ਕੱਚੇ ਕਰਮਚਾਰੀ ਜਦੋਂ ਤੱਕ ਰੈਗੂਲਰ ਪੱਕੇ ਨਹੀਂ ਹੁੰਦੇ ਉਦੋ ਤੱਕ ਤਨਖਾਹਾਂ ਵਿੱਚ ਵਾਧਾ ਕਰੇ ਪੰਜਾਬ ਸਰਕਾਰ—ਕਾਕਾ
ਕੱਚੇ ਕਰਮਚਾਰੀ ਪੱਕੇ ਕਰਨ ਤੇ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਵੱਖ—ਵੱਖ ਸਰਕਾਰੀ ਅਦਾਰਿਆਂ ਵਿੱਚ ਕੱਚੇ (ਕੰਟਰੈਕਟ) ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਆਰਥਿਕ ਸਮੱਸਿਆਵਾਂ ਤੇ ਇਨ੍ਹਾਂ ਦੀ ਤਨਖਾਹਾਂ ਵਿੱਚ ਵਾਧੇ ਤੇ ਰੈਗੂਲਰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੱਚੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਕੰਮ ਬਦਲੇ ਪ੍ਰਾਪਤ ਹੋ ਰਹੇ ਘੱਟ ਮਿਹਨਤਾਨੇ ਤੇ ਗਹਿਰੀ ਚਿੰਤਾ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਕੱਚੇ ਤੌਰ ਤੇ ਬਹੁ ਗਿਣਤੀ ਵਿੱਚ ਕਈ ਸਾਲਾਂ ਤੋਂ ਕਰਮਚਾਰੀ ਕੰਮ ਬਦਲੇ ਘੱਟ ਤਨਖਾਹ ਤੇ ਕੰਮ ਕਰਦੇ ਆ ਰਹੇ ਹਨ ਜਿਨ੍ਹਾਂ ਦੀ ਆਰਥਿਕ ਸਥਿਤੀ ਇੰਨੀ ਕਮਜੋਰ ਹੋ ਚੁੱਕੀ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਲਈ ਮੋਹਤਾਜ ਹੋਣਾ ਪੈ ਰਿਹਾ ਹੈ। ਜਿਹੜੇ ਕਿ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹਨ ਇਨ੍ਹਾਂ ਨੂੰ ਸਰਕਾਰ ਵਲੋਂ ਨਾ ਬੋਨਸ ਤੇ ਨਾ ਹੀ ਕਿਸੀ ਕਿਸਮ ਦਾ ਕਿਰਾਇਆ ਤੇ ਨਾ ਹੀ ਮੈਡੀਕਲ ਭੱਤਾ ਤੇ ਨਾ ਹੀ ਸਰਕਾਰੀ ਮਕਾਨ ਦੀ ਸੁਵਿਧਾ ਹੁੰਦੀ ਹੈ ਕੁੱਲ ਮਿਲਾਕੇ ਹਰ ਇੱਕ ਸੁਵਿਧਾ ਤੋਂ ਵਾਂਝੇ ਹਨ
ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਸਰਕਾਰੀ ਵਿਭਾਗਾਂ ਵਿੱਚ ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀ ਇਸ ਆਸ ਤੇ ਘੱਟ ਤਨਖਾਹ ਤੇ ਕੰਮ ਕਰਦੇ ਹਨ ਉਹਨਾ ਨੂੰ ਕਦੇ ਪੱਕੇ ਮੁਲਾਜਮਾਂ ਬਰਾਬਰ ਤਨਖਾਹ ਪ੍ਰਾਪਤ ਹੋਵੇਗੀ ਪਰ 12—15 ਸਾਲ ਬੀਤ ਜਾਣ ਮਗਰੋ ਵੀ ਕੰਮ ਅਨੁਸਾਰ ਮਿਹਨਤਾਨੇ ਦਾ ਖੁਆਬ ਪੂਰਾ ਨਹੀਂ ਹੋ ਰਿਹਾ ਇਹ ਕਰਮਚਾਰੀ ਆਰਥਿਕ ਤੰਗੀਆਂ ਨਾਲ ਸਾਲਾਂ ਜੂਝਦੇ ਰਹਿੰਦੇ ਹਨ ਜਦੋਂ ਕਿ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਕਰਮਚਾਰੀਆਂ ਨੂੰ ਕੀਤੇ ਜਾ ਰਹੇ ਆਪਣੇ ਕੰਮ ਪ੍ਰਤੀ ਚੰਗਾ ਤਜਰਬਾ ਹੁੰਦਾ ਹੈ ਜਿਨ੍ਹਾਂ ਨੂੰ ਬਰਾਬਰ ਤਨਖਾਹ ਨਾ ਮਿਲਣਾ ਇਨ੍ਹਾਂ ਨਾਲ ਬੇਇਨਸਾਫੀ ਹੈ ਇਨ੍ਹਾਂ ਕਰਮਚਾਰੀਆਂ ਨਾਲ ਸਮੇਂ—ਸਮੇਂ ਦੀਆਂ ਸਰਕਾਰਾਂ ਵੱਲੋਂ ਸ਼ੋਸ਼ਣ ਕੀਤਾ ਜਾਦਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਰੈਗੂਲਰ ਪੱਕਾ ਕਰਨ ਦੀ ਬਜਾਏ ਸਿਰਫ ਖਾਨਾ ਪੂਰਤੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ਨੂੰ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜਦੋਂ ਤੱਕ ਕੱਚੇ ਕਰਮਚਾਰੀ ਪੱਕੇ ਨਹੀਂ ਹੁੰਦੇ ਉਦੋ ਤੱਕ ਇਨ੍ਹਾਂ ਦੀਆਂ ਤਨਖਾਹਾਂ ਵਿੱਚ ਪੰਜਾਬ ਸਰਕਾਰ ਵਲੋਂ ਵਾਧਾ ਕੀਤਾ ਜਾਵੇ ਤਾਂ ਜੋ ਇਹ ਕਰਮਚਾਰੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਉਨ੍ਹਾਂ ਨੇ ਟੋਟਲ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ ਇਸ ਮੌਕੇ ਪ੍ਰਭਜੀਤ ਸਿੰਘ, ਬਲਜਿੰਦਰ ਸਿੰਘ, ਹੁਕਮ ਸਿੰਘ, ਜਸਪਾਲ ਸਿੰਘ, ਜੋਰਾ ਸਿੰਘ, ਮਹਿੰਦਰ ਸਿੰਘ, ਧੀਰਜ ਕੁਮਾਰ, ਪ੍ਰਦੀਪ ਕੁਮਾਰ, ਮਨਜੀਤ ਸਿੰਘ, ਕਵਲਜੀਤ ਸਿੰਘ, ਤਰੁਨ ਕੁਮਾਰ, ਗੁਰਮੀਤ ਸਿੰਘ, ਕਰਮ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਚਰਨਜੀਤ ਸਿੰਘ, ਨਰਿੰਦਰ ਪਾਲ ਸਿੰਘ, ਜਗਜੀਤ ਸਿੰਘ ਆਦਿ ਹਾਜਰ ਸਨ।

