ਅੰਮ੍ਰਿਤਸਰ

ਹੋਟਲ ਬਰਾਊਡ ਵੇ ਵਿਖੇ ਜੀਰਾ ਕੈਫੇ ਐਂਡ ਰੈਸਟੋਰੈਂਟ ਦਾ ਉਦਘਾਟਨ

ਅੰਮ੍ਰਿਤਸਰ, ( ਸੁਖਬੀਰ ਸਿੰਘ ਮਧੂਸਾਰ ਬਿਊਰੋ) – ਸਥਾਨਕ ਬਰਾਊਡ ਵੇ ਗੁੰਮਟਾਲਾ ਬਾਈਪਾਸ ਡਿਫੈਂਸ ਇਨਕਲੇਵ ਸ਼ਹਿਰ ਦੇ ਉਘੇ ਸਮਾਜ ਸੇਂਵੀ ਸੁਰਿੰਦਰ ਸਿੰਘ ਵਾਲੀਆ ਅਤੇ ਪ੍ਰਭਦੀਪ ਸਿੰਘ ਵਾਲੀਆ ਵਲੋਂ ਨਵੇ ਰੈਸਟੋਰੈਂਟ ਜੀਰਾ ਕੈਫੇ ਦੀ ਸ਼ੁਰੂਆਤ ਕੀਤੀ ਗਈ। ਜਿਸਦਾ ਉਦਘਾਟਨ ਸ਼੍ਰੀ ਰਾਮ ਸ਼ਰਨਮ ਰਣਜੀਤ ਐਵਿਨਿਊ ਦੇ ਮੁੱਖ ਸੇਵਾਦਾਰ ਸ਼੍ਰੀ ਤਿਲਕ ਰਾਜ ਵਾਲੀਆ ਵਲੋਂ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਡੀ ਸੰਖਿਆ ਵਿਚ ਹਾਜ਼ਰ ਸਨ। ਇਸ ਮੌਕੇ ਸੁਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਲੋਕਾਂ ਅਤੇ ਟੂਰਿਸਟਾਂ ਦੀ ਮੰਗ ਨੂੰ ਦੇਖਦੇ ਹੋਏ ਹੋਟਲ ਬਰਾਊਡ ਵੇ ਵਿਚ ਜੀਰਾ ਕੈਫੇ ਅਤੇ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਗਈ ਹੈ

ਇਸ ਵਿਚ ਅੰਮ੍ਰਿਤਸ਼ਰੀਆਂ ਦੇ ਸੁਆਦ ਦਾ ਖਾਸ ਧਿਆਨ ਰੱਖਿਆ ਗਿਆ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਟੂਰਿਸਟਾਂ ਨੂੰ ਹੋਰਨਾਂ ਦੇ ਨਾਲ ਨਾਲ ਪੰਜਾਬੀ ਖਾਣੇ ਦਾ ਪੂਰਾ ਸੁਆਦ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਅਕਾਲੀ ਜਥੇ ਦੇ ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ, ਤਰਲੋਚਨ ਸਿੰਘ, ਕੰਵਲ ਬਾਰੀ, ਪੱਤਰਕਾਰ ਕੰਵਲਜੀਤ ਸਿੰਘ ਵਾਲੀਆ,ਸਤਿੰਦਰ ਸਿੰਘ ਵਾਲੀਆ ਮੈਨੇਜਰ ਕੋਆਪ੍ਰੇਟਿਵ ਬੈਂਕ, ਦਲਜੀਤ ਸਿੰਘ ਛੀਨਾ ਸਾਬਕਾ ਤਹਿਸੀਲਦਾਰ, ਪਰਮਜੀਤ ਸਿੰਘ, ਧਰਮਿੰਦਰ ਸਿੰਘ ਰੰਧਾਵਾ, ਕਰਨਲ ਇਕਬਾਲ ਸਿੰਘ ਸੰਧੂ, ਤਜਿੰਦਰ ਸਿੰਘ ਢਿਲੋਂ, ਗੁਰਮੇਜ ਸਿੰਘ ਬੋਪਾਰਾਏ, ਮਨਜਿੰਦਰ ਸਿੰਘ ਠੇਕੇਦਾਰ, ਪ੍ਰਭਦੀਪ ਸਿੰਘ ਵਾਲੀਆ, ਜਸਵਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ ਭਾਟੀਆ ਮੈਨੇਜਰ ਪੰਜਾਬ ਐਂਡ ਸਿੱਧ ਬੈਂਕ ਅਤੇ ਰਛਪਾਲ ਸਿੰਘ ਮੈਨੇਜਰ ਪੰਜਾਬ ਐਂਡ ਸਿੱਧ ਬੈਂਕ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *