ਹਰਿਆਣਾਦੇਸ਼-ਵਿਦੇਸ਼

ਡੀਐਸਪੀ ਦੀ ਹੱਤਿਆ ਦੇ ਮਾਮਲੇ ਵਿਚ ਹਤਿਆਰਾ ਨੂੰ ਬਖਸ਼ਿਆ ਨਹੀਂ ਜਾਵੇਗਾ – ਗ੍ਰਹਿ ਮੰਤਰੀ ਅਨਿਲ ਵਿਜ

ਚੰਡੀਗੜ੍ਹ, 19 ਜੁਲਾਈ (ਮਧੂਸਾਰ ਬਿਊਰੋ) ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਨੁੰਹ ਵਿਚ ਖਨਨ ਮਾਫੀਆ ਵੱਲੋਂ ਡੰਪਰ ਚੜਾ ਕੇ ਡੀਐਸਪੀ ਦੀ ਹਤਿਆ ਕਰਨ ਦੇ ਮਾਮਲੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਸ੍ਰੀ ਵਿਜ ਅੱਜ ਇੱਥੇ ਨੁੰਹ ਡੀਐਸਪੀ ਦੀ ਹਤਿਆ ਦੇ ਮਾਮਲੇ ਵਿਚ ਮੀਡੀਆ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਉਸ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਹਨ, ਸਾਰੇ ਜਿਲ੍ਹੇ ਦੀ ਪੁਲਿਸ ਅਤੇ ਨੇੜੇ ਦੇ ਜਿਲ੍ਹਿਆਂ ਦੀ ਪੁਲਿਸ ਤੇ ਰਿਜਰਵ ਪੁਲਿਸ ਨੂੰ ਬੁਲਾਉਣਾ ਪਂੈਦਾਹੈ ਤਾਂ ਬੁਲਾ ਕੇ ਹਿੰਨ੍ਹਾਂ ਨੁੰ ਫੜਿਆ ਜਾਵੇ ਪਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਸੱਭ ਨੂੰ ਰਾਉਂਡਅੱਪ ਕੀਤਾ ਜਾ ਰਿਹਾ ਹੈ।

ਵਿਧਾਇਕਾਂ ਨੂੰ ਮਿਲੀ ਧਮਕੀ ਮਾਮਲਾ, ਕੇਂਦਰੀ ਏਜੰਸੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ – ਵਿਜ ਵਿਧਾਇਕਾਂ ਨੂੰ ਮਿਲੀ ਧਮਕੀ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਨੁੰ ਐਸਟੀਐਫ ਨੂੰ ਕੇਸ ਦਿੱਤਾ ਹੋਇਆ ਹੈ। ਧਮਕੀ ਵਾਲਾ ਫੋਨ ਵਿਦੇਸ਼ ਤੋਂ ਆਇਆ ਹੈ ਅਤੇ ਇਸ ਮਾਮਲੇ ਵਿਚ ਕੇਂਦਰੀ ਏਜੰਸੀਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਐਸਟੀਐਫ ਕਾਫੀ ਅੱਗੇ ਵੱਧ ਚੁੱਕੀ ਹੈ ਅਤੇ ਪੂਰੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਤੈਅ ਤਕ ਅਸੀਂ ਜਰੂਰ ਪਹੁੰਚਾਗੇ। ਡੀਐਸਪੀ ਦੇ ਪਰਿਵਾਜਨਾਂ ਨੂੰ ਮਿਲਣਗੇ ਇਕ ਕਰੋੜ ਰੁਪਏ ਡੀਐਸਪੀ ਸੁਰੇਂਦਰ ਸਿੰਘ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਡੀਐਸਪੀ ਦੇ ਪਰਿਵਾਰਜਨਾਂ ਨੁੰ ਸਰਕਾਰ ਦੀ ਨੀਤੀ ਦੇ ਤਹਿਤ ਰਕਮ ਮਹੁਇਆ ਹੋਵੇਗੀ ਜਿਸ ਦੇ ਤਹਿਤ ਜਿਸ ਬੈਂਕ ਤੋਂ ਪੁਲਿਸ ਵਿਭਾਗ ਤੋਂ ਤਨਖਾਹ ਦਿੱਤੀ ਜਾਂਦੀ ਹੈ, 50 ਲੱਖ ਰੁਪਏ ਬਂੈਕ ਦਵੇਗਾ ਅਤੇ 50 ਲੱਖ ਰੁਪਏ ਸਰਕਾਰ ਦੇਵੇਗੀ, ਕੁੱਲ ਇਕ ਕਰੋੜ ਰਕਮ ਮਿਲੇਗੀ।

Leave a Reply

Your email address will not be published. Required fields are marked *