ਪਟਿਆਲਾ

ਚੋਥਾ ਦਰਜਾ ਅਤੇ ਟੈਕਨੀਕਲ ਮੁਲਾਜਮਾ ਵਲੋਂ ਸਰਕਾਰ ਦੀ ਸੁਬੇਭਰ ਵਿੱਚ ਫੁੱਕੀਆਂ ਅਰਥੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : 29 ਜੁਲਾਈ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਸੱਦੇ ਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾ ਵਿਚਲੇ ਤੀਜਾ, ਚੋਥਾ ਦਰਜਾ ਅਤੇ ਟੈਕਨੀਕਲ ਮੁਲਾਜਮਾ ਵਲੋਂ ਸਾਂਝੇ ਤੌਰ ਤੇ ਜਿਲਾ ਸਦਰ ਮੁਕਾਮਾ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਰੋਸ ਮੁਜਾਹਰੇ ਕੀਤੇ ਗਏ ਅਤੇ ਵਾਅਦਾ ਖਿਲਾਫੀ ਵਿਰੁੱਧ ਮੁੱਖ ਮੰਤਰੀ ਸਮੇਤ ਵਿੱਤ ਮੰਤਰੀ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਆਪ ਸਰਕਾਰ ਦੇ “ਹਾਥੀ ਕੇ ਦਾਂਤ ਖਾਨੇ ਕੋ ਅੋਰ ਹੈ— ਦਿਖਾਨੇ ਕੋ ਅੋਰ ਹੈ”। ਸਰਕਾਰ ਨੇ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ ਅਤੇ ਬੇ—ਰੋਜਗਾਰ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ। ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਬੱਜਟ ਹੁਣ ਤੱਕ ਵਿਭਾਗਾ ਨੂੰ ਪੂਰਾ ਜਾਰੀ ਨਹੀਂ ਕੀਤਾ। ਜਿਸ ਕਰਕੇ ਮਾਰਚ ਮਹੀਨੇ ਤੋਂ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮੀਆਂ ਨੂੰ ਪੰਜਵਾਂ ਮਹੀਨਾ ਪੂਰਾ ਹੋਣ ਤੇ ਵੀ ਤਨਖਾਹਾਂ ਨਸੀਬ ਨਹੀਂ ਹੋ ਰਹੀਆਂ ਉਲਟਾ ਸਰਕਾਰ ਨੇ ਸੜਕੀ ਆਵਾਜਾਈ ਨਿਯਮਾਂ ਨੂੰ ਸਖਤ ਕਰਕੇ ਵੱਡੇ ਵੱਡੇ ਜੁਰਮਾਨਿਆਂ ਦਾ ਪੱਤਰ ਜਾਰੀ ਕਰ ਦਿੱਤਾ ਹੈ। ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ “ਗੀਤ ਤਾਂ ਸਰਕਾਰ ਗਾ ਰਹੀ ਹੈ” ਪਰੰਤੂ ਪਤਨਾਲਾ ਉੱਥੇ ਦਾ ਉੱਥੇ ਹੀ ਹੈ। ਪਟਿਆਲਾ ਜਿਲੇ ਵਿਚਲੇ ਮੁਲਾਜਮ ਕੱਚੇ ਅਤੇ ਪੱਕੇ ਸਮੇਤ ਪੈਨਸ਼ਨਰ ਸਵੇਰੇ ਜੰਗਲਾਤ ਦਫਤਰ ਅੱਗੇ ਚਲ ਰਹੇ ਦਿਨ ਰਾਤ ਦੇ ਧਰਨੇ ਵਾਲੇ ਕੈਂਪ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਕੇ, ਜਿਸ ਵਿੱਚ 2004 ਤੋਂ ਬਾਅਦ ਨਿਯੁਕਤ ਹੋਏ ਮੁਲਾਜਮ ਵੀ ਸ਼ਾਮਲ ਸੀ,

