ਪਟਿਆਲਾ

ਆਪਣੀਆ ਸਮੱਸਿਆਵਾਂ ਨੂੰ ਲੈ ਕੇ ਆਪ ਆਗੂਆਂ ਨੂੰ ਮਿਲੀ ਲਾਹੋਰੀ ਗੇਟ ਰੇਹੜੀ ਐਸੋਸੀਏਸਨ

ਆਪ ਆਗੂਆਂ ਨੇ ਨਗਰ ਨਿਗਮ ਕਮਿਸਨਰ ਕੋਲ ਉਠਾਈ ਐਸੋਸੀੲੈਸਨ ਦੀ ਸਮੱਸਿਆ

ਪਟਿਆਲਾ, 25 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਥਾਨਕ ਲਾਹੋਰੀ ਗੇਟ ਵਿਖੇ ਲੱਗਣ ਵਾਲੀਆਂ ਰੇਹੜੀਆਂ ਦੀ ਐਸੋਸੀਏਸਨ ਦੇ ਨਮਾਇੰਦਿਆਂ ਨੇ ਅੱਜ ਇਥੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਕੁੰਦਨ ਗੋਗੀਆ ਨਾਲ ਮੁਲਾਕਾਤ ਕੀਤੀ। ਇਸ ਦੋਰਾਨ ਐਸੋਸੀਏਸਨ ਨੁਮਾਇੰਦਿਆਂ ਨੇ ਆਪਣਾ ਮੰਗ ਪੱਤਰ ਵੀ ਦਿੱਤਾ। ਇਸ ਮੰਗ ਪੱਤਰ ਨੂੰ ਆਪ ਆਗੂ ਕੁੰਦਨ ਗੋਗੀਆ ਨੇ ਆਪਣੀ ਟੀਮ ਨਾਲ ਜਾ ਕੇ ਕਮਿਸਨਰ ਨਗਰ ਨਿਗਮ ਪਟਿਆਲਾ ਨਾਲ ਤਾਲਮੇਲ ਕੀਤਾ ਅਤੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਅਪੀਲ ਕੀਤੀ। ਇਸ ਦੋਰਾਨ ਆਪਣੇ ਮੰਗ ਪੱਤਰ ਵਿਚ ਰੇਹੜੀ ਫੜੀ ਮਾਲਕਾਂ ਨੇ ਕਿਹਾਕਿ ਅਸੀਂ ਪਿਛਲੇ ਕਰੀਬ 30-40 ਸਾਲ ਤੋਂ ਆਪਣੀਆਂ ਰੇਹੜੀਆਂ ਲਾਉਦੇਂ ਆ ਰਹੇ ਹਾਂ। ਉਨਾ ਕਿਹਾਕਿ ਨਗਰ ਨਿਗਮ ਨੇ ਸੜਕ ਦੇ ਦੋਹਾਂ ਪਾਸੇ ਪੀਲੀ ਲਾਇਨ ਲਗਾਈ ਹੈ। ਇਹ ਲਾਇਨ ਇਕ ਪਾਸੇ 6 ਫੁੱਟ ਜਗਾ ਛੱਡ ਕੇ ਲਗਾਈ ਹੈ, ਜਦਕਿ ਸਾਡੀਆਂ ਰੇਹੜੀਆਂ ਵਾਲੇ ਪਾਸੇ 2 ਫੁੱਟ ਜਗਾ ਛੱਡ ਕੇ ਲਗਾਈ ਹੈ। ਇਸ ਲਈ ਜਿਸ ਪਾਸੇ 6 ਫੁੱਟ ਜਗਾ ਛੱਡੀ ਗਈ ਹੈ, ਉਸ ਪਾਸੇ ਲੋਕਾਂ ਵੱਲੋਂ ਕੀਤੀ ਜਾਂਦੀ ਪਾਰਕਿੰਗ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ। ਜਦਕਿ ਨਗਰ ਨਿਗਮ ਇਸ ਜਾਮ ਲਈ ਸਾਡੀਆਂ ਰੇਹੜੀਆਂ ਨੂੰ ਦੋਸੀ ਠਹਿਰਾੳਦੇਂ ਹਨ।

ਐਸੋਸੀਏਸਨ ਨੇ ਆਪ ਦੇ ਜਰੀਏ ਕਮਿਸਨਰ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਇਥੇ ਸਾਡੀਆਂ ਰੇਹੜੀਆਂ ਨੂੰ ਖੜੀਆਂ ਰਹਿਣ ਦਿੱਤਾ ਜਾਵੇ, ਕਿਉਂ ਕਿ ਇਨਾ ਰੇਹੜੀਆਂ ਨਾਲ ਕਈ ਦਰਜਨ ਪ੍ਰਵਿਾਰ ਜੁੜੇ ਹੋਏ ਹਨ। ਇਨਾ ਪ੍ਰਵਿਾਰਾਂ ਦਾ ਗੁਜਾਰਾ ਇਥੋਂ ਹੀ ਹੁੰਦਾ ਹੈ। ਉਧਰ ਆਪ ਦੇ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਮਾਮਲਾ ਕਮਿਸਨਰ ਨਗਰ ਨਿਗਮ ਦੇ ਧਿਆਨ ਵਿਚ ਲਿਆ ਦਿੱਤਾ ਹੈ, ਕਿਸੇ ਵੀ ਗਰੀਬ ਨੂੰ ਉਜਾੜਿਆ ਨਹੀਂ ਜਾਏਗਾ। ਇਸ ਮਸਲੇ ਦਾ ਬੈਠ ਕੇ ਹੱਲ ਕਰ ਦਿੱਤਾ ਜਾਏਗਾ। ਇਸ ਮੋਕੇ ਰਜਿੰਦਰ ਮੋਹਨ, ਰਾਜਵੀਰ ਸਿੰਘ, ਜਸਵਿੰਦਰ ਸਿੰਘ ਰਿੰਪਾ ਸਾਰੇ ਬਲਾਕ ਪ੍ਰਧਾਨ, ਸਿਮਰਨਪ੍ਰੀਤ ਸਿੰਘ ਯੂਥ ਪ੍ਰਧਾਨ, ਰਮਨਦੀਪ ਸਿੰਘ, ਹਰਦੀਪ, ਰਿਸਵ, ਅਸੋਕ, ਸੰਜੀਵ, ਅਨੀਲ ਬਾਂਸਲ, ਲਾਹੌਰੀ ਗੇਟ ਰੇਹੜੀ ਐਸੋਸੀਏਸ਼ਨ ਤੋਂ ਪ੍ਰੇਮ, ਨੀਟਾ, ਮੁਨੀਸ, ਮੁਕੇਸ ਕੁਮਾਰ, ਰਾਜੂ ਕੁਮਾਰ, ਵਿਨੋਦ ਕੁਮਾਰ, ਬੁੱਧ ਰਾਮ, ਈਸਵਰ ਦਾਸ, ਸੱਤਪਾਲ ਸਿੰਘ,ਮਦਨ,ਅਨਿਲ, ਅਰਵਿੰਦ, ਬਾਬੂ ਰਾਮ,ਰਾਜੂ ਖੰਨਾ, ਰਾਮ ਅਨੁਜ, ਅਸਮਨੀ ਕੁਮਾਰ, ਸਜੀਵ ਕੁਮਾਰ, ਰਵੀ ਜੀ, ਯੁਦਪਾਲ ਪਾਲ ਸਿੰਘ, ਯਸਪਾਲ ਸਿਘ ਮੌਜੂਦ ਸਨ।

Leave a Reply

Your email address will not be published. Required fields are marked *