ਮਜੀਠੀਆ ਦੀ ਜ਼ਮਾਨਤ ਤੇ ਰਾਜੂ ਖੰਨਾ ਦੀ ਅਗਵਾਈ ਵਿੱਚ ਹਲਕਾ ਅਮਲੋਹ ਦੇ ਵਰਕਰਾਂ ਤੇ ਆਗੂਆਂ ਲੱਡੂ ਵੰਡ ਕੇ ਮਨਾਈ ਖੁਸ਼ੀ।
ਕਾਂਗਰਸ ਸਰਕਾਰ ਵੱਲੋਂ ਪਾਏ ਝੂਠੇ ਕੇਸ ਤੇ ਸੱਚ ਦੀ ਹੋਈ ਜਿੱਤ:– ਅਕਾਲੀ ਆਗੂ।
ਅਮਲੋਹ,10 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦੇ ਸਰਪ੍ਰਸਤ ਨੌਜਵਾਨ ਦਿਲਾਂ ਦੀ ਧੜਕਣ ਸਾਬਕਾ ਕੈਬਨਿਟ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮਾਨਯੋਗ ਅਦਾਲਤ ਵੱਲੋਂ ਕਾਂਗਰਸ ਸਰਕਾਰ ਸਮੇਂ ਝੂਠੇ ਦਰਜ਼ ਕੇਸ ਵਿੱਚ ਜ਼ਮਾਨਤ ਮਿਲਣ ਦੀ ਖੁਸ਼ੀ ਵਿੱਚ ਅੱਜ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਜਿਥੇ ਸਮੁੱਚੇ ਵਰਕਰਾਂ ਤੇ ਆਗੂਆਂ ਵੱਲੋਂ ਲੱਡੂ ਵੰਡੇ ਗਏ। ਬਿਕਰਮ ਸਿੰਘ ਮਜੀਠੀਆ ਨੂੰ ਹਲਕਾ ਅਮਲੋਹ ਦੀ ਸਮੁੱਚੀ ਲੀਡਰਸ਼ਿਪ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਵਧਾਈ ਵੀ ਦਿੱਤੀ ਗਈ। ਖੁਸ਼ੀ ਸਾਂਝੀ ਕਰਨ ਲਈ ਪਾਰਟੀ ਦਫ਼ਤਰ ਅਮਲੋਹ ਵਿਖੇ ਇਕੱਤਰ ਹੋਈ ਸਮੁੱਚੀ ਲੀਡਰਸ਼ਿਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਤੇ ਉਸ ਸਮੇਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇੱਕ ਸਾਜ਼ਿਸ਼ ਤਹਿਤ ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕਰਕੇ ਝੂਠਾਂ ਪਰਚਾ ਦਰਜ਼ ਕੀਤਾ ਗਿਆ ਸੀ। ਜਿਸ ਤੇ ਅੱਜ ਮਾਨਯੋਗ ਅਦਾਲਤ ਵੱਲੋਂ ਮਜੀਠੀਆ ਖਿਲਾਫ ਸਬੂਤ ਪੇਸ਼ ਨਾ ਹੋਣ ਕਾਰਨ ਜ਼ਮਾਨਤ ਦੇ ਦਿੱਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਅੱਜ ਪਾਰਟੀ ਨੂੰ ਮਜੀਠੀਆ ਵਰਗੇ ਨਿਰੱਧੜਕ ,ਹਰ ਜ਼ੁਲਮ ਦਾ ਟਾਕਰਾ ਕਰਨ ਵਾਲੇ ਦੀ ਵਧੇਰੇ ਲੋੜ ਸੀ।ਤੇ ਮਜੀਠੀਆ ਦੀ ਜ਼ਮਾਨਤ ਹੋਣ ਨਾਲ ਜਿਥੇ ਸ਼੍ਰੋਮਣੀ ਅਕਾਲੀ ਦਲ ਉੱਭਰ ਕਿ ਸਾਹਮਣੇਂ ਆਵੇਂਗਾ। ਉਥੇ ਯੂਥ ਨੌਜਵਾਨਾਂ ਵਿੱਚ ਵੀ ਵਧੇਰੇ ਜ਼ੋਰ ਦੇਖਣ ਨੂੰ ਮਿਲੇਗਾ। ਲੀਡਰਸ਼ਿਪ ਨੇ ਜਿਥੇ ਮਜੀਠੀਆ ਨੂੰ ਜ਼ਮਾਨਤ ਮਿਲਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵਧਾਈ ਦਿੱਤੀ। ਉਂਥੇ ਉਹਨਾਂ ਵਾਹਿਗੁਰੂ ਅੱਗੇ ਸ ਬਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਦੀ ਚੜਦੀਕਲਾ ਲਈ ਅਰਦਾਸ ਵੀ ਕੀਤੀ ਤੇ ਪਰਮਾਤਮਾ ਦਾ ਕੋਟਿ ਕੋਟਿਨ ਧੰਨਵਾਦ ਵੀ ਕੀਤੀ। ਇਸ ਮੌਕੇ ਤੇ ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ,ਬੀਬੀ ਸਤਵਿੰਦਰ ਕੌਰ, ਰਾਕੇਸ਼ ਕੁਮਾਰ ਸਾਹੀ, ਕੁਲਜੀਤ ਸਿੰਘ ਨਰੈਣਗੜ, ਗਿੱਲ,ਕੇਵਲ ਖਾ ਧਰਮਗੜ, ਬਲਤੇਜ ਸਿੰਘ ਕੌਂਸਲਰ, ਹਰਵਿੰਦਰ ਸਿੰਘ ਬਿੰਦਾ,ਕਾਹਨ ਸਿੰਘ ਝੰਬਾਲਾ, ਸਿਮਰਨਜੀਤ ਸਿੰਘ ਛੀਨੂੰ,ਅਮਨ ਲਾਡਪੁਰ, ਗੁਰਵਿੰਦਰ ਸਿੰਘ ਅਮਲੋਹ,ਗੁਰਮੇਲ ਸਿੰਘ, ਰਣਧੀਰ ਸਿੰਘ ਬਾਗੜੀਆ, ਅਵਤਾਰ ਸਿੰਘ ਗਿੱਲ, ਧਰਮਪਾਲ ਭੜੀ ਪੀ ਏ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।