ਇੱਥੇ ਰੈਲੀ ਕੀਤੀ ਤੇ ਸਰਕਾਰ ਦੀ ਅਰਥੀ ਚੁੱਕ ਕੇ ਡਿਪਟੀ ਕਮਿਸ਼ਨਰ ਦਫਤਰ ਵਲ ਮਾਰਚ ਕਰਕੇ ਅਰਥੀ ਗੇਟ ਅੱਗੇ ਰੱਖਕੇ, ਪਿੱਟ ਸਿਆਪਾ ਕੀਤਾ, ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਵਖਰਾ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਪੈਰਾ ਮੈਡੀਕਲ ਟੀਮ ਜੋ ਮਿਤੀ 26 ਜੁਲਾਈ ਨੂੰ ਪੀ.ਆਰ.ਟੀ.ਸੀ. ਦੇ ਬਸ ਅੱਡੇ ਤੇ ਕੋਵਿਡ ਮਹਾਮਾਰੀ ਦਾ ਕੈਂਪ ਲਾਉਣ ਗਈ ਸੀ। ਇਸ ਵਿੱਚ ਸ਼ਾਮਲ ਦਰਜਾ ਚਾਰ ਕਰਮਚਾਰੀ ਸ੍ਰੀ ਰਾਜੇਸ਼ ਕੁਮਾਰ ਦੀ ਕਥਿਤ ਕੁੱਟਮਾਰ ਸਬ ਇੰਸਪੈਕਟਰ ਸਰਬਜੀਤ ਸਿੰਘ ਤੇ ਇਸ ਦੇ ਗੁੰਡਿਆ ਵਲੋਂ ਕੀਤੀ ਗਈ ਪਰੰਤੂ ਲਾਹੋਰੀਗੇਟ ਪੁਲਿਸ ਥਾਣੇ ਵਾਲੇ ਮੁਲਾਜਮਾਂ ਦਾ ਬਚਾਓ ਕਰਦੇ ਹੋਏ ਪੋਲੀ—ਪਤਲੀਆਂ ਧਾਰਾਵਾਂ 323, 341, 160 ਤੇ 34 ਲਾਈਟਾਂ ਪਰੰਤੂ ਮੁਲਾਜਮ ਨੂੰ ਡਿਊਟੀ ਸਮੇਂ ਕੁੱਟਮਾਰ ਕਰਨ ਦੀ ਧਾਰਾ 352 ਨਹੀਂ ਲਾਈ ਗਈ ਤੇ ਕੋੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ। ਮੈਮੋਰੰਡਮ ਵਿੱਚ ਮੰਗ ਕੀਤੀ ਗਈ ਕਿ ਕੋਵਿਡ ਮਹਾਂਮਾਰੀ ਦੌਰਾਨ ਡਿਊਟੀ ਕਰਨ ਵਾਲੇ ਪੈਰਾ ਮੈਡੀਕਲ ਅਮਲੇ ਨਾਲ ਦੁਰ ਵਿਵਹਾਰ ਕਰਨ ਤੇ ਕੁੱਟਮਾਰ ਕਰਨ ਤੇ ਸਰਬਜੀਤ ਸਿੰਘ ਬਰਖਾਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਮੁਲਾਜਮ ਮਿਤੀ 01 ਅਗਸਤ ਨੂੰ ਐਸ.ਐਸ.ਪੀ. ਦਫਤਰ ਅੱਗੇ ਮੁੜ ਰੈਲੀ ਕਰਨਗੇ। ਅਰਥੀ ਫੂਕ ਐਕਸ਼ਨ ਦੀ ਅਗਵਾਈ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀਂ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਪ੍ਰਿਤਮ ਚੰਦ ਠਾਕੁਰ, ਰਾਮ ਕਿਸ਼ਨ, ਤਰਲੋਚਨ ਮੰਡੋਲੀ, ਗੁਰਮੇਲ ਬੰਮਣਾ, ਦਰਸ਼ਨ ਸਿੰਘ ਮਲੇਵਾਲ, ਬਲਬੀਰ ਸਿੰਘ, ਇੰਦਰਪਾਲ ਸਿੰਘ, ਉਂਕਾਰ ਸਿੰਘ ਦਮਨ, ਮੋਧ ਨਾਥ, ਅਮਰਨਾਥ ਨਰੜੂ, ਪਰਵੀਨ ਕੁਮਾਰ, ਲਾਭ ਸਿੰਘ, ਸੁਭਾਸ਼, ਬੰਸੀ ਲਾਲ, ਰਤਨ ਸਿੰਘ, ਅਮਰੀਕ ਸਿੰਘ, ਹਰਵਿੰਦਰ ਸਿੰਘ, ਪ੍ਰਕਾਸ਼ ਸਿੰਘ ਲੁਬਾਦਾ, ਹਰਬੰਸ ਸਿੰਘ, ਅਜੇ ਕੁਮਾਰ ਸਿੱਪਾ, ਸਤਿਨਰਾਇਣ ਗੋਨੀ, ਹਰਦੇਵ ਸਿੰਘ, ਗੁਰਿੰਦਰ ਗੁਰੀ, ਲਖਵੀਰ ਸਿੰਘ, ਸੁਖਦੇਵ ਸਿੰਘ ਝੰਡੀ ਆਦਿ ਹਾਜਰ ਸਨ।

Leave a Reply

Your email address will not be published. Required fields are marked *