ਪਟਿਆਲਾ

ਚਿਲਡਰਨ ਮੈਮੋਰੀਅਲ ਚੌਕ ਤੋਂ 22 ਨੰਬਰ ਫਾਟਕ ਤੱਕ ਜ਼ੀਰੋ ਟਾਲਰੈਂਸ ਜ਼ੋਨ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਈ ਕਾਰਵਾਈ

ਆਵਾਜਾਈ ਨੇਮਾਂ ਦੀ ਪਾਲਣਾ ਲਈ ਜ਼ੀਰੋ ਟਾਲਰੈਂਸ ਜ਼ੋਨ ‘ਚ ਕੱਟੇ ਜਾਣਗੇ ਚਲਾਨ-ਸਾਕਸ਼ੀ ਸਾਹਨੀ

ਅਗਲੇ ਮਹੀਨੇ ਕਿਸੇ ਵੀ ਸੜ੍ਹਕ ‘ਤੇ ਅਚਾਨਕ ਬਣਾਏ ਜਾਣਗੇ ਜ਼ੀਰੋ ਟਾਲਰੈਂਸ ਜ਼ੋਨ-ਡੀ.ਸੀ.

ਪਟਿਆਲਾ, 23 ਜੁਲਾਈ : (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਦੀਆਂ ਸੜਕਾਂ ਨੂੰ ਹਾਦਸਾ ਰਹਿਤ ਬਣਾਉਣ ਅਤੇ ਸੁਚਾਰੂ ਆਵਾਜਾਈ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਨਿਵੇਕਲੀ ਪਹਿਲਕਦਮੀ ‘ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਟੀਮ, ਜਿਸ ‘ਚ ਟ੍ਰੈਫਿਕ ਪੁਲਿਸ, ਨਗਰ ਨਿਗਮ ਸ਼ਾਮਲ ਹੈ, ਵੱਲੋਂ ਅੱਜ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚਿਲਡਰਨ ਮੈਮੋਰੀਅਲ ਚੌਕ ਤੋਂ 22 ਨੰਬਰ ਫਾਟਕ ਵਾਲੀ ਸੜਕ ‘ਤੇ ਜ਼ੀਰੋ ਟਾਲਰੈਂਸ ਜ਼ੋਨ ਸਖ਼ਤੀ ਨਾਲ ਲਾਗੂ ਕੀਤਾ ਗਿਆ।
ਇਸ ਮੁਹਿੰਮ ਨੂੰ ਲਗਾਤਾਰ ਮੁਹਿੰਮ ਬਣਾਏ ਜਾਣ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਦੀ ਅਗਵਾਈ ਹੇਠਲੀਆਂ ਟੀਮਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਵਾਰ ਤਾਂ ਲੋਕਾਂ ਨੂੰ ਇਹ ਜ਼ੋਨ ਪਹਿਲਾਂ ਦੱਸਕੇ ਬਣਾਏ ਜਾ ਰਹੇ ਹਨ ਪਰੰਤੂ ਅਗਲੇ ਮਹੀਨੇ ਇਹ ਜ਼ੋਨ ਅਚਾਨਕ ਹੀ ਕਿਸੇ ਵੀ ਸੜਕ ‘ਤੇ ਬਣਨਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਇਸ ਜ਼ੀਰੋ ਟਾਲਰੈਂਸ ਜ਼ੋਨ ਵਾਲੀ ਸੜ੍ਹਕ ‘ਤੇ ਆਉਣ ਵਾਲੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਪ੍ਰੰਤੂ ਫਿਰ ਵੀ ਗ਼ਲਤ ਪਾਰਕਿੰਗ, ਹੈਲਮੈਟ ਤੇ ਸੀਟ ਬੈਲੇਟ ਨਾ ਪਾਉਣ ਵਾਲਿਆਂ ਸਮੇਤ ਬੁਲੇਟ ਮੋਟਰਸਾਇਕਲਾਂ ‘ਤੇ ਲੱਗੇ ਪਟਾਕੇ ਵਾਲੇ ਸਾਇਲੈਂਸਰ ਦੇ ਚਲਾਨ ਕੱਟੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਸੰਯੁਕਤ ਕਮਿਸ਼ਨਰ ਨਮਨ ਮੜਕਨ, ਡੀ.ਐਸ.ਪੀ ਟ੍ਰੈਫਿਕ ਕਰਮਵੀਰ ਤੂਰ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ ਦੀਆਂ ਟੀਮਾਂ ਨੇ ਲਗਾਤਾਰ ਕੰਮ ਕੀਤਾ। ਉਨ੍ਹਾਂ ਲੋਕਾਂ ਨੂੰ ਮੁੜ ਤੋਂ ਆਵਾਜਾਈ ਨੇਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੜਕੀ ਨਿਯਮਾਂ ਦਾ ਪਾਲਣ ਕਰਨਾ ਸਾਡੇ ਲਈ ਹੀ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਦਾ ਹੈ, ਇਸ ਲਈ ਸਾਡਾ ਸਭ ਦਾ ਫ਼ਰਜ਼ ਹੈ ਕਿ ਅਸੀਂ ਕਦੇ ਵੀ ਕੁਤਾਹੀ ਨਾ ਕਰੀਏ।

Leave a Reply

Your email address will not be published. Required fields are marked *