ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਦੁਆਰਾ ਕਾਉਂਸਲਿੰਗ ਅਤੇ ਪਲੇਸਮੈਂਟ ਡਰਾਈਵ ਦਾ ਆਯੋਜਨ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਵਲੋਂ ਆਈ ਸੀ ਆਈ ਸੀ ਆਈ ਬੈਂਕ ਲਈ ਰਿਲੇਸਨਸ਼ਿਪ ਮੈਨੇਜਰ ਦੇ ਅਹੁਦੇ ਲਈ ਕਾਲਜ ਕੈਂਪਸ ਵਿੱਚ ਸੀ ਆਈ ਸੀ ਆਈ ਕਾਉਂਸਲਿੰਗ ਅਤੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ । ਕੌਂਸਲਿੰਗ ਸੈਸਨ ਦੀ ਅਗਵਾਈ ਐਨ ਆਈ ਆਈ ਟੀ ਦੁਆਰਾ ਸਥਾਪਤ ਇੰਸਟੀਚਿਊਟ ਆਫ ਫਾਈਨਾਂਸ ਬੈਂਕਿੰਗ ਐਂਡ ਇੰਸੋਰੈਂਸ ਦੁਆਰਾ ਕੀਤੀ ਗਈ। ਐਨ ਆਈ ਆਈ ਟੀ ਆਈ ਐਫ ਬੀ ਆਈ ਦੇ ਨੁਮਾਇੰਦਿਆਂ, ਸ੍ਰੀ ਯੋਗੇਸਵਰ ਸਿੰਘ, ਸੀਨੀਅਰ ਮੈਨੇਜਰ, ਅਤੇ ਐਨ ਆਈ ਆਈ ਟੀ (ਨੈਸਨਲ ਇੰਸਟੀਚਿਊਟ ਆਫ ਇੰਡਸਟਰੀਅਲ ਟਰੇਨਿੰਗ) ਅਤੇ ਸ੍ਰੀ ਸ਼ਿਵ ਸਰਮਾ, ਓਪਰੇਸਨ ਮੈਨੇਜਰ ਨੇ ਵਿਦਿਆਰਥੀਆਂ ਨੂੰ ਸਿਖਲਾਈ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਅਤੇ ਯੋਗ ਉਮੀਦਵਾਰਾਂ ਦੀ ਚੋਣ ਲਈ ਸੁਰੂਆਤੀ ਸਕ੍ਰੀਨਿੰਗ ਅਤੇ ਹੋਰ ਪ੍ਰਕਿਰਿਆਵਾਂ ਕਰਵਾਈਆਂ। ਉਨ੍ਹਾਂ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੇਸ ਭਰ ਦੇ ਬੈਂਕਾਂ ਵਿੱਚ ਪਲੇਸਮੈਂਟ ਦੀ ਪੇਸਕਸ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਸ ਪਲੇਸਮੈਂਟ ਡਰਾਈਵ ਵਿਚ ਖ਼ਾਲਸਾ ਕਾਲਜ ਪਟਿਆਲਾ ਦੇ 15 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ, ਨੁਮਾਇੰਦਿਆਂ ਨੇ ਕਿਹਾ ਕਿ ਇਹ ਰਿਲੇਸਨਸ਼ਿਪ ਬੈਂਕਿੰਗ ਪੀ ਜੀ ਪੀ ਆਰ ਐਮ ਵਿੱਚ ਇੱਕ ਪੋਸਟ-ਗ੍ਰੈਜੂਏਸਨ ਪ੍ਰੋਗਰਾਮ ਹੈ ਜੋ ਵਿਦਿਆਰਥੀਆਂ ਨੂੰ ਆਈ ਸੀ ਆਈ ਸੀ ਆਈ ਬੈਂਕ ਦੇ ਗਾਹਕਾਂ, ਉਤਪਾਦਾਂ, ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਨਾਲ ਕੰਮ ਕਰਨ ਦੇ ਅਸਲ ਅਨੁਭਵ ਪ੍ਰਦਾਨ ਕਰਦਾ ਹੈ।

ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਇਸ ਡਰਾਈਵ ਨੂੰ ਵੱਡੀ ਪੱਧਰ ’ਤੇ ਸਫਲ ਬਣਾਉਣ ਲਈ ਪਲੇਸਮੈਂਟ ਸੈਂਟਰ ਦੇ ਉਪਰਾਲੇ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਸਿਖਲਾਈ ਅਤੇ ਪਲੇਸਮੈਂਟ ਲਈ ਵੱਡੀਆਂ ਪਹਿਲਕਦਮੀਆਂ ਕਰ ਰਿਹਾ ਹੈ, ਤਾਂ ਜੋ ਵਿਦਿਆਰਥੀ ਆਪਣਾ ਕੈਰੀਅਰ ਸੁਰੂ ਕਰ ਸਕਣ ਅਤੇ ਸਹੀ ਦਿਸਾ ਵਿੱਚ ਅੱਗੇ ਵਧ ਸਕਣ ਅਤੇ ਆਪਣੇ ਜੀਵਨ ਵਿੱਚ ਸਫਲਤਾ ਦੀਆਂ ਸਿਖਰਾਂ ਪ੍ਰਾਪਤ ਕਰ ਸਕਣ। ਕਾਲਜ ਦੀ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਚਾਹਵਾਨ ਵਿਦਿਆਰਥੀਆਂ ਨੂੰ ਡਰਾਈਵ ਦੌਰਾਨ ਮਿਲੇ ਭਰਵੇਂ ਹੁੰਗਾਰੇ ਲਈ ਵਧਾਈ ਦਿੱਤੀ। ਪ੍ਰੋ. ਜਸਪ੍ਰੀਤ ਕੌਰ, ਡੀਨ ਪਲੇਸਮੈਂਟ ਨੇ ਟੀਮ ਦਾ ਸੁਆਗਤ ਕਰਦੇ ਹੋਏ, ਡਰਾਈਵ ਦਾ ਉਦੇਸ ਸਾਂਝਾ ਕੀਤਾ, ਜੋ ਕਿ ਉਦਯੋਗ ਦੇ ਮਾਹਿਰਾਂ ਨਾਲ ਸਲਾਹ ਅਤੇ ਗੱਲਬਾਤ ਰਾਹੀਂ ਕਰੀਅਰ ਦੀ ਅਗਵਾਈ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਧਿਆਨ ਨਾਲ ਸੁਣਨ ਅਤੇ ਵੱਖ-ਵੱਖ ਦੌਰਾਂ ਲਈ ਆਪਣੇ ਆਪ ਨੂੰ ਵਧੀਆ ਢੰਗ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਡਾ. ਨਿਪੁੰਨਜੋਤ ਕੌਰ, ਕਨਵੀਨਰ, ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਨੇ ਕਿਹਾ ਕਿ ਕਾਲਜ ਨਾਮਵਰ ਉੱਚ ਏਜੰਸੀਆਂ ਨਾਲ ਮਿਲ ਕੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਯਤਨ ਕਰਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਸਥਾਨ ਦਿਵਾਇਆ ਜਾ ਸਕੇ। ਪ੍ਰੋ. ਅਮਨਦੀਪ ਸਿੰਘ, ਟਰੇਨਿੰਗ ਅਤੇ ਪਲੇਸਮੈਂਟ ਅਫਸਰ ਦੇ ਅਣਥੱਕ ਯਤਨਾਂ ਸਦਕਾ ਪਲੇਸਮੈਂਟ ਡਰਾਈਵ ਸਫਲ ਰਹੀ। ਇਸ ਮੌਕੇ ਉਨ੍ਹਾਂ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ ।

Leave a Reply

Your email address will not be published. Required fields are marked *