ਰੰਗ ਬਿਰੰਗੀਆਂ ਰੋਸ਼ਨੀਆਂ ਨਾਲ ਸਬਜੀਆਂ ਤੇ ਫੱਲਾਂ ਦੇ ਅਸਲ ਰੰਗ ਲੁਕਾਉਣ ਤੇ ਰੋਕ ਲਗਾਉਣ ਸਬੰਧੀ ਸੋਂਪਿਆ ਸਹਾਇਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ।
ਫਲਾਂ ਤੇ ਸਬਜੀਆਂ ਤੇ ਅਸਲ ਰੰਗਾਂ ਨੂੰ ਲੁਕਾਉਣ ਲਈ ਇਨ੍ਹਾਂ ਤੇ ਰੰਗ ਬਰੰਗੀਆਂ ਰੋਸ਼ਨੀਆਂ ਕਰ ਕੀਤਾ ਜਾ ਰਿਹਾ ਲੋਕਾਂ ਨੂੰ ਗੁੰਮਰਾਹ — ਹਿਮਾਂਸ਼ੂ ਵਡੇਰਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਕਿਸਾਨ ਮੰਡੀ ਦੇ ਨਾਮ ਅਧੀਨ ਸ਼ਹਿਰ ਦੇ ਵੱਖ—ਵੱਖ ਦਿਨਾਂ ਤੇ ਵੱਖ—ਵੱਖ ਇਲਾਕਿਆਂ ਵਿੱਚ ਲੱਗਣ ਵਾਲੀ ਸਬਜੀ ਮੰਡੀ ਦੇ ਦੁਕਾਨਦਾਰਾਂ ਵਲੋਂ ਵੇਚੇ ਜਾਣ ਵਾਲੇ ਫਲ ਤੇ ਸਬਜੀਆਂ ਦੇ ਅਸਲ ਰੰਗਾ ਨੂੰ ਲੁਕਾਉਣ ਲਈ ਵੱਧ ਲਾਲ, ਪੀਲੇ, ਹਰੇ ਵਖਾਉਣ ਲਈ ਇਨ੍ਹਾਂ ਉੱਤੇ ਵੱਖ—ਵੱਖ ਰੰਗਾਂ ਦੀਆਂ ਲਾਈਟਾਂ ਨਾਲ ਰੋਸ਼ਨੀਆਂ ਕਰ ਲੋਕਾਂ ਨੂੰ ਗੁੰਮਰਾਹ ਕਰ ਧੋਖੇਬਾਜੀ ਕੀਤੀ ਰਹੀ ਹੈ। ਜਿਨ੍ਹਾਂ ਤੇ ਰੋਕ ਲਗਾਉਣ ਸਬੰਧੀ ਇੱਕ ਮੰਗ ਪੱਤਰ ਯੂਵਾ ਏਕਤਾ ਸਰਵਹਿੱਤ ਮੰਚ ਵਲੋਂ ਪ੍ਰਧਾਨ ਹਿਮਾਂਸ਼ੂ ਵਡੇਰਾ ਦੀ ਅਗਵਾਈ ਵਿੱਚ ਸਹਾਇਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੂੰ ਸੌਂਪਿਆ ਗਿਅ। ਜਿਸ ਵਿੱਚ ਪੁਰਜੋਰ ਮੰਗ ਕਰਦਿਆਂ ਪ੍ਰਧਾਨ ਹਿਮਾਂਸ਼ੂ ਵਡੇਰਾ ਨੇ ਕਿਹਾ ਕਿ ਉਕਤ ਮੰਡੀ ਐਤਵਾਰ ਨੂੰ ਰਾਜਪੁਰਾ ਕਲੋਨੀ, ਸੋਮਵਾਰ ਨੂੰ ਵਿਕਾਸ ਨਗਰ, ਮੰਗਲਵਾਰ ਨੂੰ ਬਡੂੰਗਰ, ਸ਼ੁਕਰਵਾਰ ਨੂੰ 22 ਨੰਬਰ ਫਾਟਕ ਅਤੇ ਪੁਰਾ ਮਹੀਨਾ ਸ਼ਹਿਰ ਦੇ ਵੱਖ—ਵੱਖ ਇਲਾਕਿਆਂ ਵਿੱਚ ਲਗਾਈ ਜਾਦੀ ਹੈ।
ਜਿਨ੍ਹਾਂ ਫਲ, ਸਬਜੀਆਂ ਤੇ ਕੁਦਰਤੀ ਅਸਲ ਰੰਗ ਘੱਟ ਹੁੰਦਾ ਹੈ, ਉਨ੍ਹਾਂ ਨੂੰ ਵੱਧ ਰੰਗਦਾਰ ਵਖਾਉਣ ਲਈ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਨ੍ਹਾਂ ਉੱਤੋ ਵੱਖ—ਵੱਖ ਰੰਗਾਂ ਦੀਆਂ ਲਾਈਟਾਂ ਨਾਲ ਰੋਸ਼ਨੀਆਂ ਪਾਈਆਂ ਜਾ ਰਹੀਆਂ ਹਨ। ਹਰੇ ਸੇਬਾਂ, ਟਮਾਟਰਾਂ, ਪਿਆਜ ਆਦਿ ਤੇ ਲਾਲ ਰੋਸ਼ਨੀ, ਹਰੇ ਅੰਬਾਂ ਤੇ ਪੀਲੀ, ਲਾਲ, ਪੀਲੇ ਫਲ, ਸਮਝਕੇ ਲੋਕ ਖਰੀਦ ਲੈਂਦੇ ਹਨ ਤੇ ਘਰ ਆਕੇ ਵੇਖਦੇ ਹਨ ਕਿ ਇਹ ਹਰੇ ਹਨ। ਇਸ ਤਰ੍ਹਾਂ ਘੱਟ ਹਰੀਆਂ ਸਬਜੀਆਂ ਤੇ ਗੁੜੀਆਂ ਹਰੀਆਂ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ। ਉਕਤ ਮੰਡੀ ਸਵੇਰ ਤੋਂ ਲੈ ਕੇ ਰਾਤ ਦੇ 11:00 ਵਜੇ ਤੱਕ ਲਗਾਈ ਜਾਂਦੀ ਹੈ। ਜਿੱਥੇ ਕਿ ਖਰੀਦਦਾਰਾਂ ਦੀ ਭੀੜ ਰਾਤ ਨੂੰ ਹੀ ਵੱਧ ਗਿਣਤੀ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਰੇਆਮ ਲੋਕਾਂ ਨੂੰ ਮੂਰਖ ਬਣਾਉਣ ਤੇ ਧੋਖਾਧੜੀ ਹੈ। ਜਿਸ ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਮੰਡੀ ਜਾਂ ਬਜਾਰਾਂ ਵਿੱਚ ਫਲ ਸਬਜੀਆਂ ਵੇਖਣ ਵਾਲਿਆਂ ਦੀਆਂ ਦੁਕਾਨਾਂ ਤੋਂ ਇਨ੍ਹਾਂ ਰੰਗ ਬਿਰੰਗੀਆਂ ਲਾਈਟਾਂ ਤੇ ਰੋਕ ਲਗਵਾਈ ਜਾਵੇ ਤਾਂ ਜੋ ਲੋਕਾਂ ਦਾ ਧੋਖਿਆਂ ਤੋਂ ਬਚਾਅ ਹੋ ਸਕੇ।

