ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵੱਲੋਂ ਬੀ.ਐੱਨ.ਖਾਲਸਾ ਸਕੂਲ ਮਾਲ ਰੋਡ ਪਟਿਆਲਾ ਨੂੰ ਲੈਪਟਾਪ ਦਿੱਤੇ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬੀ.ਐੱਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਟਿਆਲਾ ਦੇ ਵਿਦਿਆਰਥੀਆਂ ਲਈ ਕੰਪਿਊਟਰ ਸਿੱਖਿਆ ਨਵੀਂ ਤਕਨੀਕ ਨਾਲ ਦੇਣ ਸਬੰਧੀ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਵੱਲੋਂ 6 ਲੈਪਟਾਪ ਦਿੱਤੇ।ਥਾਪਰ ਇੰਸਟੀਚਿਊਟ ਵੱਲੋਂ ਇਹ ਲੈਪਟਾਪ ਮਾਨਯੋਗ ਰਜਿਸਟਰਾਰ ਡਾ. ਗੁਰਬਿੰਦਰ ਸਿੰਘ, ਸੀਨੀਅਰ ਅਧੀਕਾਰੀ ਐੱਨ.ਪੀ.ਸਿੰਘ ਅਤੇ ਪੁਸ਼ਪਰਾਜ ਜੀ ਨੇ ਬਕਾਇਦਾ ਸਕੂਲ ਮੁਖੀ ਗੁਰਦੀਸ਼ ਸਿੰਘ ਨੂੰ ਸੌਂਪੇ । ਯਾਦ ਰਹੇ ਕਿ 2015 ਵਿੱਚ ਪਹਿਲਾਂ ਵੀ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੰਸਥਾ ਵੱਲੋਂ ਬੀ. ਐੱਨ ਖਾਲਸਾ ਸੀ ਸੈਕੰ ਸਕੂਲ ਮਾਲ ਰੋਡ ਪਟਿਆਲਾ ਨੂੰ ਕੰਪਿਊਟਰ ਦਿੱਤੇ ਗਏ ਸਨ ।
ਥਾਪਰ ਮੈਨੇਜਮੈਂਟ ਵੱਲੋਂ ਇਨ੍ਹਾਂ ਮਾਨਯੋਗ ਅਧੀਕਾਰੀਆਂ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਜਾਂ ਹੋਰ ਤਕਨੀਕੀ ਕੋਰਸਾਂ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਥਾਪਰ ਮੈਨੇਜਮੈਂਟ ਕਦੇ ਵੀ ਪਿੱਛੇ ਨਹੀਂ ਹਟੇਗੀ। ਬੀ.ਐੱਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਟਿਆਲਾ ਦੇ ਸਕੂਲ ਮੁਖੀ ਗੁਰਦੀਸ਼ ਸਿੰਘ ਨੇ ਮੈਨੇਜਮੈਂਟ, ਪ੍ਰਿੰਸੀਪਲ ਰੁਪਿੰਦਰ ਕੌਰ, ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਥਾਪਰ ਮੈਨੇਜਮੈਂਟ ਅਤੇ ਰਜਿਸਟਰਾਰ ਡਾ. ਗੁਰਬਿੰਦਰ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।

