ਪੰਜਾਬ

ਹਰ ਕਾਰਜ ਫਾਊਂਡੇਸ਼ਨ ਦੇ ਖੂਨਦਾਨ ‌ ਕੈਂਪ ‘ਚ 100 ਵਿਅਕਤੀਆਂ ਨੇ ਖੂਨਦਾਨ ਕੀਤਾ

ਚੰਡੀਗੜ੍ਹ 17 ਜੁਲਾਈ (ਮਧੂਸਾਰ ਬਿਊਰੋ) ਹਰ ਕਾਰਜ ਫਾਊਂਡੇਸ਼ਨ ਵਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ ਜਿਸ ਵਿਚ 100 ਦੇ ਲਗਭਗ ਵਿਅਕਤੀਆਂ ਨੇ ਕੌਸ਼ਲ ਹਸਪਤਾਲ ਖਰੜ ਦੀ ਟੀਮ ਨੂੰ ਮਨੁਖਤਾ ਦੀ ਭਲਾਈ ਹਿਤ ਖੂਨਦਾਨ ਕੀਤਾ। ਮੁੱਖ ਮਹਿਮਾਨ ਵਜੋਂ ਸ੍ਰੀ ਅਨਿਲ ਸ਼ੇਰੋਂ, ਰੇਂਜ ਅਫ਼ਸਰ ਪੰਚਕੂਲਾ ਅਤੇ ਸ੍ਰੀ ਦੇਵਿੰਦਰ ਸਿੰਘ ਜੂਗਨੀ ਸਟੇਟ ਐਵਾਰਡੀ ਪੰਜਾਬ ਸ਼ਾਮਲ ਹੋਏ।

ਇਸ ਖੂਨਦਾਨ ਕੈਂਪ ਵਿੱਚ ਗੁਰਦੁਆਰਾ ਨਾਢਾ ਸਾਹਿਬ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਵੱਲੋਂ ਪ੍ਰਧਾਨ ਅਮਰਜੀਤ ਸਿੰਘ ਮੋਹੜੀ, ਬਲਜਿੰਦਰ ਸਿੰਘ ਚਡਿਆਲਾ, ਤੇਜਵੀਰ ਸਿੰਘ, ਯੂਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਰਿਹਾ। ਹਰ ਕਾਰਜ ਫਾਉਂਡੈਸ਼ਨ ਵੱਲੋਂ ਇਸ ਮੋਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਵੀ ਬੂਟਿਆਂ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *