ਅੰਮ੍ਰਿਤਸਰਪੰਜਾਬ

ਵੱਡੇ ਪਰਦੇ ਤੇ ਨਜਰ ਆਵੇਗੀ ਫਿਲਮ ‘ਖੰਡ ਮਿਸ਼ਰੀ”

ਅਮ੍ਰਿਤੱਸਰ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ਇਕ ਰੋਮੈਂਟਿਕ ਤੇ ਕਾਮੇਡੀ ਫਿਲਮ ਬਣਾਉਣ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਡਾਇਰੈਕਟਰ ਪਵਿੱਤਰ ਸਿੰਘ ਲਾਲਵਾ ਨੇ ਫਿਲਮ ਦੀ ਚੜ੍ਹਦੀਕਲਾ ਲਈ ਸ਼੍ਰੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਦਿੰਦੇ ਹੋਏ ਦੱਸਿਆ ਕਿ ਫ਼ਿਲਮ ‘ਖੰਡ ਮਿਸ਼ਰੀ” ਇਕ ਰੋਮੈਂਟਿਕ ਤੇ ਕਾਮੇਡੀ ਫਿਲਮ ਹੈ ਅਤੇ ਇਸ ਵਿਚ ਐਕਟਰ ਦਾ ਰੋਲ ਮਨਪ੍ਰੀਤ ਸ਼ੇਰਗਿੱਲ ਤੇ ਐਕਟਰਸ ਅਸ਼ੀਮਾ ਸ਼ਰਮਾ ਤੇ ਜੀ.ਗੁਲਜ਼ਾਰ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਜ਼ਿਲਿਆ ਦੇ ਨਾਲ-ਨਾਲ ਯੂਕੇ ਵਿਚ ਵੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਫ਼ਿਲਮ ਦੀ ਸਟੋਰੀ ਨਾਸੀਰ ਨੇ ਲਿੱਖੀ ਹੈ ਤੇ ਫਿਲਮ ਦੇ ਪ੍ਰਡਿਊਸਰ ਪਰਦੀਪ ਸਿੰਘ, ਐਕਸਿਕੁਟਿਵ ਪ੍ਰਡਿਊਸਰ ਅਰਸ਼ਦੀਪ ਸਿੰਘ ਹਨ। ਡਾਇਰੈਕਟਰ ਪਵਿੱਤਰ ਸਿੰਘ ਤੇ ਅਸਿਸਟੈਂਟ ਡਾਇਰੈਕਟਰ ਮੋਹਿਤ ਮੱਨਣ ਤੇ ਅਮ੍ਰਿਤਪਾਲ ਸਿੰਘ ਹਨ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਪਰਿਵਾਰ ਵਿਚ ਬੈਠ ਕੇ ਦੇਖਣ ਵਾਲੀ ਹੈ ਤੇ ਇਸ ਫ਼ਿਲਮ ਰਾਹੀਂ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜਨ ਦਾ ਸੰਦੇਸ਼ ਦੇਵੇਗੀ ਅਤੇ ਉਨ੍ਹਾਂ ਦਾ ਫਿਲਮ ਬਣਾਉਣ ਦਾ ਮੁੱਖ ਮਕਸਦ ਅੱਜ ਦੇ ਮੌਜੂਦਾ ਹਾਲਾਤਾਂ ਵਿਚ ਫਸਦੇ ਜਾ ਰਹੇ ਲੋਕਾਂ ਨੂੰ ਕੁਝ ਸਮੇਂ ਲਈ ਸਾਰੀਆਂ ਪ੍ਰੇਸ਼ਾਨੀਆਂ ਤੋਂ ਦੂਰ ਕਰਨਾ ਹੈ, ਤਾਂ ਜੋ ਲੋਕ ਕਾਮੇਡੀ ਫਿਲਮਾਂ ਦੇਖ ਕੇ ਕੁਝ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਸਕਣ।

Leave a Reply

Your email address will not be published. Required fields are marked *