ਅੰਮ੍ਰਿਤਸਰਪੰਜਾਬ

ਪੰਜਾਬ ਸਰਕਾਰ ਦੀ ਵੈਬ ਅਨੁਸਾਰ ਪੰਜਾਬ ਦੇ ਪੰਜ ਵਜ਼ੀਰ : ਡਾ. ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ 13 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) : ਪੰਜਾਬ ਸਰਕਾਰ ਦੀ ਵੈਬ ਸਾਈਟ ਸੰਬੰਧੀ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ 30 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਈ-ਮੇਲ ਭੇਜੀ ਸੀ ਜਿਸ ਵਿੱਚ ਉਨ੍ਹਾਂ ਦਾ ਧਿਆਨ ਪੰਜਾਬ ਸਰਕਾਰ ਦੀ ਵੈਬਸਾਈਟ ਵੱਲ ਦਵਾਇਆ ਸੀ ਕਿ ਇਸ ਉਪਰ ਕਈ ਵਿਧਾਇਕਾਂ ਦੇ ਫੋਨ ਨੰ. ਗਲਤ ਦਿੱਤੇ ਗਏ ਹਨ ਤੇ ਕਈਆਂ ਦੇ ਨਹੀਂ ਦਿੱਤੇ। ਬਹੁਤੇ ਵਿਧਾਇਕਾਂ ਦੀ ਈ-ਮੇਲ ਦਿੱਤੀ ਨਹੀਂ ਗਈ, ਜਿਨ੍ਹਾਂ ਥੋੜੇ ਬਹੁਤੇ ਵਿਧਾਇਕਾਂ ਦੀਆਂ ਈ-ਮੇਲ ਦਿੱਤੀਆਂ ਗਈਆਂ ਹਨ ਉਹ ਵੀ ਵਾਪਿਸ ਆ ਜਾਂਦੀਆਂ ਹਨ।

ਭਾਵ ਕੰਮ ਨਹੀਂ ਕਰਦੀਆਂ। ਇਸ ਪੱਤਰ ਦਾ ਅਜੇ ਤੀਕ ਕੋਈ ਜੁਆਬ ਨਹੀਂ ਆਇਆ। ਅੱਜ ਜਦ ਉਨ੍ਹਾਂ ਨੇ ਪੰਜਾਬ ਦੇ ਮੰਤਰੀਆਂ ਦੇ ਫੋਨ ਨੰਬਰ ਨੋਟ ਕਰਨੇ ਚਾਹੇ ਤਾਂ ਵੇਖਿਆ ਕਿ ਵੈਬ ਸਾਈਟ ਵਿੱਚ ਕੋਈ ਤਬਦੀਲੀ ਨਹੀਂ। ਉਸੇ ਤਰ੍ਹਾਂ ਵੈਬਸਾਈਟ ਗਲਤੀਆਂ ਭਰਪੂਰ ਹੈ ਤੇ ਵੈਬਸਾਈਟ ਉਪਰ ਪੁਰਾਣੇ ਪੰਜ ਮੰਤਰੀਆਂ ਦੇ ਨਾਂ ਹੀ ਦਿੱਤੇ ਹੋਏ ਹਨ। ਮੰਚ ਆਗੂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਇੱਕ ਈ-ਮੇਲ ਰਾਹੀਂ ਬੇਨਤੀ ਕੀਤੀ ਹੈ ਕਿ ਨਵੇਂ ਬਣੇ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਦੇ ਫੋਨ ਨੰਬਰ ਤੇ ਈ-ਮੇਲਾਂ ਠੀਕ ਦਰਜ ਕੀਤੀਆਂ ਜਾਣ।

Leave a Reply

Your email address will not be published. Required fields are marked *