ ਨਾ ਕਰਨ ਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ।

ਉਪਰੰਤ ਕਰਮਚਾਰੀ ਰੋਸ ਮੁਜਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਤਨਖਾਹਾਂ ਜਾਰੀ ਕਰਵਾਉਣ ਲਈ ਦਖਲ ਅੰਦਾਜੀ ਕਰਨ ਦਾ ਮੈਮੋਰੰਡਮ ਵੀ ਦਿੱਤਾ, ਇਸ ਤਰ੍ਹਾਂ ਇਹ ਮੁਜਾਹਰਾ ਸਿੰਚਾਈ ਵਿਭਾਗ ਦੇ ਭਾਖੜਾ ਮੇਨ ਲਾਇਨ ਸਰਕਲ ਕੰਪਲੈਕਸ ਦੇ ਮੁੱਖ ਗੇਟ ਅੱਗੇ ਰੈਲੀ ਕੀਤੀ ਅਤੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਜਲ ਸਰੋਤ ਪੁਤਲਾ ਤੇ ਮੁਲਾਜਮਾਂ ਨੂੰ “ਨਿਕੰਮਾ ਕਰਦਾਨਨ” ਤੇ ਕਾਪੀਆਂ ਫੂਕੀਆਂ ਗਈਆਂ ਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੁਲਾਜਮਾਂ, ਪੈਨਸ਼ਨਰ, ਕੱਚੇ ਮੁਲਾਜਮਾਂ ਸਮੇਤ 2004 ਦੀ ਪੈਨਸ਼ਨ ਬਹਾਲੀ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਮੁਲਾਜਮ ਵਿਰੋਧ ਪੱਤਰ ਜਾਰੀ ਕਰਨੇ ਬੰਦ ਨਾ ਕੀਤੇ ਤਾਂ ਅੰਦੋਲਨ ਤੇਜ ਕੀਤਾ ਜਾਵੇਗਾ। ਮੰਗ ਕੀਤੀ ਕਿ ਤਨਖਾਹਾ ਦਾ ਬਜਟ ਬਗੈਰ ਕਿਸੇ ਦੇਰੀ ਤੋਂ ਸਬੰਧਤ ਵਿਭਾਗਾਂ ਨੂੰ ਜਾਰੀ ਕੀਤਾ ਜਾਵੇ। ਇਸ ਮੌਕੇ ਤੇ ਜੋ ਮੁਲਾਜਮ ਤੇ ਪੈਨਸ਼ਨਰ ਤੇ ਕੱਚੇ ਆਗੂ ਹਾਜਰ ਸਨ। ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ, ਪ੍ਰਿਤਮ ਚੰਦ ਠਾਕੁਰ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਅਸ਼ੋਕ ਕੁਮਾਰ ਬਿੱਟੂ, ਦਰਸੀ ਕਾਂਤ, ਸੁਰਜ ਪਾਲ ਯਾਦਵ, ਕੁਲਵਿੰਦਰ ਸਿੰਘ, ਨਾਰੰਗ ਸਿੰਘ, ਤਰਲੋਚਨ ਮਾੜੂ, ਮੋਧ ਨਾਥ, ਉਂਕਾਰ ਸਿੰਘ ਦਮਨ, ਬਲਬੀਰ ਸਿੰਘ, ਤਰਲੋਚਨ ਮੰਡੋਲੀ, ਗੁਰਮੇਲ ਸਿੰਘ ਸਮਾਣਾ, ਸੁਨੀਲ ਦੱਤ, ਪ੍ਰਕਾਸ਼ ਲੁਬਾਣਾ, ਸਾਗ ਸਿੰਘ, ਨਿਰਮਲ ਸਿੰਘ, ਪਰਵੀਨ ਕੁਮਾਰ, ਕਾਕਾ ਸਿੰਘ, ਅਨਿਲ ਕੁਮਾਰ, ਨਿਸ਼ਾ ਰਾਣੀ, ਸੁਭਾਸ਼, ਰਤਨ ਸਿੰਘ, ਸ਼ਿਵ ਚਰਨ, ਇੰਦਰਪਾਲ, ਬੰਸੀ ਲਾਲ, ਵਿਸ਼ਾਲ ਰੈਲੀ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸ੍ਰੀ ਨਾਰੰਗ ਸਿੰਘ ਫੈਡਰੇਸ਼ਲ ਵਿੱਚ ਸ਼ਾਮਲ ਕਰਦੇ ਹੋਏ ਸ਼ਹਿਰੀ ਪ੍ਰਧਾਨ ਪਟਿਆਲਾ ਦੀਆਂ ਜਿੰਮੇਵਾਰੀ ਸੋਂਪੀ ਗਈ।

Leave a Reply

Your email address will not be published. Required fields are marked *